ਆੜਤੀ ਐਸੋਸ਼ੀਏਸ਼ਨ ਨਵੀਂ ਅਨਾਜ ਮੰਡੀ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਲਾਲ ਸਿੰਘ ਦਾ ਕੀਤਾ ਸਨਮਾਨ
-ਪੁਲਿਸ ਦੀ ਮੱਦਦ ਨਾਲ ਜਿੱਤੇ ਨਗਰ ਨਿਗਮ ਦੇ ਕੌਸਲਰਾਂ ਨੇ ਪਟਿਆਲਾ ਦਾ ਕੁਝ ਨਹੀ ਸਵਾਰਿਆਂ: ਬ੍ਰਹਮ ਮਹਿੰਦਰਾ
-ਪੰਜਾਬ ਮੰਡੀ ਬੋਰਡ ਦੀਆਂ 2300 ਕਿਲੋਮੀਟਰ ਲੰਬੀਆਂ ਸੜਕਾਂ ਦੀ ਮੁਰੰਮਤ ਕਰਨ ਲਈ 2900 ਕਰੋੜ ਦੀ ਲੋੜ: ਲਾਲ ਸਿੰਘ
ਪਟਿਆਲਾ, 19 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਆੜਤੀ ਐਸੋਸ਼ੀਏਸ਼ਨ ਨਵੀਂ ਅਨਾਜ ਮੰਡੀ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਦੇ ਪਹਿਲੀ ਵਾਰ ਅਨਾਜ ਮੰਡੀ ਪੁਜਣ ‘ਤੇ ਉਹਨਾਂ ਦਾ ਸਵਾਗਤ ਕੀਤਾ ਅਤੇ ਸਨਮਾਨਿਤ ਵੀ ਕੀਤਾ ਇਸ ਮੌਕੇ ਆੜਤੀ ਐਸੋਸ਼ੀਏਸ਼ਨ ਵੱਲੋਂ ਮੰਡੀ ਵਿਖੇ ਫੜਾਂ ਦੀ ਕਮੀ ਨੂੰ ਦੂਰ ਕਰਨ ਲਈ ਨਾਲ ਲਗਦੇ ਗੁਦਾਮਾਂ ਦੀ ਥਾਂ ਮੰਡੀ ਨੂੰ ਦਿਵਾਉਣ ਦੀ ਮੰਗ ਵੀ ਕੀਤੀ।
ਜਿਸ ‘ਤੇ ਸ. ਲਾਲ ਸਿੰਘ ਨੇ ਭਰੋਸਾ ਦਵਾਇਆ ਕਿ ਜੇਕਰ ਸਰਕਾਰ ਗੁਦਾਮਾਂ ਦੀ ਜਮੀਨ ਮੰਡੀ ਬੋਰਡ ਦੇ ਨਾਮ ਕਰਦੀ ਹੈ ਤਾਂ ਉਹ ਸਰਕਾਰ ਨੂੰ ਉਨੀ ਹੀ ਜਮੀਨ ਪੇਂਡੂ ਇਲਾਕੇ ਵਿੱਚ ਦੇ ਦੇਣਗੇ ਅਤੇ ਬਣਦਾ ਹੋਰ ਖਰਚਾ ਵੀ ਦੁਆ ਦੇਣਗੇ ਇਸ ਨਾਲ ਸ਼ਹਿਰੀ ਇਲਾਕੇ ‘ਚ ਗੁਦਾਮਾਂ ਵਿੱਚ ਅਨਾਜ ਕਰਕੇ ਸੁਸਰੀ ਅਤੇ ਹੋਰ ਕੀੜਿਆਂ ਦੀ ਪੇਸ਼ ਆ ਰਹੀ ਸਮੱਸਿਆ ਤੋਂ ਵੀ ਛੁਟਕਾਰਾਂ ਮਿਲੇਗਾ।
ਇਸ ਮੌਕੇ ਆਪਣੇ ਹਲਕੇ ਦੇ ਲੋਕਾਂ ਅਤੇ ਆੜਤੀ ਐਸੋਸ਼ੀਏਸ਼ਨ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਿਨ੍ਹਾਂ ਵੱਡਾ ਸਮਰੱਥਨ ਪੰਜਾਬ ਦੇ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਦਿੱਤਾ ਹੈ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ । ਉਹਨਾਂ ਕਿਹਾ ਕਿ ਸਰਕਾਰ ਬਣੇ ਅਜੇ 2 ਮਹੀਨੇ ਤੋਂ ਕੁਝ ਦਿਨ ਹੀ ਉਪਰ ਹੋਏ ਨੂੰ ਕੁਝ ਸਮਾਂ ਹੋਰ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ ਬਹੁਤ ਜਿਆਦਾ ਹਨ ਅਤੇ ਇਹ ਸਹੀ ਵੀ ਹੈ। ਪਰ 5 ਸਾਲ ਸੱਤਾ ਦਾ ਆਨੰਦ ਮਾਨਣ ਲਈ ਕਿਸੇ ਤਰ੍ਹਾਂ ਦਾ ਸ਼ਿਕਵਾ ਨਹੀਂ ਹੋਣਾ ਚਾਹੀਦਾ ਕੁਝ ਸਮਾਂ ਹੋਰ ਦਿੱਤਾ ਜਾਵੇ ਤਾਂ ਕਿ ਲੋਕਾਂ ਦੇ ਕੰਮ ਕੀਤੇ ਜਾਣ ਅਤੇ ਸਮੱਸਿਆਵਾਂ ਦੂਰ ਹੋਣ।
ਕੈਬਨਿਟ ਮੰਤਰੀ ਨੇ ਪਟਿਆਲਾ ਸ਼ਹਿਰ ਅਤੇ ਆਪਣੇ ਹਲਕੇ ਦੀ ਸਮੱਸਿਆਵਾਂ ਬਾਰੇ ਕਿਹਾ ਕਿ ਪੁਲਿਸ ਦੀ ਮੱਦਦ ਨਾਲ ਜਿੱਤੇ ਨਗਰ ਨਿਗਮ ਦੇ ਕੌਸਲਰਾਂ ਨੇ ਪਟਿਆਲਾ ਦਾ ਕੁਝ ਨਹੀ ਸਵਾਰਿਆਂ। ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਲਦੀ ਹੀ ਉਹਨਾਂ ਦੀ ਸਰਕਾਰ ਆਪਣਾ ਬਜ਼ਟ ਪੇਸ਼ ਕਰੇਗੀ ਅਤੇ ਇਸ ਵਿੱਚ ਲੋਕਾਂ ਦੇ ਗਿਲੇ ਸ਼ਿਕਵੇ ਅਤੇ ਸਮੱਸਿਆਵਾਂ ਦੂਰ ਹੋਣਗੀਆਂ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਕਿਹਾ ਕਿ ਉਹ ਸਾਰੇ ਪੰਜਾਬ ਦੇ ਆੜਤੀ ਭਰਾਵਾਂ ਦੀ ਮੁਸ਼ਕਿਲਾਂ ਨੂੰ ਸਮਝ ਦੇ ਹਨ ਅਤੇ ਇਹਨਾਂ ਨੂੰ ਜਲਦੀ ਦੂਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਰੇ ਪੰਜਾਬ ਦੀਆਂ ਮੰਡੀਆਂ ਦਾ ਅਕਸ ਪੂਰੀ ਤਰ੍ਹਾਂ ਨਾਲ ਬਦਲਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਮੰਡੀ ਬੋਰਡ ਦੀ ਟੀਮ ਵੱਲੋਂ ਕੀਤੇ ਗਏ ਇੱਕ ਸਰਵੇਖਣ ‘ਚ ਸਾਹਮਣੇ ਆਇਆ ਹੈ ਕਿ ਪੰਜਾਬ ਮੰਡੀ ਬੋਰਡ ਦੀਆਂ 2300 ਕਿਲੋਮੀਟਰ ਲੰਬੀਆਂ ਸੜਕਾਂ ਦੀ ਮੁਰੰਮਤ ਕਰਨ ਲਈ 2900 ਕਰੋੜ ਰੁਪਏ ਦੀ ਲੋੜ ਹੈ। ਸ. ਲਾਲ ਸਿੰਘ
ਨੇ ਲੋਕਾਂ ਨੂੰ ਯਾਦ ਦਵਾਇਆ ਕਿ ਪਿਛਲੇ 10 ਸਾਲਾਂ ‘ਚ ਹੋਈ ਫਸਲਾਂ ਦੀ ਖਰੀਦ ਦੌਰਾਨ ਕਿਸਾਨਾਂ ਦੇ ਨਾਲ-ਨਾਲ ਆੜਤੀਆਂ ਨੂੰ ਵੀ ਭਾਰੀ ਮੁਸ਼ਕਿਲਾਂ ਆਉਂਦੀਆਂ ਰਹੀਆਂ ਹਨ। ਹੁਣ ਮੰਡੀ ਬੋਰਡ ਦੇ ਕਰਮਚਾਰੀ ਵੀ ਉਹੀ ਹਨ ਅਤੇ ਆੜਤੀ ਵੀ ਉਹੀ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਮੰਡੀ ਬੋਰਡ ਦੀ ਆਉਣ ਵਾਲੀ ਆਮਦਨ ਨੂੰ ਵੀ ਗਰੰਟੀ ਦੇ ਤੌਰ ‘ਤੇ ਗਿਰਵੀ ਰੱਖ ਦਿੱਤਾ। ਇਸ ਕਰਕੇ ਕਈ ਤਰ੍ਹਾਂ ਦੀਆਂ ਦਿੱਕਤਾ ਆ ਰਹੀਆਂ ਹਨ।
ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਦੇ ਚੇਅਰਮੈਨ ਚਿਮਨ ਲਾਲ ਡਕਾਲਾ, ਹਰਜੀਤ ਸਿੰਘ ਸ਼ੇਰੂ, ਦੇਵੀ ਦਿਆਲ ਡਕਾਲਾ, ਰਮੇਸ਼ ਕੁਮਾਰ ਡਕਾਲਾ, ਰਾਮ ਕੁਮਾਰ, ਸਚਿਨ ਡਕਾਲਾ, ਸੁਰੇਸ਼ ਕੁਮਾਰ ਡਕਾਲਾ, ਸੰਜੀਵ ਕੁਮਾਰ, ਅਸ਼ੋਕ ਕੁਮਾਰ, ਮਦਨ ਲਾਲ ਗੋਇਲ, ਨਰੇਸ਼ ਮਿੱਤਲ, ਖਰਦਮਨ ਗੁਪਤਾ, ਲਛਮਣ ਦਾਸ ਬਾਂਸਲ, ਜਤਿੰਦਰ ਟੀਨੂ, ਪਵਨ ਸਿੰਗਲਾ ਅਤੇ ਦੇਵੀ ਦਿਆਲ ਪ੍ਰਾਸ਼ਰ ਅਤੇ ਪੱਲੇਦਾਰ ਯੂਨੀਅਨ ਦੇ ਪਰਸਰਾਮ ਚੋਧਰੀ ਵੀ ਮੌਜੂਦ ਸਨ।

