ਪਟਿਆਲਾ

ਮੁਲਾਜ਼ਮ ਆਗੂ ਕਾਮਰੇਡ ਧਾਲੀਵਾਲ ਦੀ ਸਫਲ ਹੋਈ ਬਾਈਪਾਸ ਸਰਜਰੀ

ਪਟਿਆਲਾ 30 ਮਈ (ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ ਦੇ ਪੰਜਾਬ ਦੇ ਜਨਰਲ ਸਕੱਤਰ, ਪੰਜਾਬ ਏਟਕ ਦੇ ਜਨਰਲ ਸਕੱਤਰ, ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਅਤੇ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਰੋਡ ਟਰਾਂਸਪੋਰਟ ਵਰਕਰਜ਼ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੂੰ ਹਾਰਟ ਦੀ ਗੰਭੀਰ ਤਕਲੀਫ ਕਾਰਨ 27 ਮਈ ਨੂੰ ਮੋਹਾਲੀ ਵਿਖੇ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।

ਸਿਹਤ ਸਬੰਧੀ ਜਾਣਕਾਰੀ ਦਿੰਦਿਆ ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ ਦੇ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਅਤੇ ਪ੍ਰੈਸ ਸਕੱਤਰ ਵੀਰ ਚੰਦ ਬਰਮਾ ਨੇ ਦੱਸਿਆ ਸਾਰੇ ਟੈਸਟ ਕਰਨ ਉਪਰੰਤ ਉਨ੍ਹਾਂ ਦੀ ਫੋਰਟਿਸ ਹਸਪਤਾਲ ਦੇ ਉੱਘੇ ਡਾਕਟਰ ਸ੍ਰੀ ਟੀ.ਐਸ.ਮਹੰਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਾਈਪਾਸ ਸਰਜਰੀ ਕੀਤੀ ਗਈ, ਜੋ ਕਿ ਸਫਲਤਾ ਪੂਰਵਕ ਸੰਪੰਨ ਹੋਈ।
ਹਸਪਤਾਲ ਵਿਖੇ ਕਾਮਰੇਡ ਧਾਲੀਵਾਲ ਦੀ ਦੇਖ ਰੇਖ ਅਤੇ ਮਿਜਾਜ ਪੁਰਸ਼ੀ ਲਈ ਪੀ.ਆਰ.ਟੀ.ਸੀ. ਦੇ ਆਗੂ ਅਤੇ ਕਰਮਚਾਰੀ, ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਹੋਰ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਵੀ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਲੈਣ ਲਈ ਪੁੱਜ ਹੋਏ ਸਨ। ਮੋਹਾਲੀ ਵਿਧਾਨ ਸਭਾ ਹਲਕਾ ਦੇ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪੁੱਜੇ ਅਤੇ 2 ਘੰਟੇ ਤੱਕ ਹਸਪਤਾਲ ਰਹੇ। ਜਿਨ੍ਹਾਂ ਨੇ ਡਾਕਟਰਾਂ ਤੋਂ ਸ੍ਰੀ ਧਾਲੀਵਾਲ ਦੀ ਸਿਹਤ ਸਬੰਧੀ ਪੂਰੀ ਜਾਣਕਾਰੀ ਵੀ ਹਾਸਲ ਕੀਤੀ ਅਤੇ ਬਿਹਤਰ ਇਲਾਜ ਦੀ ਤਾਕੀਦ ਵੀ ਕੀਤੀ।

Leave a Reply

Your email address will not be published. Required fields are marked *