ਪਟਿਆਲਾ

ਪਟਿਆਲਾ ਦਿਹਾਤੀ ਹਲਕੇ ਦੇ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਕੀਤਾ ਸਨਮਾਨ

ਮਿਹਨਤ ਹੀ ਵਿਦਿਆਰਥੀਆਂ ਦਾ ਸਰਮਾਇਆ : ਖੱਟੜਾ
ਪਟਿਆਲਾ, 1 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਦਿਹਾਤੀ ਦੀ ਸਿਰਮੋਰ ਸੰਸਥਾ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਹੋਈ ਮਹੀਨਾਵਾਰ ਮੀਟਿੰਗ ਵਿਚ ਪਟਿਆਲਾ ਦਿਹਾਤੀ ਹਲਕੇ ਦੇ ਮੈਰਿਟ ਵਿਚ ਆਏ ਵੱਖ ਵੱਖ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ।

ਜਿਕਰਯੋਗ ਹੈ ਕਿ ਮੈਰਿਟ ਵਿਚ ਜਿਆਦਾਤਰ ਧੀਆਂ ਨੇ ਹੀ ਬਾਜ਼ੀ ਮਾਰੀ ਹੈ। ਇਸ ਸਨਮਾਨ ਸਮਾਗਮ ਵਿਚ ਪਿੰਡ ਚਲੈਲਾ, ਧੰਗੇੜਾ, ਅਜਨੌਦਾ ਕਲਾਂ, ਸਿਉਣਾ, ਮੰਡੌੜ, ਦੰਦਰਾਲਾ ਖਰੌੜ, ਲੰਗ, ਤ੍ਰਿਪੜੀ, ਬਾਰਨ, ਆਲੋਵਾਲ, ਨੰਦਪੁਰ ਕੇਸ਼ੋ, ਨਿਊ ਪਾਵਰ ਕਲੋਨੀ, ਬੀ. ਐਨ. ਖਾਲਸਾ, ਲਚਕਾਣੀ ਆਦਿ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਮਾਪੇ ਤੇ ਅਧਿਆਪਕ ਵੀ ਹਾਜ਼ਰ ਸਨ। ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਰਣਬੀਰ ਸਿੰਘ ਖੱਟੜਾ ਆਈ. ਪੀ. ਐਸ. , ਹੁਕਮ ਚੰਦ ਬਾਂਸਲ ਚਾਂਸਲਰ ਰਿਮਟ ਯੂਨੀਵਰਸਿਟੀ, ਅਮਰਦੀਪ ਸਿੰਘ ਧਾਰਨੀ ਫਤਹਿਗੜ੍ਹ ਸਾਹਿਬ ਤੇ ਲਖਵੀਰ ਸਿੰਘ ਲੋਟ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸ੍ਰੀ ਬਾਂਸਲ ਨੇ ਕਿਹਾ ਕਿ ਜਿਹੜੇ ਬੱਚੇ ਆਪਣੇ ਉਜਵਲ ਭਵਿੱਖ ਲਈ ਰਿਮਟ ਯੂਨੀਵਰਸਿਟੀ ਵਿਚ ਕੋਈ ਵੀ ਕੋਰਸ ਕਰਨਾ ਚਾਹੁਣ ਤਾਂ ਉਨ੍ਹਾਂ ਨੂੰ ਵਿਸੇਸ਼ ਵਜੀਫਿਆਂ ਨਾਲ ਨਿਵਾਜਿਆ ਜਾਵੇਗਾ ਅਤੇ ਲੋੜਵੰਦ ਵਿਦਿਆਰਥੀਆਂ ਦੀ ਹੋਰ ਵੀ ਆਰਥਿਕ ਮਦਦ ਕੀਤੀ ਜਾਵੇਗੀ। ਸ੍ਰੀ ਖੱਟੜਾ ਨੇ ਕਿਹਾ ਕਿ ਵਿਦਿਅਕ ਪੜ੍ਹਾਈ ਹੀ ਵਿਦਿਆਰਥੀਆਂ ਦਾ ਅਸਲ ਸਰਮਾਇਆ ਹੁੰਦਾ ਹੈ, ਸੋ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ ਕੇ ਗਿਆਨ ਹਾਸਲ ਕਰਨਾ ਚਾਹੀਦਾ ਹੈ। ਮੀਟਿੰਗ ਉਪਰੰਤ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਨੇ ਆਏ ਮਹਿਮਾਨਾਂ, ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਤੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਸੁਸਾਇਟੀ ਦੇ ਚੇਅਰਮੈਨ ਸਤਬੀਰ ਸਿੰਘ ਖੱਟੜਾ ਵਲੋਂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਗੁਰਨਾਹਰ ਸਿੰਘ ਅਜਨੌਦਾ, ਬੱਬੀ ਟਿਵਾਣਾ, ਐਡਵੋਕੇਟ ਕੰਵਰ ਗੁਰਪ੍ਰੀਤ ਸਿੰਘ, ਠੇਕੇਦਾਰ ਗੁਰਮੁੱਖ ਸਿੰਘ, ਅਮਰੀਕ ਸਿੰਘ ਸਰਪੰਚ ਸਿਉਣਾ, ਗੁਰਚਰਨ ਸਿੰਘ ਸਿਉਣਾ, ਗੁਰਦਾਸ ਸਿੰਘ ਸਿਉਣਾ, ਹਰਦੀਪ ਸਿੰਘ ਸਨੌਰ ਮਿਸ਼ਨ ਲਾਲੀ ਤੇ ਹਰਿਆਲੀ, ਤਰਸੇਮ ਸਿੰਘ ਕੋਟਲੀ, ਮਹਿੰਦਰਪਾਲ ਸਿੰਘ ਸੋਢੀ, ਚੈਨ ਸਿੰਘ ਪੰਜਰਥ, ਜੋਰਾਵਰ ਸਿੰਘ ਲੁਬਾਣਾ ਕਰਮੂ, ਕੌਂਸਲਰ ਗੁਰਵਿੰਦਰ ਧੀਮਾਨ, ਕੌਂਸਲਰ ਹਰਵਿੰਦਰ ਬੱਬੂ, ਕੌਂਸਲਰ ਜਸਵੰਤ ਸਿੰਘ ਟਿਵਾਣਾ, ਪ੍ਰਧਾਨ ਜਗਦੇਵ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ ਲਚਕਾਣੀ, ਬਲਵਿੰਦਰ ਸਿੰਘ ਲੰਗ, ਅਮਰੀਕ ਸਿੰਘ ਲੰਗ, ਗੁਰੀ ਸਿੱਧੁਵਾਲ, ਪ੍ਰਧਾਨ ਗੁੱਡੂ ਮੰਡੌੜ, ਡਾਕਟਰ ਰਾਮ ਆਲੋਵਾਲ, ਬਿੰਦਰ ਰੋੜੇਵਾਲ, ਗੁਰਦਿਆਲ ਸਿੰਘ ਨੰਬਰਦਾਰ ਰੋੜੇਵਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *