ਪਾਵਰ ਕਾਰਪੋਰੇਸ਼ਨ ਦੇ ਵਰਕਸ਼ਾਪਾਂ ਨੂੰ ਤੋੜਨ ਦੇ ਫੈਸਲੇ ਵਿਰੁੱਧ ਰੋਸ ਰੈਲੀ
ਪਟਿਆਲਾ 30 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਰਣਧੀਰ ਸਿੰਘ ਨਲੀਨਾਂ ਨੇ ਦੱਸਿਆ ਕਿ ਮੈਨੇਜਮੈਂਟ ਦੇ ਵਰਕਸ਼ਾਪ ਨੂੰ ਤੋੜਨ ਦੇ ਫੈਸਲੇ ਵਿਰੁੱਧ ਪਟਿਆਲਾ ਸਰਕਲ ਦੇ ਸਮੂੰਹ ਮੁਲਾਜਮਾਂ ਵਲੋਂ ਰੋਸ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਹਰਮੇਸ਼ ਸਿੰਘ ਧੀਮਾਨ ਨੇ ਦੱਸਿਆ ਕਿ ਮੈਨੇਜਮੈਂਟ ਵਲੋਂ ਇਸ ਤੋਂ ਪਹਿਲਾਂ ਵੀ ਸੈਂਟਰਲ ਵਰਕਸ਼ਾਪਾਂ ਅਤੇ ਪਾਇਲਟ ਵਰਕਸ਼ਾਪਾ ਤੋੜ ਕੇ ਕੰਮ ਨਿਜੀ ਹੱਥਾਂ ਵਿੱਚ ਦਿੱਤਾ ਗਿਆ। ਜਿਸ ਕਾਰਨ ਫਰਮਾਂ ਵੱਲੋਂ ਘਟੀਆਂ ਕਿਸਮ ਦਾ ਮਟੀਰੀਅਲ ਤਿਆਰ ਕਰਕੇ ਪਾਵਰਕਾਮ ਨੂੰ ਸਪਲਾਈ ਕੀਤਾ ਗਿਆ। ਜਿਸ ਕਾਰਨ ਕਈ ਹਾਦਸੇ ਵਾਪਰ ਗਏ ਅਤੇ ਮੁਲਾਜਮਾਂ ਦੀ ਮੌਤ ਦਾ ਕਾਰਨ ਬਣ। ਇਹ ਫੈਸਲਾ ਨਾ ਹੀ ਪਾਵਰਕਾਮ ਲਈ ਲਾਭਦਾਇਕ ਹੈ ਅਤੇ ਨਾਂ ਹੀ ਮੁਲਾਜਮ ਹਿੱਤਾਂ ਦੇ ਲਈ ਲਾਭਦਾਇਕ ਹੈ। ਇਸ ਲਈ ਜੱਥੇਬੰਦੀ ਇਸ ਫੈਸਲੇ ਦਾ ਸਖਤ ਵਿਰੋਧ ਕਰਦੀ ਹੈ।
ਜੱਥੇਬੰਦੀ ਵਲੋਂ ਪਾਵਰਕਾਮ ਮੈਨੇਜਮੈਂਟ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹੈ ਕਿ ਵਰਕਸ਼ਾਪਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦਾ ਜੋ ਤਜਰਬਾ ਹੈ ਉਹ ਬੇਕਾਰ ਹੋ ਜਾਵੇਗਾ। ਕਰਮਚਾਰੀਆਂ ਦੀਆਂ ਬਦਲੀਆਂ ਹੋ ਜਾਣਗਈਆਂ ਦੂਸਰਾ ਤੱਥ ਇਹ ਹੈ ਕਿ ਵਰਕਸ਼ਾਪਾਂ ਵਿੱਚ ਜੋ ਕੰਮ ਹੋ ਰਿਹਾ ਹੈ ਉਸ ਨੂੰ ਬਾਹਰੀ ਸਰੋਤਾਂ ਤੋਂ ਕਰਵਾਉਣ ਨਾਲ ਮਹਿਕਮੇ ਤੇ ਬੇਲੋੜਾ ਵਿੱਤੀ ਬੋਝ ਵਧੇਗਾ। ਕਿਉਂਕਿ ਬਾਹਰੀ ਸਰੋਤਾਂ ਤੋਂ ਕਰਵਾਏ ਜਾ ਰਹੇ ਕੰਮਾਂ ਵਿੱਚ ਬਹੁਤ ਜਿਆਦਾ ਕਮੀਆਂ ਹਨ ਅਤੇ ਮਟੀਰੀਅਲ ਘਟੀਆ ਕਿਸਮ ਦਾ ਵਰਤਿਆ ਜਾਂਦਾ ਹੈ। ਜੱਥੇਬੰਦੀ ਦੇਫੈਸਲੇ ਮੁਤਾਬਿਕ ਅੱਜ ਅਤੇ ਸਾਰੇ ਪੰਜਾਬ ਵਿੱਚ ਨਿਗਰਾਨ ਇੰਜੀਨੀਅਰ ਵੰਡ ਦੇ ਦਫਤਰ ਵਿੱਚ ਰੋਸ ਵਜੋਂ ਮੈਮੋਰੰਡਮ ਦਿੱਤੇ ਗਏ।
ਸੂਬਾ ਕਮੇਟੀ ਦਾ ਇੱਕ ਵਫਦ ਡਾਇਰੈਕਟਰ ਵੰਡ ਅਤੇ ਡਾਇਰੈਕਟਰ ਵਣਜ ਨੂੰ ਮਿਲਿਆ। ਜਿਸ ਨੇ ਇਸ ਸਮੱਸਿਆ ਸਬੰਧੀ ਡਾਇਰੈਕਟਰ ਸਾਹਿਬਾਨ ਨਾਲ ਵਿਚਾਰ ਵਟਾਂਦਰਾ ਕੀਤਾ। ਵਿਚਾਰ ਵਟਾਂਦਰੇ ਤੋਂ ਬਾਅਦ ਡਾਇਰੈਕਟਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਇਸ ਫੈਸਲੇ ਨੂੰ ਦੁਬਾਰਾ ਵਿਚਾਰਿਆ ਜਾਵੇਗਾ ਫਿਲਹਾਲ ਕਿਸੇ ਵੀ ਮੁਲਾਜਮ ਨੂੰ ਦਫਤਰ ਵਿੱਚੋਂ ਸ਼ਿਫਟ ਨਹੀਂ ਕੀਤਾ ਜਾਵੇਗਾ ਅਤੇ ਵਰਕਸ਼ਾਪਾਂ ਇਸੇ ਤਰ੍ਹਾਂ ਕੰਮ ਕਰਦੀਆਂ ਰਹਿਣਗੀਆਂ।
ਜੱਥੇਬੰਦੀ ਮੈਨੇਜਮੈਂਟ ਤੋਂ ਮੰਗ ਕਰਦੀ ਹੈ ਕਿ ਮਹਿਕਮੇ ਦੀਆਂ ਟੀ.ਆਰ.ਡਬਲਿਯੂ. ਵਰਕਸ਼ਾਪਾਂ ਤੋੜਨ ਦੇ ਫੈਸਲੇ ਨੂੰ ਡਬਲਿਯੂ.ਟੀ.ਡੀ. ਵਿੱਚ ਮੁੜ ਵਿਚਾਰਕੇ ਇਸ ਫੈਸਲੇ ਨੂੰ ਰੱਦ ਕੀਤਾ ਜਾਵੇ।
ਰੋਸ ਰੈਲੀ ਵਿੱਚ ਪਟਿਆਲਾ ਸਰਕਲ ਦੇ ਵੱਖ-ਵੱਖ ਦਫਤਰ ਤੋਂ ਲਗਭਗ 200 ਮੁਲਾਜਮਾਂ ਨੇ ਸ਼ਮੂਲੀਅਤ ਕੀਤੀ। ਰੈਲੀ ਨੂੰ ਸੂਬਾ ਪੈਟਰਨ ਬੀ.ਐਸ.ਸੇਖੋਂ, ਬਲਵਿੰਦਰ ਸਿੰਘ ਪਸਿਆਣਾ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ, ਕੁਲਵੰਤ ਸਿੰਘ ਸਰਕਲ ਪ੍ਰਧਾਨ, ਬ੍ਰਿਜ ਮੋਹਨ, ਦੀਪਇੰਦਰ ਸਿੰਘ, ਸਤਪਾਲ ਮਹਿਤਾ, ਜਗਦੀਸ਼ ਸਿੰਘ, ਰਾਜ ਕੁਮਾਰ, ਰਮੇਸ਼ ਕੁਮਾਰ, ਨਿਰਮਲ ਸਿੰਘ, ਸਰਬਜੀਤ ਸਿੰਘ, ਧਰਮਪਾਲ, ਭੁਪਿੰਦਰ ਠਾਕੁਰ, ਹਾਕਮ ਸਿੰਘ, ਈਸ਼ਵਰ ਚੰਦ, ਆਦਿ ਆਗੂਆਂ ਨੇ ਸੰਬੋਧਨ ਕੀਤਾ।

