ਪੰਜਾਬ ਸਰਕਾਰ ਦੇ ਟੀ.ਬੀ.ਖਾਤਮੇ ਵੱਲ ਵਧਦੇ ਕਦਮ।
ਜਿਲ੍ਹੇ ਵਿਚ ਐਕਟਿਵ ਕੇਸ ਡਾਈਡਿੰਗ ਮੁਹਿੰਮ ਦਾ ਹੋਇਆ ਆਗਾਜ।
ਟੀ.ਬੀ. ਸਬੰਧੀ ਜਾਗਰੂਕਤਾ ਅਤੇ ਕੇਸਾਂ ਦੀ ਭਾਲ ਸਬੰਧੀ ਟੀਮਾਂ ਨੂੰ ਕੀਤਾ ਰਵਾਨਾ: ਸਿਵਲ ਸਰਜਨ
ਪਟਿਆਲਾ 3 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਰਤ ਨੂੰ ਟੀ. ਬੀ. ਦੀ ਬਿਮਾਰੀ ਤੋਂ ਮੁਕਤ ਕਰਨ ਲਈ 3 ਸਤੰਬਰ ਤੋਂ 1 ਨਵੰਬਰ ਤੱਕ ਚਲਾਈ ਜਾ ਰਹੀ ਐਕਟਿਵ ਕੇਸ ਫਾਇਡਿੰਗ ਵਿਸ਼ੇਸ਼ ਮੁਹਿੰਮ ਦਾ ਜਿਲ੍ਹੇ ਵਿੱਚ ਆਗਾਜ ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਵੱਲੋਂ ਟੀ.ਬੀ. ਸਬੰਧੀ ਜਾਗਰੂਕਤਾ ਅਤੇ ਕੇਸਾਂ ਦੀ ਭਾਲ ਸਬੰਧੀ ਸਿਹਤ ਟੀਮਾਂ ਨੂੰ ਰਵਾਨਾਂ ਕਰਕੇ ਕੀਤਾ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਇਹ ਦੋ ਮਹੀਨੇ ਦੀ ਵਿਸ਼ੇਸ਼ ਮੁਹਿੰਮ ਇੱਕ ਮਿਸ਼ਨ ਤਹਿਤ ਆਰੰਭੀ ਗਈ ਹੈ।
ਜਿਸ ਦੋਰਾਣ ਮਾਈਕਰੋਪਲਾਨਿੰਗ ਕੀਤੀ ਗਈ ਅਬਾਦੀ ਜਿਸ ਵਿੱਚ ਸਲੱਮ ਬਸਤੀ,ਭੱਠਿਆਂ, ਫੈਕਟਰੀਆਂ ਵਿਚ ਕੰਮ ਕਰਦੀ ਲੇਬਰ, ਹਾਈ ਰਿਸਕ ਏਰੀਏ, ਅਨਾਥ ਆਸ਼ਰਮ, ਬਿਰਧ ਆਸ਼ਰਮ, ਦੂਰ ਦੁਰਾਡੇ ਰਹਿੰਦੇ ਲੋਕ ਆਦਿ ਸ਼ਾਮਲ ਹਨ, ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋ ਘਰ ਘਰ ਜਾ ਕੇ ਟੀ.ਬੀ. ਦੀ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਜੇਕਰ ਸਰਵੇ ਦੋਰਾਣ ਉਹਨਾਂ ਕਰਮੀਆਂ ਵੱਲੋਂ ਟੀ.ਬੀ. ਦੇ ਲੱਛਣ ਜਿਵੇਂ 2 ਹਫਤੇ ਤੋਂ ਲਗਾਤਾਰ ਖਾਂਸੀ, ਮਿੰਨ੍ਹਾਂ ਮਿੰਨ੍ਹਾਂ ਬੁਖਾਰ, ਭਾਰ ਘਟਨਾ, ਭੁੱਖ ਨਾ ਲੱਗਣੀ, ਰਾਤ ਨੂੰ ਤਰੇਲੀਆਂ ਆਉਣੀਆਂ ਆਦਿ ਵਰਗੀਆਂ ਨਿਸ਼ਾਨੀਆਂ ਵਾਲੇ ਮਰੀਜ਼ ਮਿਲਦੇ ਹਨ ਤਾਂ ਉਨ੍ਹਾਂ ਦੀ ਮੌਕੇ ਤੇ ਹੀ ਬਲਗਮ ਦੇ ਟੈੋਸਟ ਲੈ ਕੇ ਨੇੜ੍ਹੇ ਦੇ ਮਾਈਕਰੋਸਕੋਪਿਕ ਸੈਂਟਰ ਵਿੱਚ ਜਾਂਚ ਲਈ ਭੇਜੇ ਜਾਣਗੇ ਤਾਂ ਜੋ ਬਲਗਮ

