ਜੰਗਲਾਤ ਕਾਮੇ ਵਣ ਪਾਲ ਸਾਊਥ ਦਫਤਰ ਦਾ ਘਿਰਾਓ 8 ਮਾਰਚ ਨੂੰ ਕਰਨਗੇ
ਪਟਿਆਲਾ 4 ਮਾਰਚ (ਕੰਵਰ ਬੇਦੀ)
ਜੰਗਲਾਤ ਵਰਕਸ ਯੂਨੀਅਨ ਪੰਜਾਬ ਵੱਲੋਂ ਵਣ ਪਾਲ ਸਾਊਥ ਸਰਕਲ ਪੰਜਾਬ ਪਟਿਆਲਾ ਦੇ ਦਫਤਰ ਅੱਗੇ ਮੀਟਿੰਗ ਦਾ ਸਮਾਂ ਨਾਂ ਦੇਣ ਕਰਕੇ 8 ਮਾਰਚ 2017 ਨੂੰ ਜੰਗਲਾਤ ਕਾਮੇ ਸੂਬਾ ਪੱਧਰੀ ਧਰਨਾ ਲਾਉਣਗੇ।
ਇਹ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਮੰਡੋਲੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਦੱਸਿਆ ਕਿ ਉਕਤ ਅਧਿਕਾਰੀਆਂ ਵੱਲੋਂ ਨਾ ਤਾਂ ਮੀਟਿੰਗ ਦਾ ਸਮਾਂ ਦਿੱਤਾ ਹੈ ਅਤੇ ਨਾ ਹੀ ਮੰਗਾਂ ਦਾ ਨਿਪਟਾਰਾ ਕੀਤਾ ਹੈ ਜਿਸ ਕਰਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਅਤੇ ਬੈਚੇਨੀ ਪਾਈ ਜਾ ਰਹੀ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਰਹਿੰਦੇ ਵਰਕਰਾਂ ਦੇ ਨਾਮ ਸੂਚੀ ਵਿਚ ਦਰਜ ਕਰਕੇ ਸੀਨੀਆਰਤਾ ਸੂਚੀ ਫਾਈਨਲ ਕਰਨਾ, ਪੱਕੇ ਕੀਤੇ ਵਰਕਰਾਂ ਨੂੰ ਵਰਦੀਆਂ ਦੇਣਾ, ਵਿਭਾਗ ਅੰਦਰ ਰਹਿੰਦੇ ਕੰਮ ਕਰਾਉਣਾ ਅਤੇ ਵਿਭਾਗ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਠੱਲ ਪਾਉਣਾ ਆਦਿ ਮੰਗਾਂ ਲਈ ਵੱਖ ਵੱਖ ਜ਼ਿਲ੍ਹਿਆਂ ਤੇ ਜੰਗਲਾਤ ਕਾਮੇ 8 ਮਾਰਚ 2017 ਵਣ ਪਾਲ ਸਾਊਥ ਪਟਿਆਲਾ ਦੇ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।

