ਅਧਿਆਪਕਾਂ ਦੀ ਘਾਟ ਪੂਰੀ ਨਾ ਕਰਨ ਤੇ 3 ਜੁਲਾਈ ਤੋ ਭੁੱਖ ਹੜਤਾਲ ਕਰਨ ਦੀ ਚਿਤਾਵਨੀ
ਪਟਿਆਲਾ 6 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਰਕਾਰੀ ਹਾਈ ਸਕੂਲ ਬੋਲੜ੍ਹ ਕਲਾਂ ਦੇ ਐੱਸ ਐੱਮaਸੀ ਚੇਅਰਮੈਨ ਸਾਧੂ ਸਿੰਘ ਦੀ ਅਗਵਾਈ ਵਿਚ ਵਫਦ ਸਰਕਾਰੀ ਹਾਈ ਸਕੂਲ ਬੋਲੜ ਕਲਾਂ ਲਈ ਅਧਿਆਪਿਕਾ ਦੀ ਮੰਗ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਸ਼ਰਮਾਂ ਨੂੰ ਮਿਲਿਆ।
ਸ੍ਰੀ ਸੰਜੀਵ ਸ਼ਰਮਾ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਅਧਿਆਪਕਾਂ ਦੀਆਂ ਆਸਾਮੀਆਂ ਮਨਜੂਰ ਕਰਵਾ ਕੇ ਜਲਦੀ ਤੋਂ ਜਲਦੀ ਅਧਿਆਪਕ ਸਕੂਲ ਵਿਚ ਭੇਜੇ ਜਾਣਗੇ ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਸਰਕਾਰੀ ਹਾਈ ਸਕੂਲ ਬੋਲੜ੍ਹ ਕਲਾਂ ਦੇ ਪਿੰਡ ਵਾਸੀਆਂ ਤੇ ਵਿਦਿਆਰਥੀਆਂ ਨੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਅਧਿਆਪਕਾਂ ਦੀ ਮੰਗ ਨੂੰ ਲੈ ਕੇ ਸਕੂਲ ਨੂੰ ਜਿੰਦਾ ਲਗਾਇਆ ਸੀ। ੰਿਪੰਡ ਵਾਸੀਆਂ ਦੇ ਰੋਸ ਨੂੰ ਕਾਬੂ ਕਰਨ ਲਈ ਮੋਕੇ ਤੇ ਜਿਲਾ ਸਿੱਖਿਆ ਅਫਸਰ ਸ੍ਰੀ ਸੰਜੀਵ ਸ਼ਰਮਾਂ ਪਹੁੰਚੇ ਸਨ ਤੇ ਉਹਨਾਂ ਨੇ ਸਮੂਹ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਸੀ ਕਿ ਅਧਿਆਪਕਾਂ ਦੀਆਂ ਅਸਾਮੀਆਂ ਮਨਜੂਰ ਕਰਵਾ ਕੇ ਜਲਦੀ ਤੋ ਜਲਦੀ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇਗੀ।ਜ਼ਿਲ੍ਹਾ ਅਫਸਰ ਦੇ ਭਰੋਸੇ ਮਗਰੋ ਹੀ ੰਿਪੰਡ ਵਾਸੀਆਂ ਨੇ ਜਿੰਦਾ ਖੋਲਿਆ ਸੀ। ਸ੍ਰੀ ਹਰੀ ਚੰਦ ਸ਼ਰਮਾਂ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਬੋਲੜ ਕਲਾਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਪੱਤਰ ਨੰ 8/86/2016-1ਸਿ6/267-268 ਮਿਤੀ 25/11/2016 ਰਾਹੀ ਅਪਗ੍ਰੇਡ ਹੋਇਆ ਸੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ ਸ਼)dੇ ਕਹਿਣ ਤੇ ਮਿਤੀ 1/4/2017 ਨੂੰ ਨੋਵੀਂ ਜਮਾਤ ਵਿਚ ਦਾਖਲਾ ਸੁਰੂ ਕੀਤਾ ਗਿਆ ਸੀ ਜਿਸ ਤਹਿਤ ਨੋਵੀਂ ਜਮਾਤ ਵਿਚ 87 ਬੱਚੇ ਦਾਖਲ ਹੋ ਗਏ ਹਨ ਪਰ ਅਜੇ ਤੱਕ ਸਿੱਖਿਆ ਵਿਭਾਗ ਵੱਲੋਂ ਸਕੂਲ ਵਿਚ ਨਾਂ ਹੀ ਕੋਈ ਮੁੱਖ ਅਧਿਆਪਕ ਅਤੇ ਨਾਂ ਹੀ ਕੋਈ ਹੋਰ ਵਿਸੇ ਦਾ ਅਧਿਆਪਕ ਭੇਜਿਆ ਗਿਆ ਹੈ।ਉਨਾਂ ਕਿਹਾ ਕਿ ਅਧਿਆਪਕਾਂ ਦੀ ਘਾਟ ਕਰਕੇ ਪਿੰਡ ਬੋਲੜ੍ਹ ਕਲਾਂ ਦੇ ਨਾਲ ਪਿੰਡ ਰਾਠੀਆਂ,ਬੋਲੜੀ,ਬੱਤੀ,ਬੱਤਾ ,ਕਰਨਪੁਰ,ਕੋਟਲਾ ਅਤੇ ਬੱਲਾਂ ਦੇ ਬੱਚਿਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਜੋ ਕਿ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਸ੍ਰੀ ਭਗਵਾਨ ਦਾਸ ਜਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਜਲਦੀ ਤੋ ਜਲਦੀ ਮੁਖ ਅਧਿਆਪਕ ਸਮੇਤ ਅਧਿਆਪਕਾਂ ਦੀਆਂ ਅਸਾਮੀਆਂ ਮਨਜੂਰ ਕਰਕੇ ਸਕੂਲ ਵਿਚ ਭੇਜੀਆਂ ਜਾਣ ਤਾਂ ਜੋ ਬੱਚਿਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਕਿਉਕਿ ਇਸ ਨਾਲ ਬੋਲੜ ਕਲਾਂ ਦੇ ਨਾਲ ਲਗਦੇ ਸੱਤ ੰਿਪੰਡਾਂ ਦੇ ਬੱਚਿਆ ਦਾ ਭਵਿੱਖ ਜੁੜਿਆ ਹੋਇਆ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜੂਨ ਦੀਆਂ ਛੁੱਟੀਆਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਨਾ ਕੀਤੀ ਗਈ ਤਾਂ 03 ਜੁਲਾਈ ਤੋ ਸਕੂਲ ਖੁਲਦੇ ਸਾਰ ਹੀ ਸਕੂਲ ਅੱਗੇ ਐਸ ਸ਼nੈਮ ਸੀ ਕਮੇਟੀ ਮੈਬਰਾਨ ਸਮੂਹ ਬੱਚਿਆਂ ਦੇ ਮਾਤਾ ਪਿਤਾ ਦੇ ਸਹਿਯੋਗ ਨਾਲ ਭੁੱਖ ਹੜਤਾਲ ਸੁਰੂ ਕਰਨਗੇ ਤੇ ਜਦੋ ਤੱਕ ਅਧਿਆਪਕਾਂ ਦੀਆਂ ਆਸਾਮੀਆਂ ਮਨਜੂਰ ਨਹੀ ਹੁੰਦੀਆਂ ਉਦੋ ਤੱਕ ਭੁੱਖ ਹੜਤਾਲ ਜਾਰੀ ਰਹੇਗੀ।

