ਚਾਰ ਲੱਖ ਮੁਲਾਜ਼ਮਾਂ ਤੇ ਤਿੰਨ ਲੱਖ ਪੈਨਸ਼ਨਰਾਂ ਦੀਆਂ ਮੰਗਾਂ ਵਾਲਾ ਪੱਤਰ ਕੰਬੋਜ ਨੂੰ ਸੌਂਪਿਆ
ਪਟਿਆਲਾ : 31 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ 4 ਲੱਖ ਮੁਲਾਜਮਾਂ, ਤੇ 3 ਲੱਖ ਪੈਨਸ਼ਨਰਾਂ ਦੀਆਂ ਮੰਗਾਂ ਜਿਸ ਵਿੱਚ ਤਕਰੀਬਨ ਡੇਢ ਲੱਖ ਠੇਕਾ, ਆਊਟ ਸੋਰਸ, ਐਡਹਾਕ, ਦਿਹਾੜੀਦਾਰ, ਟੈਪਰੇਰੀ ਅਤੇ ਪਾਰਟ ਟਾਇਮ ਮੁਲਾਜਮਾਂ ਦੀਆਂ ਮੰਗਾਂ, ਜਿਸ ਵਿੱਚ ਆਸ਼ਾ ਵਰਕਰ, ਆਂਗਨਵਾੜੀ, ਮਿਡ-ਡੇ-ਮਿਲ ਕਰਮੀਆਂ ਦੀਆਂ ਮੰਗਾਂ ਦੇ ਤਿੰਨ ਪੜਾਵਾਂ ਵਿੱਚ ਮੈਮੋਰੰਡਮ ਫੈਡਰੇਸ਼ਨ ਦੀ ਸੁਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ ਸਮੇਤ ਡੇਡ ਦਰਜ਼ਨ ਮੁਲਾਜਮ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਵਿਧਾਇਕ ਸ੍ਰੀ. ਹਰਦਿਆਲ ਸਿੰਘ ਕੰਬੋਜ ਨੂੰ ਉਨ੍ਹਾ ਦੇ ਜਿਲਾ ਦਫਤਰ ਵਿਖੇ ਦਿੱਤਾ ਗਿਆ, ਮੈਮੋਰੰਡਮ ਵਿੱਚ ਮੰਗਾਂ ਦੇ ਜੋ ਇਸ਼ੂ ਮੁੱਖ ਮੰਤਰੀ ਅੱਗੇ ਰੱਖੇ ਗਏ।
ਉਨ੍ਹਾਂ ਵਿੱਚ ਪਿਛਲੀ ਵਿਧਾਨ ਸਭਾ ਵਲੋਂ ਪਾਸ ਕੀਤੇ, ਇਪਲਾਈਜ਼ ਵੈਲਫੇਅਰ ਐਕਟ 2016 ਜਿਸ ਰਾਹੀਂ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚਲੇ ਐਡਹਾਕ ਟੈਪਰੇਰੀ, ਵਰਕਚਾਰਜ, ਦਿਹਾੜੀਦਾਰ, ਠੇਕਾ ਅਧਾਰ ਅਤੇ ਆਊਟ ਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨਾ, ਕਾਂਗਰਸ ਦੇ ਚੋਣ ਮਨੋਰਥ ਵਿੱਚ ਦਰਸਾਈਆਂ ਮੰਗਾਂ ਨੂੰ ਲਾਗੂ ਕਰਨਾ, ਜਨਵਰੀ 2004 ਤੋਂ ਪਹਿਲਾਂ ਵਾਰੀ ਪੁਰਾਣੀ ਪ੍ਰਚਲਤ ਪੈਨਸ਼ਨ ਬਹਾਲ ਕਰਨਾ, ਕਰਮਚਾਰੀਆਂ ਦੀ ਰੈਗੂਲਰ ਭਰਤੀ ਪੁਰੇ ਤਨਖਾਹ ਸਕੇਲਾਂ ਵਿੱਚ ਕਰਨਾ, ਆਸ਼ਾ ਵਰਕਰਾਂ, ਮਿਡ-ਡੇ-ਮੀਲ, ਆਂਗਣਵਾੜੀ ਕਰਮੀਆਂ ਤੇ ਵੇਤਨ ਕਮਿਸ਼ਨਾਂ ਵੱਲੋਂ ਸਿਫਾਰਸ਼ ਤਨਖਾਹ ਸਕੇਲਾਂ ਅਨੁਸਾਰ ਤਨਖਾਹਾਂ ਦੇਣਾ, ਚੋਥਾ ਦਰਜਾ ਮੁਲਾਜਮਾਂ ਦੀ ਪਦ-ਉਨਤੀ ਲਈ ਟਾਇਪ ਟੈਸਟ ਦੀ ਸ਼ਰਤ ਖਤਮ ਕਰਨਾ, ਤੇ ਵਰਦੀਆਂ ਦੀਆਂ ਕਿਮਤਾਂ ਨੂੰ ਵਾਧਾ ਕਰਨ ਤੇ ਇਸ ਦਾ ਬੱਜਟ ਜੋ ਪਿਛਲੇ 15 ਸਾਲਾਂ ਤੋਂ ਵਿਭਾਗਾਂ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ। ਬੱਜਟ ਜਾਰੀ ਕਰਨ, ਪੰਜਾਬ ਦੇ ਪੰਜਵੇਂ ਤਨਖਾਹ ਕਮਿਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਕੇ, ਛੇਵੇਂ ਤਨਖਾਹ ਕਮਿਸ਼ਨ ਨੂੰ ਸਮਾਂਬੱਧ ਕਰਨਾ, ਤਨਖਾਹ ਕਮਿਸ਼ਨ ਨੂੰ ਸਮਾਂਬੱਧ ਕਰਨਾ, ਸਾਲ 2014, 2015 ਅਤੇ 2016 ਦੇ ਮਹਿੰਗਾਈ ਭੱਤਿਆਂ ਦੀਆਂ ਕਿਸ਼ਤਾਂ ਦਾ ਬਕਾਇਆ ਦਾ ਭੁਗਤਾਨ ਕਰਨ ਸਮੇਤ ਸਾਲ 2017 ਜਨਵਰੀ ਦੀ ਮਹਿੰਗਾਈ ਭੱਤੇ ਦੀ ਕਿਸ਼ਤ ਨਗਦ ਦੇਣਾ ਅਤੇ ਖਜਾਨਿਆਂ ਤੇ ਲਾਈ ਪਾਬੰਦੀ ਖਤਮ ਕਰਨਾ ਤੇ ਸਾਰੇ ਭੁਗਤਾਨ ਕਰਨਾ ਅਤੇ ਸੇਵਾ ਵਿੱਚ ਵਾਧੇ ਤੇ ਚੱਲ ਰਹੇ ਕਰਮਚਾਰੀਆਂ ਤੇ ਵੀ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਸਮੇਤ 5 ਫੀਸਦੀ ਅੰਤਰਿਮ ਰਾਹਤ ਦੇਣੀ ਅਤੇ ਬੰਦ ਕੀਤੀਆਂ ਤਰੱਕੀਆਂ ਸਮੇਤ ਸਾਰੀਆਂ ਸਹੁਲਤਾਂ ਬਹਾਲ ਕਰਨੀਆਂ, ਪੈਨਸ਼ਨਰਾਂ ਨੂੰ 100 ਫੀਸਦੀ ਪੈਨਸ਼ਨ ਦੇਣਾ ਤੇ ਮਕਾਨ ਕਿਰਾਇਆ ਭੱਤਾ ਲਾਗੂ ਕਰਨਾ, ਇਸ ਤਰ੍ਹਾਂ ਤਕਨੀਕੀ ਸਿਖਲਾਈ ਵਿਭਾਗ ਦੀਆਂ ਸੰਸਥਾਵਾਂ ਸਮੇਤ ਵੱਖ-ਵੱਖ ਵਿਭਾਗਾਂ ਵਿਚਲੇ ਦਿਹਾੜੀਦਾਰ ਅਤੇ ਠੇਕਾ ਅਧਾਰਤ ਸਮੇਤ ਆਊਟ ਸੋਰਸ ਕਰਮੀਆਂ ਦੀਆਂ ਤਨਖਾਹਾਂ ਲੇਬਰ ਕਮਿਸ਼ਨਰ ਪੰਜਾਬ ਵੱਲੋਂ ਨਿਸ਼ਚਿਤ ਕੀਤੀਆਂ ਘੱਟੋ-ਘੱਟ ਉਜਰਤਾ ਨਿਯਮਾਂ ਦੇ ਉਲਟ ਘਟਾਉਣਾ ਅਤੇ ਆਈ.ਟੀ.ਆਈ. ਪਟਿਆਲਾ ਤੋਂ ਬਦਲਾ ਲਊ ਭਾਵਨਾ ਨਾਲ ਕਾਮਿਆਂ ਨੂੰ ਹਟਾਉਣ ਵਰਗੇ ਇਸ਼ੂ ਸ਼ਾਮਲ ਸਨ।
ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਜਗਮੋਹਨ ਸਿੰਘ ਨੋਲੱਖਾ, ਬਲਜਿੰਦਰ ਸਿੰਘ, ਨਾਰੰਗ ਸਿੰਘ, ਕੇਸਰ ਸਿੰਘ ਸੈਣੀ, ਜਸਵੰਤ ਸਿੰਘ, ਰਾਮ ਲਾਲ ਰਾਮਾ, ਰਾਜੇਸ਼ ਕੁਮਾਰ, ਰਿੰਕੂ ਭਾਰਦਵਾਜ, ਮੰਗਤ ਰਾਮ, ਤਰਲੋਚਨ ਰਾਜਪੁਰਾ, ਅਮਰਜੀਤ ਸਿੰਘ ਜੋਗੀਪੁਰ, ਨਰਿੰਦਰ ਕੁਮਾਰ, ਰੋਹਤ ਸੈਣੀ ਆਦਿ ਆਗੂ ਹਾਜ਼ਰ ਸਨ।

