ਪੰਜਾਬ

ਡਾ. ਗਗਨਦੀਪ ਸਿੰਘ ਨੂੰ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦਾ ਕਾਰਜਕਾਰੀ ਪ੍ਰਿੰਸੀਪਲ ਲਗਾਇਆ

ਅੰਮ੍ਰਿਤਸਰ, 26 ਮਈ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਯੋਗ ਅਗਵਾਈ ਹੇਠ ਚੱਲ ਰਹੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਦਾ ਕਾਰਜਕਾਰੀ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੂੰ ਲਗਾਇਆ ਗਿਆ।

ਡਾ. ਗਗਨਦੀਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਖਾਲਸਾ ਕਾਲਜ ਪਟਿਆਲਾ ਵਿਖੇ ਬਤੌਰ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੇ ਸਨ। ਡਾ. ਗਗਨਦੀਪ ਸਿੰਘ ਜੋ ਕਿ 20 ਸਾਲ ਬਤੌਰ ਅਧਿਆਪਨ ਦਾ ਤਜ਼ਰਬਾ ਰੱਖਦੇ ਹਨ, ਇਹਨਾਂ ਦਾ ਅਕਾਦਮਿਕ ਤਜਰਬਾ ਕਈ ਰਾਸ਼ਟਰੀ ਅਤੇ ਪੰਜ ਅੰਤਰ-ਰਾਸ਼ਟਰੀ ਸੈਮੀਨਾਰ/ਕਾਨਫਰੰਸ ਵਿਚ ਖੋਜ ਪੇਪਰ ਪੜ੍ਹ ਚੁੱਕੇ ਹਨ ਅਤੇ ਇਹ ਪੇਪਰ ਪ੍ਰਕਾਸ਼ਿਤ ਵੀ ਹੋ ਚੁੱਕੇ ਹਨ। ਇਹਨਾਂ ਵਲੋਂ ਲਿਖੀਆਂ ਗਈਆਂ ਚਾਰ ਪੁਸਤਕਾਂ ਵੀ ਸਾਹਿਤ ਜਗਤ ਨੂੰ ਸਮਰਪਿਤ ਕੀਤੀਆਂ ਜਾ ਚੁੱਕੀਆਂ ਹਨ। ਇਸ ਸਮੇਂ ਇਹਨਾਂ ਦੀ ਨਿਗਰਾਨੀ ਹੇਠ ਪੰਜ ਖੋਜ ਵਿਦਿਆਰਥੀ ਪੀ.ਐਚ.ਡੀ. ਅਤੇ ਸੱਤ ਵਿਦਿਆਰਥੀ ਐਮ .ਫਿਲ ਕਰ ਰਹੇ ਹਨ। ਡਾ. ਗਗਨਦੀਪ ਸਿੰਘ ਦਾ ਅੱਜ ਆਪਣਾ ਪ੍ਰਿੰਸੀਪਲ ਦਾ ਅਹੁਦਾ ਸੰਭਾਲਣ ‘ਤੇ ਉਨ੍ਹਾਂ ਨੂੰ ਸ. ਰਜਿੰਦਰ ਸਿੰਘ ਜੀ ਮਹਿਤਾ, ਭਾਈ ਮਨਜੀਤ ਸਿੰਘ ਜੀ, ਸ. ਬਾਵਾ ਸਿੰਘ ਜੀ ਗੁਮਾਨਪੁਰਾ, ਸ. ਹਰਜਾਪ ਸਿੰਘ ਜੀ (ਮੈਂਬਰ ਸ਼੍ਰੋਮਣੀ ਕਮੇਟੀ) ਅਤੇ ਸ. ਸੁਖਦੇਵ ਸਿੰਘ ਭੂਰਾ ਕੋਹਨਾ ਨਿੱਜੀ ਸਕੱਤਰ ਪ੍ਰਧਾਨ ਸਾਹਿਬ ਵਲੋਂ ਜੀ-ਆਇਆਂ ਕਹਿੰਦਿਆਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਸਿਮਰਜੀਤ ਸਿੰਘ, ਸ. ਹਰਜੀਤ ਸਿੰਘ ਲਾਲੂ ਘੁੰਮਣ ਮੀਤ ਸਕੱਤਰ, ਸ. ਰਜਿੰਦਰ ਸਿੰਘ ਰੂਬੀ, ਸ. ਸੁਖਬੀਰ ਸਿੰਘ ਟਰੱਸਟ ਬ੍ਰਾਂਚ ਅਤੇ ਕਾਲਜ ਦਾ ਸਮੁੱਚਾ ਸਟਾਫ ਹਾਜਰ ਸੀ।

Leave a Reply

Your email address will not be published. Required fields are marked *