ਹਰਿਆਣਾ ਕੈਬਨਿਟ ‘ਚ ਅਹਿਮ ਫੈਸਲਿਆਂ ‘ਤੇ ਲੱਗੀ ਮੋਹਰ
ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਆਡੀਨੇਸ, 2017 ਨੂੰ ਪ੍ਰਵਾਨਗੀ
ਚੰਡੀਗੜ੍ਹ 1 ਜੂਨ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਕੈਬਿਨੇਟ ਦੀ ਮੀਟਿੰਗ ਵਿਚ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀ.ਐਮ.ਡੀ.ਏ.) ਆਡੀਨੇਸ, 2017 ਨੂੰ ਪ੍ਰਵਾਨਗੀ ਦਿੱਤੀ ।
ਆਡੀਨੇਸ ਦਾ ਮੰਤਵ ਜੀਵਨ ਦੀ ਗੁਣਵੱਤਾ ਅਤੇ ਰੁਜ਼ਗਾਰ ਮੌਕਿਆਂ ਨੂੰ ਸਿਰਜਿਤ ਕਰਕੇ ਵਾਸੀਆਂ ਨੂੰ ਜੀਵਨ ਜਿਊਣ ਦੇ ਯੋਗ ਮਾਕਨਕਾਂ ਰਾਹੀਂ ਏਕ੍ਰਿਤ ਅਤੇ ਸਮੰਵਯਿਤ ਯੋਜਨਾ, ਬੁਨਿਆਦੀ ਢਾਂਚਾ ਵਿਕਾਸ ਅਤੇ ਸ਼ਹਿਰੀ ਸਹੂਲਤਾਂ ਦੇ ਪ੍ਰਵਧਾਨ, ਮੋਬਿਲਿਟੀ ਮੈਨੇਜਮੈਂਟ, ਸ਼ਹਿਰੀ ਚੌਗਿਰੰਦਾ ਦੇ ਸਥਾਈ ਪ੍ਰਬੰਧਨ ਅਤੇ ਸਮਾਜਿਕ, ਆਰਥਿਕ ਅਤੇ ਉਦਯੋਗਿਕ ਵਿਕਾਸ ਕਰਕੇ ਗੁਰੂਗ੍ਰਾਮ ਮਹਾਨਗਰ ਖੇਤਰ ਦੇ ਲਗਾਤਾਰ, ਸਤਤ ਅਤੇ ਸੰਤੁਲਿਤ ਵਿਕਾਸ ਲਈ ਇਕ ਨਜ਼ਰਿਆ ਵਿਕਸਿਤ ਕਰਨਾ ਹੈ।
ਮੁੱਖ ਮੰਤਰੀ ਇਸ ਅਥਾਰਿਟੀ ਦੇ ਚੇਅਰਮੈਨ ਹੋਣਗੇ। ਇਸ ਤੋਂ ਇਲਾਵਾ, ਅਥਾਰਿਟੀ ਨੂੰ ਸਲਾਹ ਦੇਣ ਅਤੇ ਇਸ ਦੀਆਂ ਸ਼ਕਤੀਆਂ ਦੀ ਵਰਤੋਂ ਅਤੇ ਇਸ ਦੇ ਕੰਮਾਂ ਦੇ ਪ੍ਰਦਰਸ਼ਨ ਦੇ ਸਬੰਧ ਵਿਚ ਮਾਰਗਦਰਸ਼ਨ ਕਰਨ ਲਈ ਸਲਾਹਕਾਰ ਪਰਿਸ਼ਦ ਹੋਵੇਗੀ । ਮੁੱਖ ਕਾਰਜਕਾਰੀ ਅਧਿਕਾਰੀ ਇਸ ਸਲਾਹਕਾਰ ਪਰਿਸ਼ਦ ਦਾ ਚੇਅਰਮੈਨ ਹੋਵੇਗਾ, ਜੋ ਪਰਿਸ਼ਦ ਅਤੇ ਹੋਰ ਮੈਂਬਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰੇਗਾ। ਇਹ ਪਰਿਸ਼ਦ ਬੁਨਿਆਦੀ ਵਿਕਾਸ, ਮੋਬਿਲਿਟੀ ਮੈਨੇਜਮੈਂਟ ਅਤੇ ਸ਼ਹਿਰੀ ਪਰਿਵੇਸ਼ ਦੇ ਸਥਾਈ ਪ੍ਰਬੰਧਨ ਲਈ ਯੋਜਨਾ ਲਈ ਸਾਲਾਨਾ ਕੰਮ ਯੋਜਨਾ ਦੀ ਨਿਗਰਾਨੀ ਅਤੇ ਲਾਗੂਕਰਨ ਕਰੇਗੀ ਅਤੇ ਸਿਫਾਰਿਸ਼ਾਂ ਕਰੇਗੀ ਅਤੇ ਸਲਾਹ ਦੇਵੇਗੀ। ਮੁੱਖ ਕਾਰਜਕਾਰੀ ਅਧਿਕਾਰੀ ਵੱਲੋਂ ਇੰਨ੍ਹਾਂ ਸਿਫਾਰਿਸ਼ਾਂ ਦੇ ਨਾਲ-ਨਾਲ ਕੀਤੀ ਗਈ ਜਾਂ ਕੀਤੀ ਜਾਣ ਵਾਲੀ ਕਾਰਵਾਈ ਦਾ ਇਕ ਸੰਖੇਪ ਗਿਆਨ ਅਥਾਰਿਟੀ ਦੇ ਸਾਹਮਣੇ ਰੱਖਿਆ ਜਾਵੇਗਾ।
ਅਥਾਰਿਟੀ ਸੂਬਾ ਸਰਕਾਰ ਨੂੰ ਅਥਾਰਿਟੀ ਦੇ ਕੰਮਾਂ ਲਈ ਜਮੀਨ ਐਕਵਾਇਰ ਅਤੇ ਜਮੀਨ ਖਰੀਦਣ, ਟਰਾਂਸਫਰ, ਪੱਟੇ, ਪ੍ਰਬੰਧਨ ਅਤੇ ਨਿਪਟਾਨ ਲਈ ਸਿਫਾਰਿਸ਼ ਕਰ ਸਕਦਾ ਹੈ। ਇਸ ਤੋਂ ਇਲਾਵਾ, ਅਥਾਰਿਟੀ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸ਼ਹਿਰੀ ਚੌਗਿਰੰਦਾ ਦੇ ਸਥਾਈ ਪ੍ਰਬੰਧਨ ਲਈ ਯੋਜਨਾਵਾਂ ਨੂੰ ਲਾਗੂ ਕਰਨ ਲਈ ਜਮੀਨ ਅਕਵਾਇਰ ਕਰ ਸਕਦੀ ਹੈ।
ਸੋਨੀਪਤ ਦੇ ਕੁੰਡਲੀ ਤਕ ਮੈਟਰੋ ਰੇਲ ਦੇ ਵਿਸਥਾਰ ਨੂੰ ਪ੍ਰਵਾਨਗੀ ਦਿੱਤੀ
ਦਿੱਲੀ ਦੇ ਨਰੇਲਾ ਤੋਂ ਜਿਲਾ ਸੋਨੀਪਤ ਦੇ ਕੁੰਡਲੀ ਤਕ ਮੈਟਰੋ ਰੇਲ ਦੇ ਵਿਸਥਾਰ ਨੂੰ ਪ੍ਰਵਾਨਗੀ ਦਿੱਤੀ ਗਈ।
ਇਸ ਪਰਿਯੋਜਨਾ ਦਾ ਵਿੱਤ ਪੋਸ਼ਣ 80:20 ਦੇ ਅਨੁਪਾਤ ਵਿਚ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੀ ਗ੍ਰਾਂਟ ਨਾਲ ਕੀਤਾ ਜਾਵੇਗਾ ਅਤੇ ਇਸ ਨੂੰ ਗੁਰੂਗ੍ਰਾਮ, ਫਰੀਦਾਬਾਦ ਅਤੇ ਬਹਾਦੁਰਗੜ੍ਹ ਦਿੱਲੀ ਮੈਟਰੋਰੇਲ ਕਾਰਪੋਰੇਸ਼ਨੋ ਮੈਟਰੋ ਐਕਸਟੈਂਸ਼ਨ ਦੇ ਮਾਮਲੇ ਵਿਚ ਅਪਨਾਈ ਗਈ ਵਿੱਤ ਪੋਸ਼ਣ ਪ੍ਰਣਾਲੀ ‘ਤੇ ਲਾਗੂ ਕੀਤਾ ਜਾਵੇਗਾ।
ਰਾਜ ਸਰਕਾਰ ਇਸ ਪਰਿਯੋਜਨਾ ਵਿਚ ਆਪਣੇ ਹਿੱਸੇ ਵੱਜੋ. 968.20 ਕਰੋੜ ਰੁਪਏ ਦਾ ਯੋਗਦਾਨ ਕਰੇਗੀ। ਇਸ ਵਿਸਥਾਰ ਦੀ ਲੰਬਾਈ 4.86 ਕਿਲੋਮੀਟਰ ਹੋਵੇਗੀ ਅਤੇ ਇਸ ਵਿਚ ਤਿੰਨ ਸਟੇਸ਼ਨ ਨਰੇਲਾ ਸੈਕਟਰ 5, ਕੁੰਡਲੀ ਅਤੇ ਨਾਥੂਪੁਰ ਹੋਣਗੇ। ਸਾਰੇ ਤਿੰਨ ਸਟੇਸ਼ਨ ਅਲੀਵੇਡਿਟ ਹੋਣਗੇ । ਨਰੇਲਾ ਤੋਂ ਕੁੰਡਲੀ ਤਕ ਮੈਟਰੋਦਾ ਵਿਸਥਾਰ ਅਪ੍ਰੈਲ, 2018 ਤੋਂ ਮਾਰਚ, 2022 ਤਕ ਕੀਤਾ ਜਾਣਾ ਪ੍ਰਸਤਾਵਿਤ ਹੈ ।
ਕੈਬੀਨੇਟ ਨੇ ਰਾਜ ਵਿਚ ਮੈਟਰੋ ਪਰਿਯੋਜਨਾਵਾਂ ਦੀ ਸੋਧ ਵਿੱਤ ਪੋਸ਼ਣ ਪ੍ਰਣਾਲੀ ਨੂੰ ਵੀ ਪ੍ਰਵਾਨਗੀ ਦਿੱਤੀ।
ਮੀਟਿੰਗ ਵਿਚ ਇਸ ਪ੍ਰਸਤਾਵ ਨੂੰ ਵੀ ਮੰਜ਼ੂਰੀ ਦਿੱਤੀ ਗਈ 15 ਰੁਪਏ ਤੋਂ ਵੱਧ ਦਾ ਬੱਸ ਕਿਰਾਇਆ 5 ਰੁਪਏ ਦੇ ਗੁਣਜ ਵਿਚ ਅਤੇ 15 ਰੁਪਏ ਤੋਂ ਘੱਟ ਦੇ ਮਾਮਲੇ ਵਿਚ, 5 ਰੁਪਏ, 7 ਰੁਪਏ ਅਤੇ 12 ਰੁਪਏ ਜਿਵੇਂ ਦਾ ਵੀ ਮਾਮਲਾ ਹੋਵੇ, ਵਸੂਲ ਕੀਤਾ ਜਾਵੇਗਾ ।
ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦੇ ਵੱਡੇ ਭਰਾ ਸੰਜੀਵ ਕੁਮਾਰ ਨੂੰ ਗਰੁੱਪ ਸੀ ਦੇ ਅਹੁੱਦੇ ‘ਤੇ ਨਿਯੁਕਤ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ
ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦੇ ਵੱਡੇ ਭਰਾ ਸੰਜੀਵ ਕੁਮਾਰ ਨੂੰ ਹਮਦਰਦੀ ਦੇ ਆਧਾਰ ‘ਤੇ ਗਰੁੱਪ ਸੀ ਦੇ ਅਹੁੱਦੇ ‘ਤੇ ਨਿਯੁਕਤ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ।
ਜਿਲਾ ਕੁਰੂਕਸ਼ੇਤਰ ਦੇ ਪਿੰਡ ਅੰਥੇੜੀ ਵਾਸੀ ਕਾਂਸਟੇਬਲ ਮਨਦੀਪ ਸਿੰਘ 28 ਅਕਤੂਬਰ, 2016 ਨੂੰ ਜੰਮੂ-ਕਸ਼ਮੀਰ ਦੇ ਜਿਲਾ ਕੁਪਵਾੜਾ ਵਿਚ ਮਛੈਲ ਸੈਕਟਰ ਵਿਚ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਮਾਰੀਆ ਗਿਆ ਸੀ ।
ਵਰਣਨਯੋਗ ਹੈ ਕਿ ਮੌਜ਼ੂਦਾ ਸੂਬਾ ਸਰਕਾਰ ਵੱਲੋਂ ਹੁਣ ਤਕ 120 ਸ਼ਹੀਦਾਂ ਦੇ ਆਸ਼ਰਿਤਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ।
ਪਾਲਿਕਾ ਟੈਕਸ ਦੀ ਦਰ ਵਿਚ ਸੋਧ ਕੀਤੀ
ਨਗਰ ਨਿਗਮਾਂ, ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਵਿਚ ਪਾਲਿਕਾ ਟੈਕਸ ਦੀ ਦਰ ਖਪਤ ਕੀਤੀ ਗਈ ਬਿਜਲੀ ਦੀ 5 ਪੈਸਾ ਪ੍ਰਤੀ ਯੂਨਿਟ ਤੋਂ ਬਿਜਲੀ ਬਿਲ ਦੀ ਰਕਮ ਦੇ 2 ਫੀਸਦੀ ਤਕ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ।
ਮੈਡੀਕਲ ਅਧਿਕਾਰੀਆਂ ਦੀ ਖਾਲੀ ਆਸਾਮੀਆਂ ਨੂੰ ਭਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ
ਕੈਬਿਨੇਟ ਦੀ ਮੀਟਿੰਗ ਵਿਚ ਅਨੁਸੂਚਿਤ ਜਾਤੀ ਅਤੇ ਸਾਬਕਾ ਸੈਨਿਕ ਸ਼੍ਰੇਣੀਆਂ ਵਿਚ ਬਿਨੈ ਉਪਲੱਬਧ ਨਾ ਹੋਣ ਕਾਰਣ ਇੰਨ੍ਹਾਂ ਸ਼੍ਰੇਣੀਆਂ ਲਈ ਨਿਯਤ ਕੀਤੇ ਗਏ ਐਚ.ਸੀ.ਐਮ.ਐਸ. ਡਾਕਟਰਾਂ ਦੇ 241 ਆਸਾਮੀਆਂ ਨੂੰ ਅਣ-ਰਾਖਵੀਂ ਅਤੇ ਕੈਰੀ ਫਾਰਵਰਡ ਕਰਨ ਅਤੇ ਮੈਡੀਕਲ ਅਧਿਕਾਰੀਆਂ ਦੀ ਖਾਲੀ ਆਸਾਮੀਆਂ ਨੂੰ ਭਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਪ੍ਰਦਾਨ ਕੀਤੀ ।
ਅਧਿਆਪਕ ਤਬਾਦਲਾ ਨੀਤੀ, 2016 ਵਿਚ ਸੋਧਾਂ ਜਾਂ ਸੁਧਾਰਾਂ ਨੂੰ ਮੰਜ਼ੂਰੀ ਪ੍ਰਦਾਨ ਕੀਤੀ
ਅਧਿਆਪਕ ਤਬਾਦਲਾ ਨੀਤੀ, 2016 ਦੇ ਲਾਗੂਕਰਨ ਦੇ ਇਕ ਸਾਲ ਦੇ ਤਜਰਬੇ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਨੀਤੀ ਨੂੰ ਹੋਰ ਵੱਧ ਪ੍ਰਭਾਵੀ ਤੇ ਆਸਾਨ ਬਣਾਉਣ ਲਈ ਨੀਤੀ ਵਿਚ ਕੁਝ ਸੋਧਾਂ ਜਾਂ ਸੁਧਾਰਾਂ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਗਈ ਹੈ ।
ਇਸ ਸਬੰਧੀ ਫੈਸਲਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਇੱਕੇ ਹੋਈ ਕੈਬਿਨੇਟ ਦੀ ਮੀਟਿੰਗ ਵਿਚ ਕੀਤਾ ਗਿਆ ।
ਅਧਿਆਪਕਾਂ ਦੀ ਵੱਖ ਵੱਖ ਸ਼੍ਰੇਣੀਆਂ ਨੋਟੀਫਾਇਡ ਸੇਵਾ ਨਿਯਮ 2012 ਵਿਚ ਸੋਧ ਕਰਨ ਦੇ ਲਈ ਮੰਜੂਰੀ ਦਿੱਤੀ
ਅਧਿਆਪਕਾਂ ਦੀ ਵੱਖ ਵੱਖ ਸ਼੍ਰੇਣੀਆਂ ਦੇ 11 ਅਪ੍ਰੈਲ, 2012 ਨੂੰ ਨੋਟੀਫਾਇਡ ਸੇਵਾ ਨਿਯਮ 2012 ਵਿਚ ਸੋਧ ਕਰਨ ਦੇ ਲਈ ਮੰਜੂਰੀ ਦਿੱਤੀ ਗਈ।
ਮੀਟਿੰਗ ਵਿਚ 28 ਜੂਨ, 2001 ਨੂੰ ਨੋਟੀਫਾਈ ਪੰਜਾਬ ਪੁਲਿਸ ਨਿਯਮ ਦੇ ਵਿਨਿਯਮ 13.7 ਨੂੰ ਸੋਧ ਕਰਨ ਦੀ ਪ੍ਰਵਾਨਗੀ ਦਿੱਤੀ ਗਈ।
ਹਰਿਆਣਾ ਵੈਟ ਟੈਕਸ ਨਿਯਮ, 2003 ਦੇ ਨਿਯਮ 42 ਵਿਚ ਸੋਧ ਦੀ ਮੰਜੂਰੀ ਪ੍ਰਦਾਨ ਕੀਤੀ
ਹਰਿਆਣਾ ਵੈਟ ਟੈਕਸ ਨਿਯਮ, 2003 ਦੇ ਨਿਯਮ 42 ਵਿਚ ਸੋਧ ਦੀ ਮੰਜੂਰੀ ਪ੍ਰਦਾਨ ਕੀਤੀ ਗਈ।
ਸੋਧ ਨਾਲ ਰਾਜ ਵਿਚ ਰਿਫ਼ੰਡ ਫ਼ਾਈਲਾਂ ਦਾ ਜਲਦ ਨਿਪਟਾਰਾ ਅਤੇ ਕਾਰੋਬਾਰ ਕਰਨ ਵਿਚ ਹੋਰ ਵੱਧ ਆਸਾਨੀ ਹੋਵੇਗੀ। ਹੁਣ ਇਕ ਆਰਡਰ ਵਿਚ 50 ਲੱਖ ਰੁਪਏ ਤਕ ਦੇ ਰਿਫ਼ੰਡ ਦੇ ਮਾਮਲਿਆਂ ਨੂੰ ਹੈਡ ਕੁਆਟਰ ਭੇਜਨ ਦੀ ਲੋਂੜ ਨਹੀਂ ਹੋਵੇਗੀ ਅਤੇ ਉਨ੍ਹਾਂ ਜਿਲਾ ਜਾਂ ਰੇਜ ਪੱਧਰ ‘ਤੇ ਮੰਜੂਰੀ ਦਿੱਤੀ ਜਾਵੇਗੀ।
ਪਰਿਵਾਰਾਂ ਨੂੰ ਇਕਮੁਸ਼ਤ ਮੁਆਵਜੇ ਦੀ ਅਦਾਇਗੀ ਨਾਲ ਸਬੰਧਿਤ ਨੀਤੀ ਨੂੰ ਮੰਜੂਰੀ
ਪੰਚਾਇਤੀ ਰਾਜ ਸੰਸਥਾਵਾਂ ਅਤੇ ਪਾਲਿਕਾ ਚੋਣ ਦੇ ਦੌਰਾਨ ਡਿਊਟੀ ਦੇ ਡਿਸਚਾਰਜ ਦੇ ਦੌਰਾਨ ਮਰਨ ਅਤੇ ਫ਼ੱਟੜ ਹੋਣ ਵਾਲੇ ਚੋਣ ਕਰਮੀਆਂ ਦੇ ਪਰਿਵਾਰਾਂ ਨੂੰ ਇਕਮੁਸ਼ਤ ਮੁਆਵਜੇ ਦੀ ਅਦਾਇਗੀ ਨਾਲ ਸਬੰਧਿਤ ਨੀਤੀ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਜੀ.ਐਸ.ਟੀ. ਲਾਗੂ ਹੋਣ ਤੋ ਪਹਿਲਾਂ ਿਇਕ ਕਾਨੂੰਨ ਬਣਾਉਣ ਦਾ ਫ਼ੈਸਲਾ ਕੀਤਾ
ਜੀ.ਐਸ.ਟੀ. ਲਾਗੂ ਹੋਣ ਤੋ ਪਹਿਲਾਂ ਵੱਖ ਵੱਖ ਐਕਟਾਂ ਦੇ ਤਹਿਤ ਬਕਾਇਆ ਰਕਮ ਦੀ ਵਸੂਲੀ ਦੇ ਲਈ ਆਬਕਾਰੀ ਅਤੇ ਕਰਾਧਾਨ ਵਿਭਾਗ ਦੀ ਇਕ ਜਾਂ ਇਕ ਤੋ ਵੱਧ ਇਕ ਮੁਸ਼ਤ ਨਿਪਟਾਰਾ ਯੋਜਨਾ ਸ਼ੁਰੂ ਕਰਨ ਦੇ ਲਈ ਇਕ ਕਾਨੂੰਨ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਸਬੰਧ ਦੇ ਪ੍ਰਸਤਾਵ ਨੂੰ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ਵਜਾਰਤ ਦੀ ਮੀਟਿੰਗ ਵਿਚ ਮੰਜੂਰੀ ਪ੍ਰਦਾਨ ਕੀਤੀ ਗਈ।

