ਭਾਜਪਾ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੀ 5ਵੀਂ ਜ਼ਿਲ੍ਹਾ ਕਾਰਜਕਾਰਨੀ ਦੀ ਬੈਠਕ
ਪਟਿਆਲਾ 29 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਜਪਾ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੀ 5ਵੀਂ ਜ਼ਿਲ੍ਹਾ ਕਾਰਜਕਾਨੀ ਦੀ ਬੈਠਕ ਵਿਕਾਸ ਪ੍ਰੀਸ਼ਦ ਭਵਨ ਸਨੌਰੀ ਅੱਡਾ ਵਿਖੇ ਹੋਈ। ਬੈਠਕ ਦੀ ਪ੍ਰਧਾਨਗੀ ਭਾਜਪਾ ਜ਼ਿਲ੍ਹਾ ਪ੍ਰਧਾਨ ਐਸ ਕੇ ਦੇਵ ਨੇ ਕੀਤੀ। ਬੈਠਕ ‘ਚ ਸੂਬਾ ਕਾਰਜਕਾਰਨੀ ਦੇ ਮੈਂਬਰ ਧੀਰਜ ਕੁਮਾਰ, ਸਾਬਕਾ ਪ੍ਰਧਾਨ ਰਾਜ ਕੁਮਾਰ ਗੋਇਲ, ਬਲਵੰਤ ਰਾਏ, ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ, ਮਹਾਂ ਮੰਤਰੀ (ਸ਼ਹਿਰੀ) ਅਮਰਪ੍ਰੀਤ ਬਿਟਲੀ, ਰਮੇਸ਼ ਵਰਮਾ ਆਦਿ ਨੇ ਸਭ ਤੋਂ ਪਹਿਲਾਂ ਭਾਰਤ ਮਾਤਾ, ਡਾ. ਸ਼ਿਆਮ ਪ੍ਰਸ਼ਾਦ ਮੁਖਰਜੀ, ਪੰਡਿਤ ਦੀਨ ਦਿਆਲ ਉਪਾਧਿਆਏ ਨੂੰ ਸਮਰਪਿਤ ਜੋਤ ਜਗਾ ਕੇ ਬੈਠਕ ਦੀ ਸ਼ੁਰੂਆਤ ਕੀਤੀ।
ਬੈਠਕ ‘ਚ ਜ਼ਿਲ੍ਹਾ ਪ੍ਰਧਾਨ ਐਸ ਕੇ ਦੇਵ ਨੇ ਕਾਰਪੋਰੇਸ਼ਨ ਚੋਣਾਂ ‘ਚ 50 ਫੀਸਦੀ ਸੀਟਾਂ ‘ਚ ਹਿੱਸੇਦਾਰੀ ਦੀ ਮੰਗ ਕੀਤੀ ਅਤੇ ਉਨ੍ਹਾਂ ਬੈਠਕ ਵਿਚ ਆਏ ਸਾਰੇ ਮੰਡਲ ਪ੍ਰਧਾਨਾਂ, ਮੋਰਚਾ ਪ੍ਰਧਾਨ, ਸੈਲ ਕਨਵੀਨਰ, ਪੂਰੀ ਜ਼ਿਲ੍ਹਾ ਟੀਮ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨÎਰਿੰਦਰ ਮੋਦੀ ਦੀਆਂ ਯੋਜਨਾਵਾਂ ਨੂੰ ਘਰ ਘਰ ਪਹੁੰਚਾਉਣ ਲਈ ਪ੍ਰੇਰਿਆ।
ਇਸ ਮੌਕੇ ਵਾਈਸ ਪ੍ਰਧਾਨ ਸੰਜੀਵ ਕੱਕੜ, ਵਰਿੰਦਰ ਬੱਤਰਾ, ਵਰਿੰਦਰ ਖੰਨਾ, ਹਰੀਸ਼ ਕੁਮਾਰ, ਵਿਵੇਕ ਗੋਇਲ, ਗੁਰਪ੍ਰੀਤ ਕੌਰ, ਕੈਸ਼ੀਅਰ ਮੁਨੀਸ਼ ਗੁਪਤਾ, ਯੁਵਾ ਮੋਰਚਾ ਪ੍ਰਧਾਨ ਵਰੁਣ ਜਿੰਦਲ, ਵਿਸ਼ਨੂ ਗੁਪਤਾ, ਪੈਰੀ ਗੋਇਲ, ਰਾਕੇਸ਼ ਮੰਗਲਾ, ਭਾਰਤ ਭੂਸ਼ਣ, ਮਦਨ ਸ਼ਰਮਾ, ਯੋਗੇਸ਼ ਸ਼ਰਮਾ, ਪਰਦੀਪ ਗੋਇਲ, ਸੰਦੀਪ ਯਾਦਵ, ਪਰਦੀਪ ਸ਼ਰਮਾ, ਮਹਿਲਾ ਮੋਰਚਾ ਪ੍ਰਧਾਨ ਮਨਦੀਪ ਸ਼ਰਮਾ, ਮੰਗਾ ਟਾਂਗ, ਤਰਨ ਜੀਤ ਸਿੰਘ, ਸੰਜੀਵ ਭਾਰਦਵਾਜ, ਪ੍ਰੇਮ ਸ਼ਰਮਾ, ਅੰਜੂ ਸੰਧੂ, ਰਾਜੇਸ਼ ਦੇਵ, ਅਨਿਲ ਅਗਰਵਾਲ, ਐਸ ਸੀ ਗੁਪਤਾ ਆਦਿ ਮੌਜੂਦ ਸਨ।

