ਐਸਸੀਓ ਦੀ ਬੈਠਕ ‘ਚ ਚੀਨੀ ਰਾਸ਼ਟਰਪਤੀ ਨੇ ਸ਼ਰੀਫ ਨਾਲ ਨਹੀਂ ਕੀਤੀ ਮੁਲਾਕਾਤ
ਬੀਜਿੰਗ 10 ਜੂਨ (ਏਜੰਸੀਆਂ/ਮਧੂਸਾਰ ਬਿਊਰੋ) ਕੌਮਾਂਤਰੀ ਮੰਚ ‘ਤੇ ਪਾਕਿਸਤਾਨ ਦਾ ਖੁੱਲ੍ਹੇਆਮ ਸਮਰਥਨ ਕਰਨ ਵਾਲੇ ਚੀਨ ਨੇ ਸ਼ਿੰਗਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ (ਐਸਸੀਓ) ਦੀ ਬੈਠਕ ਵਿਚ ਆਪਣੇ ਸਦਾਬਹਾਰ ਦੋਸਤ ਨੂੰ ਕਰਾਰਾ ਝਟਕਾ ਦਿੱਤਾ ਹੈ। ਬੈਠਕ ਦੇ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ-ਚਿਨਫਿੰਗ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਨਾਲ ਪ੍ਰੰਪਰਿਕ ਮੁਲਾਕਾਤ ਕਰਨ ਤੋਂ ਇਨਕਾਰ ਕਰਦੇ ਹੋਏ ਬਲੌਚਿਸਤਾਨ ਵਿਚ ਦੋ ਚੀਨੀ ਅਧਿਆਪਕਾਂ ਦੀ ਹੱਤਿਆ ਦੇ ਪ੍ਰਤੀ ਨਰਾਜ਼ਗੀ ਜਿਤਾਉਂਦੇ ਹੋਏ ਚੀਨੀ ਰਾਸ਼ਟਰਪਤੀ ਨੇ ਇਹ ਕਦਮ ਉਠਾਇਆ ਹੈ।
ਚੀਨ ਦੇ ਸਰਕਾਰੀ ਮੀਡੀਏ ਨੇ ਆਪਣੇ ਰਾਸ਼ਟਰਪਤੀ ਸ਼ੀ-ਚਿਨਫਿੰਗ ਦੀ ਕਜਾਕਿਸਤਾਨ ਦੇ ਰਾਸ਼ਟਰਪਤੀ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਾਲਦਮੀਰ ਪੁਤਿਨ ਦੇ ਨਾਲ ਮੁਲਾਕਾਤ ਕਰਨ ਵਿਚ ਪ੍ਰਮੁੱਖਤਾ ਦਿੱਤੀ ਹੈ। ਦੂਜੇ ਪਾਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕਜਾਕਿਸਤਾਨ, ਓਜਬੇਕਿਸਤਾਨ, ਅਫਗਾਨਿਸਤਾਨ ਅਤੇ ਰੂਸੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਅਸਤਾਨਾ ਤੋਂ ਰਵਾਨਾ ਹੋ ਗਏ।
ਦਰਅਸਲ, ਬਲੋਚਿਸਤਾਨ ਦੇ ਕਵੇਟਾ ਵਿਚ ਪਿਛਲੇ ਮਹੀਨੇ ਦੋ ਚੀਨੀ ਨਾਗਰਿਕਾਂ ਨੂੰ ਅਗਵਾਹ ਕਰ ਲਿਆ ਸੀ। ਬਾਅਦ ਵਿਚ ਕਥਿਤ ਰੂਪ ਵਿਚ ਇਸਲਾਮਿਕ ਸਟੇਟ (ਆਈਏਐਸ) ਦੇ ਅੱਤਵਾਦੀਆਂ ਨੇ ਦੋਵਾਂ ਦਾ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਤੋਂ ਚੀਨੀ ਨਾਗਰਿਕਾਂ ਵਿਚ ਬੇਹੱਦ ਨਾਰਾਜ਼ਗੀ ਸੀ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਹੱਤਿਆਵਾਂ ਦੀ ਖ਼ਬਰ 8-9 ਜੂਨ ਨੂੰ ਆਯੋਜਿਤ ਐਸਸੀਓ ਦੀ ਬੈਠਕ ਵਿਚ ਪੂਰਨ ਤੌਰ ‘ਤੇ ਜਨਤਕ ਕੀਤੀ ਗਈ ਸੀ।
ਹਾਲਾਂਕਿ, ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੂਲਾ ਚਨਿੰਗ ਨੇ ਕਿਹਾ ਸੀ ਕਿ ਇਨ੍ਹਾਂ ਹੱਤਿਆਵਾਂ ਦਾ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਲੌਚਿਸਤਾਨ ਦੇ ਲੋਕ 50 ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ ਬਣ ਰਹੇ ਇਸ ਗਲਿਆਰੇ ਦਾ ਵਿਰੋਧ ਕਰ ਰਹੇ ਹਨ। ਇਹ ਚੀਨ ਦੇ ਜਿਨਜਿਯਾਂਗ ਨੂੰ ਪਕਾਤਸਨੀ ਕਬਜ਼ੇ ਵਾਲੇ ਕਸ਼ਮੀਰ ਦੇ ਰਸਤੇ ਬਲੋਚਿਸਤਾਨ ਸਥਿਤ ਬੰਦਰਗਾਹ ਨੂੰ ਜੋੜਦਾ ਹੈ। ਸੀਪੀਈਸੀ ਚੀਨ ਦੇ ਬੀਆਰਆਈ ਦਾ ਹਿੱਸਾ ਹੈ।

