ਫਤਹਿਗੜ੍ਹ ਸਾਹਿਬ ਵਿਖੇ ਰਾਜੂ ਖੰਨਾ ਦੀ ਅਗਵਾਈ ਵਿਚ ਅਮਲੋਹ ਦੀ ਲੀਡਰਸ਼ਿਪ ਨੇ ਲਵਾਈ ਵੱਡੀ ਹਾਜਰੀ
ਜਿਲ੍ਹਾ ਇੰਚਾਰਜਾਂ ਅੱਗੇ ਰੱਖੇ ਸੁਝਾਅ
ਅਮਲੋਹ, 24 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਲਗਾਏ ਗਏ ਇੰਚਾਰਜ਼ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਇਕਬਾਲ ਸਿੰਘ ਝੂੰਦਾਂ ਤੇ ਬਾਬਾ ਬਲਵੀਰ ਸਿੰਘ ਘੁਨਸ ਵੱਲੋਂ ਫਤਹਿਗੜ੍ਹ ਸਾਹਿਬ ਵਿਖੇ ਤਿੰਨਾਂ ਹਲਕਿਆਂ ਦੀ ਲੀਡਰਸ਼ਿਪ ਨਾਲ ਪਾਰਟੀ ਦੀ ਮਜਬੂਤੀ ਲਈ ਵਿਚਾਰ ਵਟਾਂਦਰਾ ਕਰਨ ਲਈ ਵਿਸ਼ੇਸ਼ ਮੀਟਿੰਗ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਕੀਤੀ ਗਈ
ਇਸ ਮੀਟਿੰਗ ਵਿਚ ਹਲਕਾ ਅਮਲੋਹ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਅੱਜ ਅਮਲੋਹ ਦਫਤਰ ਤੋਂ ਰਵਾਨਾ ਹੋਣ ਸਮੇਂ ਰਾਜੂ ਖੰਨਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਿਯੁਕਤ ਕੀਤੇ ਜਿਲ੍ਹਾ ਇੰਚਾਰਜ਼ਾਂ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਲੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਤੋਂ ਜਾਣੂੰ ਹੋਣ ਲਈ ਅਤੇ ਆਉਣ ਵਾਲੇ ਸਮੇਂ ਵਿਚ ਜੱਥੇਬੰਦਕ ਢਾਂਚਾ ਬਣਾਉਣ ਲਈ ਇਹ ਮੀਟਿੰਗ ਕੀਤੀ ਗਈ ਹੈ ਜਿਸ ਵਿਚ ਜਿਥੇ ਜਿਲ੍ਹਾ ਇੰਚਾਰਜ਼ ਹਲਕੇ ਦੀ ਲੀਡਰਸ਼ਿਪ ਦੀਆਂ ਸਮੱਸਿਆਵਾਂ ਤੋਂ ਜਾਣੂੰ ਹੋਣਗੇ ਉਥੇ ਜਿਲ੍ਹਾ ਇੰਚਾਰਜਾਂ ਵੱਲੋਂ ਪਾਰਟਂੀ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਵੀ ਅਕਾਲੀ ਵਰਕਰਾਂ ਤੇ ਆਗੂਆਂ ਅੱਗੇ ਰੱਖੇ ਗਏ। ਉਨ੍ਹਾਂ ਹਲਕੇ ਅਮਲੋਹ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਿਨ੍ਹਾ ਵੱਲੋਂ ਸਮੇਂ ਸਮੇਂ ਤੇ ਪਾਰਟੀ ਦੇ ਹਰ ਹੁਕਮ ਤੇ ਪਹਿਰਾ ਦਿੱਤਾ ਜਾਂਦਾ ਹੈ। ਇਸ ਮੋਕੇ ਤੇ ਚੇਅਰਮੈਨ ਕਸ਼ਮੀਰਾ ਸਿੰਘ ਸ਼ਾਹਪੁਰ, ਕਰਮਜੀਤ ਸਿੰਘ ਭਗੜਾਣਾ, ਜੱਥੇਦਾਰ ਪਰਮਜੀਤ ਸਿੰਘ ਖਨਿਆਣ,ਚਮਕੌਰ ਸਿੰਘ ਤੰਦਾ ਬੱਧਾ, ਕੈਪ. ਜਸਵੰਤ ਸਿੰਘ ਬਾਜਵਾ, ਕਾਹਨ ਸਿੰਘ ਝੰਬਾਲਾ, ਕਮਲਜੀਤ ਸਿੰਘ ਗਿੱਲ, ਦਰਸ਼ਨ ਸਿੰਘ ਬੱਬੀ,ਜੱਥੇਦਾਰ ਸੰਤੋਖ ਸਿੰਘ ਖਨਿਆਣ, ਗੁਰਦੀਪ ਸਿੰਘ ਮੰਡੋਫਲ, ਕੁਲਦੀਪ ਸਿੰਘ ਮਛਰਾਈ, ਨਿਰਭੈ ਸਿੰਘ ਵਿਰਕ, ਇਕਬਾਲ ਸਿੰਘ ਰਾਏ, ਜੱਥੇਦਾਰ ਕੁਲਦੀਪ ਸਿੰਘ ਮੁਢੜੀਆਂ, ਵਿਕੀ ਚਾਹਿਲ ਮੰਡੀ, ਹਰਿੰਦਰ ਸਿੰ ਸ਼ੇਖੋਂ, ਬਲਜੀਤ ਸਿੰਘ ਸਾਬਕਾ ਸਰਪੰਚ ਮਛਰਾਈ, ਮਲਕੀਤ ਸਿੰਘ, ਭਿੰਦਰ ਸਿੰਘ ਤੰਦਾ ਬੱਧਾ, ਕੇਵਲ ਖਾਂ ਧਰਮਗੜ੍ਹ, ਜਸਵਿੰਦਰ ਸਿੰਘ ਗਰੇਵਾਲ, ਜਰਨੈਲ ਸਿੰਘ ਮਾਜਰੀ, ਸੰਦੀਪ ਸਿੰਘ ਭੋਲੀਆ, ਰਣਜੀਤ ਸਿੰਘ ਕੋਟਲੀ, ਹਰਭਜਨ ਸਿੰਘ ਅਮਲੋਹ, ਗੁਰਸੇਵਕ ਸਿੰਘ ਕੋਟਲੀ, ਯਾਦਵਿੰਦਰ ਸਿੰਘ ਮਾਨਗੜ੍ਹ, ਗੱਜਣ ਸਿੰਘ ਮਹਿਮੂਦਪੁਰ, ਮਲਕੀਤ ਸਿੰਘ ਮਾਨਗੜ੍ਹ, ਨਿਰਮਲ ਸਿੰਘ ਧਰਮਗੜ੍ਹ, ਬਲਵਿੰਦਰ ਸਿੰਘ ਤੰਦਾ ਬੱਧਾ, ਰਵਿੰਦਰ ਸਿੰਘ ਬਿੱਲਾ, ਜੱਗੀ ਬੁੱਗਾ, ਅਮੋਲਕ ਸਿੰਘ ਕੰਜਾਰੀ, ਯਾਦਵਿੰਦਰ ਸਿੰਘ ਸਲਾਣਾ, ਹਰਬੰਸ ਸਿੰਘ ਬਡਾਲੀ, ਰੇਸ਼ਮ ਸਿੰਘ, ਡਾ. ਗੁਲਜ਼ਾਰ ਸਿੰਘ ਛੰਨਾ, ਇੰਦਰਜੀਤ ਸਿੰਘ ਬਡਾਲੀ, ਸੁਰਜੀਤ ਸਿੰਘ ਬਰੌਂਗਾ, ਮੋਣ ਸਿੰਘ ਚਤਰਪੁਰਾ, ਬਿੱਟੂ ਸਰਪੰਚ ਮੁਢੜੀਆਂ, ਅਮਨਦੀਪ ਸਿੰਘ ਹਿੰਮਤਗੜ੍ਹ ਛੰਨਾ, ਨਿਰਮਲ ਗਿਰ ਮਰਾਰੜੂ, ਕਰਨੈਲ ਸਿੰਘ ਕੇਲੀ, ਤਰਸੇਮ ਸਿੰਘ ਤੂਫਾਨ, ਛੱਜਾ ਸਿੰਘ ਭੱਦਲਥੂਹਾ, ਤਰਸੇਮ ਸਿੰਘ ਮਾਜਰਾ, ਬਹਾਦਰ ਸਿੰਘ, ਪਾਲ ਸਿੰਘ, ਪੰਮਾ ਹਰੀਪੁਰ, ਰਾਜੀ ਤੰਦਾ ਬੱਧਾ, ਅਮਨ ਲਾਡਪੁਰ, ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੀ ਲੀਡਰਸ਼ਿਪ ਫਤਹਿਗੜ੍ਹ ਸਾਹਿਬ ਮੀਟਿੰਗ ਲਈ ਰਵਾਨਾ ਹੋਈ।

