ਪਟਿਆਲਾ

ਐੱਸ. ਐੱਸ. ਜੈਨ ਸਭਾ ਨੇ ਲਗਾਇਆ ਖੂਨਦਾਨ ਕੈਂਪ

ਪਟਿਆਲਾ, 12 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਐੱਸ. ਐੱਸ. ਜੈਨ ਸਭਾ ਪਟਿਆਲਾ ਦੇ ਚੇਅਰਮੈਨ ਜੈਨ ਪ੍ਰਧਾਨ ਰਾਕੇਸ਼ ਧਬਲਾਨੀਆ ਦੀ ਅਗਵਾਈ ਹੇਠ ਸੰਤਾ ਦੀ ਕੁਟੀਆ ਸੇਵਕ ਕਾਲੋਨੀ ਵਿਖੇ ਜੈਨ ਸਮਾਜ ਪੰਜਾਬ ਦੇ ਆਚਾਰੀਆ ਸ੍ਰੀ ਅਮਰ ਸਿੰਘ ਜੀ ਮਹਾਰਾਜ ਦੇ ਸਮਰਤੀ ਦਿਵਸ ਅਤੇ ਸੰਜਮ ਸੁਮੇਰ ਚਰਿੱਤਰ ਚੂੜਾਮਲੀ ਰਾਜਾ ਰਾਮ ਜੀ ਮਹਾਰਾਜ ਦੇ ਜਨਮ ਜੈਅੰਤੀ ਦਿਵਸ ਦੇ ਮੌਕੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ ਤੇ ਪਿੰ੍ਰਸੀਪਲ ਕਮਿਸ਼ਨਰ ਆਮਦਨ ਕਰ ਵਿਭਾਗ ਡਾ. ਜਗਤਾਰ ਸਿੰਘ ਨੇ ਸਾਂਝੇ ਤੌਰ ‘ਤੇ ਕੀਤਾ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਮੁੱਖ ਮੰਤਰੀ ਦੇ ਓ. ਐੱਸ. ਡੀ. ਹਨੀ ਸੇਖੋਂ ਖਜਾਨਚੀ ਵਿੱਤੀ ਕਾਰਜਾਂ ਅਤੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ 108 ਯੂਨਿਟ ਖੂਨ ਇਕੱਠਾ ਕਰਕੇ ਬਲੱਡ ਬੈਂਕ ਨੂੰ ਭੇਜਿਆ ਗਿਆ। ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਮਿਸ਼ਨਰ ਆਮਦਨ ਕਰ ਵਿਭਾਗ ਨੇ ਸਭਾ ਦੇ ਇਸ ਉਪਰਾਲੇ ਦੀ
ਦਿਲੋਂ ਸ਼ਲਾਘਾ ਕੀਤੀ। ਇਸ ਮੌਕੇ ਮਹੇਸ਼ ਗਰਗ ਸੀ. ਏ., ਸੰਜੇ ਜੈਨ, ਰਾਜੇਸ਼, ਬਾਂਸਲ, ਵਿਕਾਸ ਜੈਨ, ਵਿਸ਼ਾਲ ਜੈਨ, ਪੰਕਜ ਜੈਨ, ਪੁਸ਼ਪ ਜੈਨ, ਟੀਨੂੰ ਜੈਨ ਅਤੇ ਸਭਾ ਦੀ ਕਾਰਜਕਾਰਨੀ ਕਮੇਟੀ ਦੇ ਸਮੁੱਚੇ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *