ਪਟਿਆਲਾ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਰੋਸ ਧਰਨਾ

ਪਟਿਆਲਾ 1 ਜੂਨ (ਪਟਵਾਰੀ/ਮਧੂਸਾਰ ਬਿਊਰੋ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਪਟਿਆਲਾ ਦੇ ਦਫਤਰ ਅੱਗੇ ਜਸਵੀਰ ਸਿੰਘ ਖੋਖਰ, ਜਸਵਿੰਦਰ ਸਿੰਘ ਪੰਜਾਬੀ, ਸੁਖਬੀਰ ਸਿੰਘ ਢੀਂਡਸਾ ਦੀ ਅਗਵਾਈ ‘ਚ ਰੋਸ ਧਰਨਾ ਦਿਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਪੀ.ਡਬਲਿਯੂ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਆਗੂ ਕ੍ਰਿਸ਼ਨ ਚੰਦ ਕਲਵਾਣੂ, ਦਰਸ਼ਨ ਸਿੰਘ ਰੋਂਗਲਾ, ਛੱਜੂ ਰਾਮ ਘਨੌਰ, ਗੁਰਮੀਤ ਸਿੰਘ ਪਟਿਆਲਾ, ਪੰਜਾਬ ਸਟੇਟ ਕਰਮਚਾਰੀ ਦਲ ਦੇ ਆਗੂ ਗੁਰਨਾਮ ਸਿੰਘ, ਮਲਕੀਤ ਸਿੰਘ ਪੰਜੋਲੀ, ਨਰਿੰਦਰ ਪਾਲ ਸਿੰਘ, ਕ੍ਰਿਸ਼ਨ ਕੁਮਾਰ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਵਲੋਂ ਜਰਨੈਲ ਸਿੰਘ ਭੁਨਰਹੇੜੀ, ਜਸਵਿੰਦਰ ਸਿੰਘ ਬਡੂੰਗਰ, ਸਰਬਜੀਤ ਸਿੰਘ ਆਦਿ ਨੇ ਦੱਸਿਆ ਕਿ ਨਿਗਰਾਨ ਇੰਜੀਨੀਅਰ ਵੱਲੋਂ ਬਿਨਾਂ ਵਜਾ ਮੁਲਾਜਮ ਵਿਰੋਧੀ ਪੱਤਰ ਜਾਰੀ ਕੀਤੇ ਜਾ ਰਹੇ ਹਨ। ਮੁਲਾਜਮਾਂ ਦੀ ਸੀ.ਪੀ.ਐਫ. ਦੀ ਅਦਾਇਗੀ ਅਤੇ ਡੀ.ਏ. ਦੇ ਬਕਾਏ ਨਹੀਂ ਦਿੱਤੇ ਜਾ ਰਹੇ, ਫੀਲਡ ਮੁਲਾਜਮਾਂ ਨੂੰ ਸਫਰੀ ਭੱਤਾ ਨਹੀਂ ਦਿੱਤਾ ਜਾ ਰਿਹਾ, 50:30:20 ਅਨੁਸਾਰ ਫੀਲਡ ਮੁਲਾਜਮਾਂ ਦੀਆਂ ਫਿਕਸ਼ੇਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ ਅਤੇ ਸਕੀਮਾਂ ਤੇ ਮੁਲਾਜਮਾਂ ਨੂੰ ਔਜਾਰ ਅਤੇ ਲੋੜੀਂਦਾ ਸਮਾਨ ਨਹੀਂ ਦਿੱਤਾ ਜਾ ਰਿਹਾ।
ਧਰਨੇ ਦੌਰਾਨ ਮੁਲਾਜਮਾਂ ਵਲੋਂ ਨਿਗਰਾਨ ਇੰਜੀਨੀਅਰ ਵੱਲੋਂ ਗੱਲਬਾਤ ਨਾ ਕਰਨ ਤੇ ਮੁਲਾਜਮਾਂ ਵਲੋਂ ਨਿਗਰਾਨ ਇੰਜੀਨੀਅਰ ਦਾ ਘਿਰਾਓ ਕੀਤਾ ਗਿਆ। ਜਿਸ ਤੇ ਨਿਗਰਾਨ ਇੰਜੀਨੀਅਰ ਨੇ ਜੱਥੇਬੰਦੀ ਦੇ ਨੁਮਾਇੰਦਿਆ ਨਾਲ ਗੱਲਬਾਤ ਕਰਕੇ ਹਫਤੇ ਦੇ ਅੰਦਰ ਮਸਲੇ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ ਤਾਂ ਜੱਥੇਬੰਦੀਆਂ ਨੇ ਘਿਰਾਓ ਖਤਮ ਕੀਤਾ ਤੇ ਚਿਤਾਵਨੀ ਦਿੱਤੀ ਕਿ ਜੇਕਰ 20 ਜੂਨ ਤੱਕ ਮੰਗਾਂ ਦਾ ਹੱਲ ਨਾ ਹੋਇਆ ਤਾਂ ਹਲਕਾ ਦਫਤਰ ਅੱਗੇ 23-6-2017 ਨੂੰ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਧਰਨੇ ‘ਚ ਪਵਨ ਕੁਮਾਰ, ਬਾਬੂ ਸਿੰਘ, ਹਰਬੀਰ ਸੁਨਾਮ, ਲਖਵਿੰਦਰ ਸਿੰਘ, ਕਸ਼ਮੀਰ ਸਿੰਘ, ਆਦਿ ਹਾਜਰ ਸਨ।

Leave a Reply

Your email address will not be published. Required fields are marked *