ਪੰਜਾਬ

ਦਾੜੀ ਕੱਟਣ ਦੀ ਘਟਨਾ ਪੰਜਾਬ ‘ਚ ਪ੍ਰਸਾਸ਼ਨ ਦਾ ਬੇੜਾ ਗਰਕ ਜਾਣ ਦੀ ਨਿਸ਼ਾਨੀ: ਸੁਖਬੀਰ ਬਾਦਲ

ਚੰਡੀਗੜ•/20 ਮਈ/ਮਧੂਸਾਰ ਬਿਊਰੋ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਆਪਣੇ ਪਿੰਡ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਮੁੜ ਚਾਲੂ ਕਰਵਾਉਣ ਵਾਸਤੇ ਮੋਗਾ ਦੇ ਸਰਪੰਚ ਵੱਲੋਂ ਰੋਸ ਵਜੋਂ ਦਾੜੀ ਕੱਟਣ ਦੀ ਮੰਦਭਾਗੀ ਘਟਨਾ ਦੱਸਦੀ ਹੈ ਕਿ ਪੰਜਾਬ ਵਿਚ ਪ੍ਰਸਾਸ਼ਨ ਦਾ ਬੇੜਾ ਗਰਕ ਹੋ ਚੁੱਕਿਆ ਹੈ ਅਤੇ ਨਵੀਂ ਬਣੀ ਕਾਂਗਰਸ ਸਰਕਾਰ ਲੋਕਾਂ ਦੀ ਕੋਈ ਸਾਰ ਨਹੀਂ ਲੈ ਰਹੀ।

ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਵੇਂ ਕਿ ਉਹ ਨਿੱਜੀ ਤੌਰ ਤੇ ਰੋਸ ਪ੍ਰਦਰਸ਼ਨ ਦੇ ਅਜਿਹੇ ਤਰੀਕੇ ਦੇ ਵਿਰੁੱਧ ਹਨ, ਪਰ ਉਹ ਮੋਗਾ ਵਿਚ ਪੈਂਦੇ ਬਹੋਨਾ ਪਿੰਡ ਦੇ ਸਰਪੰਚ ਹਰਭਜਨ ਸਿੰਘ ਦੇ ਦਰਦ ਨੂੰ ਚੰਗੀ ਤਰ•ਾਂ ਸਮਝ ਸਕਦੇ ਹਨ। ਉਹਨਾਂ ਕਿਹਾ ਕਿ ਸਰਪੰਚ ਨੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਭਰੋਸੇ ਦੀ ਮਿਆਦ ਲੰਘਣ ਮਗਰੋਂ ਇਹ ਅਖੀਰੀ ਕਦਮ ਚੁੱਕਿਆ। ਡਿਪਟੀ ਕਮਿਸ਼ਨਰ ਨੇ ਸਰਪੰਚ ਨੂੰ ਵੀਰਵਾਰ ਸ਼ਾਮ ਤਕ ਉਸ ਦੇ ਪਿੰਡ ਪਾਣੀ ਦੀ ਸਪਲਾਈ ਚਾਲੂ ਹੋਣ ਦਾ ਭਰੋਸਾ ਦਿੱਤਾ ਸੀ। ਪਰ ਉਹ ਅਧਿਕਾਰੀ ਆਪਣਾ ਵਾਅਦਾ ਪੂਰਾ ਨਾ ਕਰ ਸਕਿਆ ਅਤੇ ਇੱਥੋਂ ਤਕ ਕਿ ਜਦੋਂ ਸ਼ੁੱਕਰਵਾਰ ਨੂੰ ਸਰਪੰਚ ਨੇ ਉਸ ਨੂੰ ਫੋਨ ਕੀਤਾ ਤਾਂ ਉਹ ਸਰਪੰਚ ਨੂੰ ਮਿਲਣ ਤੋਂ ਵੀ ਟਾਲਾ ਵੱਟ ਗਿਆ। ਇੰਨੀ ਗਰਮੀ ਵਿਚ ਪਿੰਡ ਵਾਸੀਆਂ ਨੂੰ ਪਾਣੀ ਤੋਂ ਸੱਖਣੇ ਵੇਖ ਕੇ ਸਰਪੰਚ ਦਾ ਮਨ ਕੁਰਲਾ ਉੱਠਿਆ ਅਤੇ ਉਸ ਨੇ ਗੂੰਗੀ ਬੋਲੀ ਸਰਕਾਰ ਨੂੰ ਆਮ ਲੋਕਾਂ ਦੀ ਆਵਾਜ਼ ਸੁਣਾਉਣ ਲਈ ਇਹ ਕਦਮ ਚੁੱਕਿਆ ਉਹਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਅਜਿਹੀ ਲਾਪਰਵਾਹੀ ਵਾਸਤੇ ਕਿਸੇ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਕਾਂਗਰਸ ਸਰਕਾਰ ਸੱਤਾ ਵਿਚ ਆਉਣ ਮਗਰੋਂ ਦੋ ਮਹੀਨਿਆਂ ਵਿਚ ਹੀ ਹਾਰ ਹੰਭ ਗਈ ਹੈ। ਇਹਨਾਂ ਦੋ ਮਹੀਨਿਆਂ ਵਿਚ 51 ਕਿਸਾਨ ਖੁਦਕੁਸ਼ੀਆ ਕਰ ਚੁੱਕੇ ਹਨ। ਇਸ ਤੋਂ ਇਲਾਵਾ 15 ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਸੜਕਾਂ ਉੱਤੇ ਗੈਂਗਸਟਰਾਂ ਵੱਲੋਂ ਹਿੰਸਾ ਦਾ ਨੰਗਾ ਨਾਚ ਅਤੇ ਹਥਿਆਰਾਂ ਦੀ ਨੋਕ ਉੱਤੇ ਡਕੈਤੀਆਂ ਇੱਕ ਆਮ ਗੱਲ ਹੋ ਚੁੱਕੀ ਹੈ। ਇੰਨਾ ਹੀ ਨਹੀਂ ਲੰਘੇ ਦੋ ਮਹੀਨਿਆਂ ਦੌਰਾਨ ਸਿਆਸੀ ਰੰਜਿਸ਼ਾਂ ਅਧੀਨ 10 ਕਤਲ ਹੋ ਚੁੱਕੇ ਹਨ। ਇਹਨਾਂ ਵਿਚੋਂ ਪਹਿਲਾ ਕਤਲ 14 ਮਾਰਚ ਨੂੰ ਕਾਂਗਰਸ ਸਰਕਾਰ ਦੇ ਸਹੁੰ ਚੁੱਕਣ ਮਗਰੋਂ ਹੀ ਹੋ ਗਿਆ ਸੀ। ਉਹਨਾਂ ਦੱਸਿਆ ਕਿ 14 ਮਾਰਚ ਨੂੰ ਗੁਰਦਾਸਪੁਰ ਵਿਚ ਲਾਊਡ ਸਪੀਕਰ ਉੱਤੇ ਧਮਕਾਉਣ ਮਗਰੋਂ ਗੁਰਬਚਨ ਸਿੰਘ ਖਾਲਸਾ ਨੂੰ ਗੋਲੀ ਮਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ 2 ਮਈ ਨੂੰ ਫਿਰੋਜ਼ਪੁਰ ਵਿਚ ਕਾਂਗਰਸੀਆਂ ਨੇ ਫੇਸਬੁੱਕ ਉੱਤੇ ਧਮਕੀ ਦੇਣ ਮਗਰੋਂ ਅਕਾਲੀ ਵਰਕਰਾਂ ਹਰਨਾਮ ਸਿੰਘ ਅਤੇ ਉਸ ਦੇ ਬੇਟੇ ਜੋਗਿੰਦਰ ਸਿੰਘ ਨੂੰ ਮਾਰ ਦਿੱਤਾ ਸੀ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਜਿਵੇਂ ਪੰਜਾਬ ਪੂਰੀ ਤਰ•ਾਂ ਸਰਕਾਰ ਤੋਂ ਸੱਖਣਾ ਹੋਵੇ ਅਤੇ ਇੱਥੇ ਜੰਗਲ ਰਾਜ ਦਾ ਬੋਲਬਾਲਾ ਹੋਵੇ। ਸਰਕਾਰ ਅਮਨ ਅਤੇ ਕਾਨੂੰਨ ਦੀ ਬਣਾਈ ਰੱਖਣ ਦੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਗਈ ਹੈ ਅਤੇ ਸੂਬੇ ਨੂੰ ਕਾਂਗਰਸੀ ਗੁੰਡਿਆਂ ਦੇ ਹਵਾਲੇ ਕਰ ਦਿੱਤਾ ਹੈ। ਇਹ ਬਦਮਾਸ਼ ਅਨਸਰ ਸਿਰਫ ਅਕਾਲੀ ਵਰਕਰਾਂ ਉੱਤੇ ਅੱਤਿਆਚਾਰ ਹੀ ਨਹੀਂ ਕਰ ਰਹੇ, ਸਗੋਂ ਸਾਰੀਆਂ ਮਿਊਂਸੀਪਲ ਕੌਂਸਲਾਂ ਉੱਤੇ ਵੀ ਜਬਰੀ ਕਬਜ਼ੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਦਿਨੀ ਬਠਿੰਡਾ, ਫਰੀਦਕੋਟ ਅਤੇ ਮੋਰਿੰਡਾ ਵਿਚ ਇਹੀ ਕੁੱਝ ਹੋਇਆ ਹੈ। ਉਪਰੋਂ ਕੋਈ ਨਿਰਦੇਸ਼ ਨਾ ਮਿਲਣ ਕਾਰਣ ਸੂਬਾ ਪੁਲਿਸ ਅਜਿਹੇ ਮਾਮਲਿਆਂ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਬੇਵਸ ਨਜ਼ਰ ਆਉਂਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਸਭ ਪੰਜਾਬੀਆਂ ਨਾਲ ਵਾਅਦੇ ਕਰਕੇ ਮੁੱਕਰਣ ਦਾ ਨਤੀਜਾ ਹੈ। ਕਿਸਾਨ ਪੂਰੀ ਤਰ•ਾਂ ਨਿਰਾਸ਼ ਹੋ ਚੁੱਕੇ ਹਨ। ਸਰਕਾਰ ਦੁਆਰਾ ਉਹਨਾਂ ਦੇ ਕਰਜ਼ੇ ਮੁਆਫ ਨਾ ਕੀਤੇ ਜਾਣ ਕਰਕੇ 51 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ‘ਕਰਜ਼ਾ ਕੁਰਕੀ ਖਤਮ,ਫਸਲ ਦੀ ਪੂਰੀ ਰਕਮ’ਦਾ ਨਾਅਰਾ ਲਗਾ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ, ਜਦਕਿ ਅਸਲੀਅਤ ਵਿਚ ਇਸ ਤੋਂ ਬਿਲਕੁੱਲ ਉਲਟ ਵਾਪਰ ਰਿਹਾ ਹੈ। ਨਾ ਸਿਰਫ ਕਰਜ਼ਾ ਮੁਆਫੀ ਨੂੰ ਲੈ ਕੇ ਕੋਈ ਕਦਮ ਚੁੱਕਿਆ ਗਿਆ ਹੈ, ਇੱਥੋਂ ਤਕ ਕਿ ਜ਼ਮੀਨਾਂ ਦੀ ਕੁਰਕੀ ਨੂੰ ਰੋਕਣ ਲਈ ਵੀ ਕੋਈ ਫੈਸਲਾ ਨਹੀਂ ਲਿਆ ਗਿਆ। ਕਿਸਾਨਾਂ ਦੀਆਂ ਫਸਲਾਂ ਨਹੀਂ ਖਰੀਦੀਆਂ ਗਈਆਂ ਅਤੇ ਅਦਾਇਗੀ ਵਿਚ ਦੇਰੀ ਕਰ ਦਿੱਤੀ ਗਈ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਨੌਜਵਾਨ ਅਤੇ ਦਲਿਤ ਵੀ ਖੁਦ ਨੂੰ ਠੱਗੇ ਮਹਿਸੂਸ ਕਰ ਰਹੇ ਹਨ। ਕਾਂਗਰਸ ਨੇ ਨੌਜਵਾਨਾਂ ਨੂੰ 60 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਨੇ ਇਸ ਦਿਸ਼ਾ ਵੱਲ ਅਜੇ ਤੀਕ ਪਹਿਲਾ ਪੈਰ ਵੀ ਨਹੀਂ ਪੁੱਟਿਆ। ਇਸੇ ਤਰ•ਾਂ ਦਲਿਤਾਂ ਨਾਲ ਸਮਾਜ ਭਲਾਈ ਸਕੀਮਾਂ ਵਿਚ ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਸਾਰੀਆਂ ਸਕੀਮਾਂ ਹੀ ਠੰਡੇ ਬਸਤੇ ਵਿਚ ਪਾ ਰੱਖੀਆਂ ਹਨ।
ਸਰਕਾਰ ਨੂੰ ਫੋਕੀ ਬਿਆਨਬਾਜ਼ੀ ਦੀ ਥਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਨਸੀਹਤ ਕਰਦੇ ਹੋਏ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਪੰਜਾਬ ਵਿਚ ਅਮਨ ਅਤੇ ਕਾਨੂੰਨ ਦੀ ਹਾਲਤ ਸੁਧਾਰਨੀ ਚਾਹੀਦੀ ਹੈ, ਕਿਉਂਕਿ ਲੋਕਾਂ ਅਤੇ ਸੂਬੇ ਪ੍ਰਤੀ ਸਰਕਾਰ ਦੀ ਲਾਪਰਵਾਹੀ ਵਾਲੇ ਵਤੀਰੇ ਕਰਕੇ ਪੂਰੀ ਦੁਨੀਆ ਅੰਦਰ ਪੰਜਾਬ ਦੀ ਦਿੱਖ ਖਰਾਬ ਹੋ ਰਹੀ ਹੈ।

Leave a Reply

Your email address will not be published. Required fields are marked *