ਮੁਲਾਜਮ ਮੰਗਾਂ ਵਿਧਾਨ ਸਭਾ ਸ਼ੈਸ਼ਨ ਵਿੱਚ ਉਠਾਈਆਂ ਜਾਣਗੀਆਂ-ਅਰੋੜਾ
ਪਟਿਆਲਾ 30 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਦਾ ਇੱਕ ਵਫਦ ਸੁਨਾਮ ਹਲਕੇ ਦੇ ਵਿਧਾਇਕ ਅਮਨ ਅਰੋੜਾ ਨੂੰ ਜਿਲਾ ਪ੍ਰਧਾਨ ਪਰਮਜੀਤ ਪਟਿਆਲਾ ਦੀ ਅਗਵਾਈ ਹੇਠ ਮਿਲਿਆ।
ਉਨ੍ਹਾਂ ਦੱਸਿਆ ਕਿ ਮੁਲਾਜਮਾਂ ਦੀ ਮੰਗਾਂ, ਜਿਵੇਂ 27000 ਮੁਲਾਜਮਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਲਾਗੂ ਕਰਨ, 1-4-14 ਤੋਂ ਬਾਅਦ ਭਰਤੀ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, 4-9-14 ਸਾਲਾ ਏ.ਸੀ.ਪੀ. ਕੇਸ, ਤੇ ਮੈਡੀਕਲ ਛੁੱਟੀ ਪਹਿਲਾਂ ਦੀ ਤਰ੍ਹਾਂ ਬਹਾਲ ਕਰਨ ਤੇ ਕਰਮਚਾਰੀਆਂ/ਅਧਿਆਪਕਾਂ ਦੀਆਂ ਰੁੱਕੀਆਂ ਤਨਖਾਹਾਂ ਤੋਂ ਇਲਾਵਾ 15 ਸੂਤਰੀ ਮੰਗ ਪੱਤਰ ਵਿਧਾਇਕ ਨੂੰ ਸੌਂਪਿਆ। ਇਸ ਮੌਕੇ ਵਿਧਾਇਕ ਨੇ ਵਫ਼ਦ ਨੂੰ ਭਰੋਸਾ ਦਿੰਦਿਆ ਕਿਹਾ ਕਿ ਮੁਲਾਜਮ ਮੰਗਾਂ ਨੂੰ ਆਉਣ ਵਾਲੇ ਸ਼ੈਸ਼ਨ ਵਿੱਚ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ ਅਤੇ ਇਨ੍ਹਾਂ ਦੇ ਠੋਸ ਹੱਲ ਲਈ ਸਰਕਾਰ ਦੇ ਦਬਾਅ ਬਣਾਇਆ ਜਾਵੇਗਾ। ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮੁਲਾਜਮਾਂ ਨਾਲ ਪੇ-ਕਮਿਸ਼ਨ ਲਾਗੂ ਕਰਨ, ਠੇਕਾ ਅਧਾਰਿਤ ਭਰਤੀ ਖਤਮ ਕਰਨ ਅਤੇ ਰੈਗੂਲਰ ਭਰਤੀ ਕਰਨ ਆਦਿ ਸਮੇਤ ਕਈ ਵਾਅਦੇ ਕੀਤੇ ਸਨ ਪਰੰਤੂ ਅੱਜ ਤੱਕ ਸਿੱਖਿਆ ਮੰਤਰੀ ਨੇ ਅਧਿਆਪਕ ਮਸਲਿਆਂ ਨੂੰ ਹੱਲ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਉਨ੍ਹਾਂ ਕਿਹਾ ਕਿ ਮੁਲਾਜਮ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸਾਂਝਾ ਮੁਲਾਜਮ ਵਿੰਗ ਦੇ ਕਨਵੀਨਰ ਡਾ. ਭੀਮ ਇੰਦਰ ਸਿੰਘ, ਗੁਰਮੇਲ ਜਾਹਲਾਂ, ਡਾ. ਸੰਤੋਖ ਸਿੰਘ, ਹਰਮਿੰਦਰ ਸਿੰਘ ਘਨੌਰ, ਸੁਰਜੀਤ ਸਿੰਘ, ਲਖਵਿੰਦਰ ਪਟਿਆਲਾ ਆਦਿ ਆਗੂ ਹਾਜ਼ਰ ਸਨ।

