ਪਟਿਆਲਾ

ਧਮਾਕਾਖੇਜ ਸਮੱਗਰੀ ਤਿਆਰ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ

ਪਟਿਆਲਾ 2 ਜੂਨ (ਕੰਵਰ ਬੇਦੀ) ਥਾਣਾ ਸਦਰ ਦੀ ਪੁਲਿਸ ਨੇ ਦਰਸ਼ਨ ਸਿੰਘ ਨਗਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਪੁੱਤਰ ਬਖਸ਼ੀਸ ਸਿੰਘ, ਰਜਤਵੀਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਖਿਲਾਫ਼ ਧਮਾਕਾਖੇਜ ਸਮੱਗਰੀ ਤਿਆਰ ਕਰਨ ਦੇ ਦੋਸ਼ ‘ਚ ਐਫਆਈਆਰ 121 1/6/17 ਯੂ/ਐਸ 25/54/59 ਆਰਮਜ਼ ਐਕਟ ਤਹਿਤ ਸੈਕਸ਼ਨ 3/4 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਐਸ.ਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਦੇ ਸਬੰਧ ਵਿੱਚ ਪਿੰਡ ਸੇ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਦੋਸ਼ੀਆਨ ਗੱਡੀਆ ਨੰ. ਪੀ.ਬੀ-19ਜੇ-0141, ਪੀ.ਬੀ-11ਸੀ.ਈ-0979 ਵਿੱਚ ਅਸਲਾ ਐਮੂਨੈਸ਼ਨ ਅਤੇ ਬੰਬ ਬਣਾਉਣ ਦੀ ਸਮੱਗਰੀ ਲੈ ਕੇ ਰਾਜਪੁਰਾ ਸਾਇਡ ਜਾ ਰਹੇ ਹਨ, ਜੋ ਨਾਕਾਬੰਦੀ ਕਰਕੇ ਦੋਸ਼ੀ ਹਰਪ੍ਰੀਤ ਸਿੰਘ ਨੂੰ ਗੱਡੀ ਸਮੇਤ ਮਹਿਮੂਦਪੁਰ ਪਾਸ ਕਾਬੂ ਕੀਤਾ ਗਿਆ ਅਤੇ ਗੱਡੀ ਵਿੱਚੋ ਅਸਲਾ ਅਤੇ ਵਿਸਫੋਟਕ ਸਮੱਗਰੀ ਬ੍ਰਾਮਦ ਹੋਈ, ਫਿਰ ਬਾਅਦ ਵਿੱਚ ਦੋਸ਼ੀ ਦੇ ਘਰ ਪਰ ਰੇਡ ਕਰਕੇ ਅਸਲਾ ਅਤੇ ਵਿਸਫੋਟਕ ਸਮੱਗਰੀ ਬ੍ਰਾਮਦ ਹੋਈ। ਦੋਰਾਨੇ ਬ੍ਰਾਮਦਗੀ ਦੋਸ਼ੀ ਰਜਤਵੀਰ ਸਿੰਘ ਨੇ ਘਰ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ।

Leave a Reply

Your email address will not be published. Required fields are marked *