ਪਟਿਆਲਾ

ਕੰਟਰੈਕਟ ਅਤੇ ਆਊਟ ਸੋਰਸ ਕਰਮਚਾਰੀਆਂ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ।

ਪਟਿਆਲਾ 21 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਸ਼ੂ ਪਾਲਣ ਵਿਭਾਗ ਪਟਿਆਲਾ ਜਿਲੇ ਵਿਚਲੇ ਚੋਥਾ ਦਰਜਾ ਕਰਮਚਾਰੀਆਂ ਕੰਟਰੈਕਟ ਅਤੇ ਆਊਟ ਸੋਰਸ ਕਰਮਚਾਰੀਆਂ ਦੀ ਜਿਲ੍ਹਾ ਪੱਧਰੀ ਹੰਗਾਮੀ ਮੀਟਿੰਗ ਪਸ਼ੂ ਪਾਲਣ ਦੇ ਦਰਜਾਚਾਰ ਜਗਦੀਸ਼ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੂਬਾ ਪ੍ਰਧਾਨ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਨੇ ਵੀ ਆਪਣੀ ਹਾਜਰੀ ਲਗਵਾਈ। ਮੀਟਿੰਗ ਵਿੱਚ ਪਸ਼ੂ ਪਾਲਣ ਦੇ ਚੋਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਅਤੇ ਅਗਲੀਆਂ ਤਰੱਕੀਆਂ ਆਦਿ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸੇ ਤਰ੍ਹਾਂ ਪਸ਼ੂ ਪਾਲਣ ਦੇ ਫਾਰਮਾਂ ਦੇ ਵਿੱਚ ਕੰਟਰੈਕਟ ਅਤੇ ਆਊਟ ਸੋਰਸ ਕਰਮੀਆਂ ਦੀਆਂ ਸੇਵਾਵਾਂ ਪੱਕੀਆਂ ਕਰਨ, ਠੇਕੇਦਾਰੀ ਸਿਸਟਮ ਖਤਮ ਕਰਨ ਅਤੇ ਘੱਟੋ—ਘੱਟ ਉਜਰਤਾ 26000 ਤਨਖਾਹ ਜਾਰੀ ਕਰਵਾਉਣ ਸਬੰਧੀ ਫੈਸਲੇ ਕੀਤੇ ਗਏ।

ਮੀਟਿੰਗ ਵਿੱਚ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੋਤਮ ਭਾਰਦਵਾਜ ਲਚਕਾਣੀ ਜੀ ਨੇ ਦੱਸਿਆ ਕਿ ਆਉਣ ਵਾਲੀ 26 ਨਵੰਬਰ ਨੂੰ ਪਸ਼ੂ ਪਾਲਣ ਵਿਭਾਗ ਦੇ ਚੋਥਾ ਦਰਜਾ ਮੁਲਾਜਮਾਂ ਦੀ ਜਿਲ੍ਹਾ ਪੱਧਰੀ ਚੋਣ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਚੋਣ ਵਿੱਚ ਸਾਰੇ ਕੱਚੇ ਤੇ ਪੱਕੇ ਚੌਥਾ ਦਰਜਾ ਕਰਮਚਾਰੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਾਮਿਲ ਇੰਦਰਪਾਲ ਸਿੰਘ ਵਾਲੀਆ ਜਿਲਾ ਪ੍ਰਧਾਨ, ਮਹਾਵੀਰ ਸਿੰਘ ਰਬਾਰੀ ਪ੍ਰਧਾਨ ਪਟਿਆਲਾ, ਸੁਰਜੀਤ ਸਿੰਘ ਰਬਾਰੀ ਪ੍ਰਧਾਨ ਨਾਭਾ, ਸੁਖਵਿੰਦਰ ਸਿੰਘ ਪ੍ਰਧਾਨ ਰਾਜਪੁਰਾ, ਜਸਪਾਲ ਸਿੰਘ, ਮੋਹਨ ਸਿੰਘ, ਰਿੰਕੂ, ਸ਼ੰਕਰ ਰਬਾਰੀ, ਭਗਵਾਨ ਸਿੰਘ, ਕਮਲੇਸ਼, ਰਾਜ ਕੁਮਾਰ, ਦਿਆ ਰਾਮ, ਚਮਕੌਰ ਸਿੰਘ ਵਾਇਸ ਪ੍ਰਧਾਨ ਨਾਭਾ, ਜੈ ਸਿੰਘ ਰਬਾਰੀ, ਹਰਬੰਸ ਸਿੰਘ, ਹਰਦੀਪ ਸਿੰਘ, ਦਵਿੰਦਰ ਸਿੰਘ, ਮੰਗੂ, ਸਨਦੀਪ, ਸ਼ਰਨਜੀਤ, ਬੰਤ ਸਿੰਘ, ਗੋਤਮ, ਸੁਖਵਿੰਦਰ, ਰਾਮ ਰੂਪ, ਰਾਕੇਸ਼, ਸਨੀ ਆਦਿ ਸਨ।

Leave a Reply

Your email address will not be published. Required fields are marked *