ਪਟਿਆਲਾ

ਥਾਣਾ ਸਨੌਰ ਪੀਰ ਦੀ ਦਰਗਾਹ ਵਿਖੇ ਲੰਗਰ ਲਗਾਇਆ

ਸਨੌਰ 26 ਮਈ ( ਤਨੁਜ ਸਰਮਾ) ਥਾਣਾ ਸਨੋਰ ਵਿਖੇ ਐਸ. ਐਚ. ਓ. ਹਰੀ ਪਾਲ ਸਿੰਘ ਦੀ ਅਗੁਵਾਈ ਹੇਠ ਪੀਰ ਦੀ ਦਰਗਾਹ ਵਿਖੇ ਸਲਾਨਾ ਲੰਗਰ ਲਗਾਇਆ ਗਿਆ।

ਇਸ ਮੋਕੇ ਸਵੇਰੇ ਪੀਰ ਦੀ ਦਰਗਾਹ ਤੇ ਚਾਦਰ ਚਣਾਉਣ ਲਈ ਬਾਬਾ ਰਾਜ ਪਾਲ ਜੀ ਲਾਲਾਂ ਵਾਲਾ ਪੀਰ ਵਾਲੇ ਪੁੱਜੇ ਅਤੇ ਹਰਿੰਦਰਪਾਲ ਸਿੰਘ ਹੈਰੀਮਾਨ ਹਲਕਾ ਸਨੌਰ ਦੇ ਸਪੁੱਤਰ ਰਤਿੰਦਰਪਾਲ ਸਿੰਘ ਰਿੰਕੀ ਮਾਨ ਪੁੱਜੇ। ਉਹਨਾਂ ਨਾਲ ਵਿਸੇਸ ਤੌਰ ਤੇ ਰਾਜੀਵ ਗੋਇਲ ਸਕੱਤਰ ਪੰਜਾਬ ਕਾਂਗਰਸ, ਗੁਰਪ੍ਰੀਤ ਸਿੰਘ ਠੇਕੇਦਾਰ, ਕੁਲਦੀਪ ਸਿੰਘ ਕਾਲਾ ਅਤੋ ਕਾਂਗਰਸੀ ਆਗੂ ਵੀ ਥਾਂਣਾ ਸਨੌਰ ਵਿਖੇ ਪੁੱਜੇ।
ਇਸ ਮੋਕੇ ਬਾਬਾ ਰਾਜ ਪਾਲ ਜੀ ਨੇ ਸਾਰਿਆਂ ਨੂੰ ਸਨਮਾਨਿਤ ਕੀਤਾ ਅਤੇ ਥਾਣਾ ਸਨੌਰ ਇੰਚਾਰਜ ਹਰੀ ਪਾਲ ਸਿੰਘ ਨੇ ਬਾਬਾ ਰਾਜ ਪਾਲ ਜੀ ਨੂੰ ਸਨਮਾਨਿਤ ਕੀਤਾ ਗਿਆ। ਕਾਕਾ ਪੂਨੀਆਂ ਅਤੇ ਪਾਰਟੀ ਵਲੋਂ ਕਵਾਲੀਆਂ ਦਾ ਗੁਣਗਾਨ ਕੀਤਾ ਗਿਆ। ਇਸ ਉਪਰੰਤ ਥਾਣਾ ਸਨੌਰ ਵਿਖੇ ਅਤੁੱਟ ਲੰਗਰ ਲਗਾਇਆ ਗਿਆ। ਇਸ ਮੋਕੇ ਐਸ. ਐਚ.ਓ. ਥਾਣਾ ਸਨੌਰ ਹਰੀ ਪਾਲ ਸਿੰਘ , ਏ.ਐਸ.ਆਈ. ਕਮਲਜੀਤ ਸਿੰਘ, ਏ.ਐਸ.ਆਈ. ਨਰਿੰਦਰ ਸਿੰਘ, ਏ.ਐਸ.ਆਈ. ਬਲਜੀਤ ਸਿੰਘ , ਹੈਡ ਮੁਨਸ਼ੀ ਨਵਾਬ ਸਿੰਘ, ਹਵਲਦਾਰ ਜਸਮੇਲ ਸਿੰਘ, ਹਵਲਦਾਰ ਸੰਜੀਵ ਅਤੇ ਥਾਣਾ ਸਨੌਰ ਦਾ ਸਮੂੰਹ ਸਟਾਫ , ਸਨੌਰ ਇਲਾਕੇ ਦੇ ਪੰਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿਚ ਲੋਕ ਮੋਜੂਦ ਸਨ।

Leave a Reply

Your email address will not be published. Required fields are marked *