ਪੰਜਾਬ

ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਅੰਮ੍ਰਿਤਸਰ ਵਿਖੇ ਤਿੱਖੀ ਗਰਮੀ ‘ਚ ਦਿੱਤਾ ਗਿਆ ਰੋਸ ਧਰਨਾ

ਅੰਮ੍ਰਿਤਸਰ 12 ਜੂਨ (ਸੁਖਬੀਰ ਸਿੰਘ, ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਾਂਗਰਸ ਸਰਕਾਰ ਦੇ ਹੋਣ ਵਿੱਚ ਆਉਣ ਤੋਂ ਮਹਿਜ਼ ਤਿੰਨ ਮਹੀਨਿਆਂ ਵਿੱਚ ਹੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜ਼ਿਲ੍ਹਾ ਪੱਧਰ ਤੇ ਪਲੇਠੇ ਧਰਨਿਆਂ ਰਾਹੀਂ ਬਿਗਲ ਵਜਾਦਿਤਾ ਗਿਆ ਹੈ।

ਅੰਮ੍ਰਿਤਸਰ ਦੇ ਜ਼ਿਲ੍ਹਾ ਕਚਹਿਰੀ ਵਿਖੇ ਅਤਿ ਦੀ ਗਰਮੀ ਵਿੱਚ ਦਿੱਤੇ ਗਏ ਸਫਲ ਧਰਨੇ ਵਿੱਚ ਅਕਾਲੀ ਭਾਜਪਾ ਆਗੂਆਂ ਵਰਕਰਾਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਭਾਰੀ ਗਿਣਤੀ ਵਿੱਚ ਹਿੱਸਾ ਲਿਆ। ਧਰਨੇ ਨੂੰ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਭਾਜਪਾ ਸੰਸਦ ਸ਼ਵੇਤ ਮਲਿਕ, ਤਰੁਨ ਚੁਗ, ਸਾਬਕਾ ਮੰਤਰੀ ਅਨਿਲ ਜੋਸ਼ੀ, ਮੇਅਰ ਬਖਸ਼ੀ ਰਾਮ ਅਰੋੜਾ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਲੋਪੋਕੇ, ਬੋੜੀ ਅਮਰਪਾਲ ਸਿੰਘ ਅਜਨਾਲਾ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਮਲਕੀਤ ਸਿੰਘ ਏ ਆਰ, ਡਾ: ਦਲਬੀਰ ਸਿੰਘ ਵੇਰਕਾ, ਮਨਜੀਤ ਸਿੰਘ ਮੰਨਾ, ਭਾਜਪਾ ਸ਼ਹਿਰੀ ਪ੍ਰਧਾਨ ਰਾਜੇਸ਼ ਹਨੀ, ਕੇਵਲ ਗਿੱਲ, ਰਾਜੇਸ਼ ਗਿੱਲ, ਰਾਜਿੰਦਰ ਮੋਹਨ ਸਿੰਘ ਛੀਨਾ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਕਾਂਗਰਸ ਦੀਆਂ ਵਾਅਦਾ ਖਿਲਾਫੀਆਂ, ਕਿਸਾਨ ਆਤਮਹਤਿਆਵਾਂ ਅਤੇ ਦਲਿਤ ਲੋਕਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਕਾਂਗਰਸ ਨੂੰ ਰਜ ਕੇ ਕੋਸਿਆ। ਢਾਈ – ਤਿੰਨ ਘੰਟੇ ਧਰਨਾ ਦੇਣ ਉਪਰੰਤ ਅਕਾਲੀ ਭਾਜਪਾ ਆਗੂਆਂ ਦੇ ਇੱਕ ਵਫ਼ਦ ਵੱਲੋਂ ਰਾਜਪਾਲ ਪੰਜਾਬ ਨੂੰ ਡੀ ਸੀ ਅਤੇ ਏ ਡੀ ਸੀ ਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ।
ਮਜੀਠੀਆ ਨੇ ਧਰਨੇ ਵਿੱਚ ਪੂਰੇ ਉਤਸ਼ਾਹ ਨਾਲ ਬੈਠੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ‘ਤੇ ਕਈ ਤਿੱਖੇ ਹਮਲੇ ਕੀਤੇ। ਉਨ੍ਹਾਂ ਕਾਂਗਰਸ ਨੂੰ ਕਿਹਾ ਕਿ ਚੋਣ ਵਾਅਦਿਆਂ ਬਾਰੇ ਲੋਕ ਜਵਾਬ ਮੰਗ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਚਾਹੁੰਦੀ ਸੀ ਕਿ ਕਾਂਗਰਸ ਸਰਕਾਰ ਨੂੰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਿਆਂ ਕਰਨ ਲਈ ਵਧ ਤੋਂ ਵਧ ਟਾਈਮ ਦਿੱਤਾ ਜਾਵੇ, ਪਰ ਸਰਕਾਰ ਦੇ ਮਹਿਜ਼ ਤਿੰਨ ਮਹੀਨਿਆਂ ਵਿੱਚ ਹੀ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਤਰਾਹ ਤਰਾਹ ਕਰ ਉੱਠੇ ਹਨ, ਲੋਕਾਂ ਦੀ ਤਕਲੀਫ਼ ਨੂੰ ਦੇਖਦਿਆਂ ਪਾਰਟੀ ਨੂੰ ਮਜਬੂਰ ਹੋ ਕੇ ਧਰਨੇ ਦਾ ਰਸਤਾ ਅਪਣਾਉਣਾ ਪਿਆ ਹੈ ਜੇ ਸਰਕਾਰ ਹੁਣ ਵੀ ਨਾ ਸੰਭਲੀ ਤਾਂ ਸੜਕਾਂ ਰੋਕ ਦਿੱਤਿਆਂ ਜਾਣਗੀਆਂ। ਉਨ੍ਹਾਂ ਕਿਹਾ ਕਾਂਗਰਸ ਦੀ ਮੌਜੂਦਾ ਸਰਕਾਰ ਇੱਕ ਅਜਿਹੀ ਸਰਕਾਰ ਹੈ ਜਿਸ ਤੋਂ ਲੋਕਾਂ ਦਾ ਮੋਹ ਦੋ ਮਹੀਨਿਆਂ ਵਿੱਚ ਹੀ ਭੰਗ ਹੋ ਗਿਆ ਹੈ। ਉਹਨਾਂ ਕਿਹਾ ਕਿ ਅੱਜ ਕਾਂਗਰਸ ਦਾ ਗਰਾਫ਼ ਫਰਸ਼ ‘ਤੇ ਆਣ ਡਿਗਾ ਹੈ। ਉਹਨਾਂ ਰਾਹੁਲ ਗਾਂਧੀ ‘ਤੇ ਚੋਟ ਮਾਰਦਿਆਂ ਕਿਹਾ ਕਿ ਰਾਹੁਲ ਮੱਧ ਪ੍ਰਦੇਸ਼ ਵਿੱਚ ਤਾਂ ਕਿਸਾਨਾਂ ਦੇ ਅੰਦੋਲਨ ਵਿੱਚ ਪਹੁੰਚਣ ਲਈ ਤਰਲੋ ਮੱਛੀ ਰਿਹਾ ਪਰ ਉਹ ਬੀਤੇ ਦਿਨੀਂ ਪੰਜਾਬ ਦੌਰੇ ‘ਤੇ ਆਉਣ ਦੇ ਬਾਵਜੂਦ ਖੁਦਕੁਸ਼ੀ ਕਰ ਗਏ ਕਿਸੇ ਕਿਸਾਨ ਦੇ ਪਰਿਵਾਰ ਨੂੰ ਮਿਲਣ ਨਹੀਂ ਗਏ। ਉਹਨਾਂ ਕਿਹਾ ਕਿ ਕਿਸਾਨਾਂ ਨਾਲ ਰਾਹੁਲ ਅਤੇ ਕਾਂਗਰਸ ਨੇ ਜੋ ਚੋਣਾਂ ਦੌਰਾਨ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਤੋਂ ਉਹ ਮੁੱਕਰ ਚੁੱਕੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਨੂੰ ਉਹਨਾਂ ਦੇ ਚੋਣ ਵਾਅਦਿਆਂ ‘ਤੇ ਭਰੋਸਾ ਕਰ ਕੇ ਵੋਟਾਂ ਦਿੱਤਿਆਂ ਹਨ, ਪਰ ਅੱਜ ਕਾਂਗਰਸ ਕਿਸਾਨਾਂ ਨਾਲ ਵਿਸ਼ਵਾਸਘਾਤ ‘ਤੇ ਉਤਰ ਆਈ ਹੈ। ਉਹਨਾਂ ਕਾਂਗਰਸ ਸਰਕਾਰ ਨੂੰ ਯਾਦ ਦਿਵਾਇਆ ਕਿ ਉਹਨਾਂ ਚੋਣਾਂ ਦੌਰਾਨ ਕਿਸਾਨਾਂ ਦਾ ਸਾਰਾ ਕਰਜ਼ਾ ਬਿਨਾ ਸ਼ਰਤ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਉਹਨਾਂ 51 ਹਜ਼ਾਰ ਸ਼ਗਨ ਦੇਣ, 2500 ਬੇਰੁਜ਼ਗਾਰੀ ਭੱਤਾ ਦੇਣ ਅਤੇ 2000 ਰੁਪੈ ਪੈਨਸ਼ਨ ਦੇਣ, 300 ਯੂਨਿਟ ਬਿਜਲੀ ਫਰੀ ਦੇਣ ਆਦਿ ਵਾਅਦਿਆਂ ਨੂੰ ਵੀ ਯਾਦ ਦਿਵਾਇਆ।
ਮਜੀਠੀਆ ਨੇ ਡੀ ਸੀ ਨੂੰ ਕਿਹਾ ਕਿ ਉਹਨਾਂ ਨੇ ਸਸਤੀ ਰਸੋਈ ਲਈ ਇੱਕ ਆਈਟਮ ਪਰਾਉਂਠਿਆਂ ਦੀ ‘ਰਾਣਾ ਛੋਟੂ” ਰੇਹੜੀ ਲੈ ਕੇ ਆਏ ਹਨ ਜਿਸ ਵਿੱਚ ਪਰਾਉਂਠਿਆਂ ਨਾਲ ਮਹਿੰਗੀ ਰੇਤ ਵੀ ਪਰੋਸੀ ਜਾਵੇਗੀ। ਉਹਨਾਂ ਕਿਹਾ ਕਿ ਕਾਂਗਰਸ ਨੇ ਅਕਾਲੀ ਭਾਜਪਾ ਸਰਕਾਰ ਸਮੇਂ ਰੇਤ ਮਹਿੰਗੀ ਹੋਣ ਦਾ ਦੋਸ਼ ਲਾਇਆ ਪਰ ਉਹੀ ਰੇਤ ਅੱਜ ਤਿੰਨ ਤੋਂ ਪੰਜ ਗੁਣਾ ਵਧ ਮਹਿੰਗੀ ਹੋਚੁਕੀ ਹੈ। ਉਹਨਾਂ ਰੇਤ ਖੱਡਾਂ ਦੀ ਬੋਲੀ ਵਿੱਚ ਬੇਨਿਯਮੀਆਂ ਦਾ ਦੋਸ਼ ਲਾਇਆ ਤੇ ਕਿਹਾ ਕਿ ਸਿੰਗਲ ਬਿੱਟ ‘ਤੇ ਖੱਡਾਂ 11 ਕਾਂਗਰਸੀ ਵਿਧਾਇਕਾਂ ਨੂੰ ਅਲਾਟ ਕਰਦਿਤੀਆਂ ਗਈਆਂ। ਉਹਨਾਂ ਕਿਹਾ ਕਿ ਸਰਕਾਰ ਨੂੰ ਬੇਅੰਤ ਸਿੰਘ ਦਾ ਪੋਤਰਾ ਅਤੇ ਮੰਤਰੀ ਰਾਣਾ ਗੁਰਜੀਤ ਦਾ ਰਸੋਈਆਂ ਹੀ ਬੇਰੁਜ਼ਗਾਰ ਅਤੇ ਲੋੜਵੰਦ ਨਜ਼ਰ ਆਏ ਹਨ ਜਿਨ੍ਹਾਂ ਨੂੰ ਉਹਨਾਂ ਡੀ ਐੱਸ ਪੀ ਲਾਉਂਦਿਆਂ ਨੌਕਰੀ ਦਿੱਤੀ ਅਤੇ ਰਸੋਈਏ ਨੂੰ ਜਿਸ ਦੀ ਆਮਦ ਸਿਰਫ਼ 9 ਹਜ਼ਾਰ ਰੁਪੈ ਮਹੀਨਾ ਹੈ ਨੂੰ 26 ਕਰੋੜ ਦੀ ਖੱਡ ਨਿਲਾਮ ਕੀਤੀ ਗਈ। ਉਹਨਾਂ ਉਹਨਾਂ ਖੱਡਾਂ ਦੀ ਨਿਲਾਮੀ ਪ੍ਰਤੀ ਸੀ ਬੀ ਆਈ ਤੋਂ ਜਾਂਚ ਦੀ ਮੰਗ ਕੀਤੀ ਹੈ।
ਭਾਜਪਾ ਸੰਸਦ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਮੰਤਰੀਆਂ ਵੱਲੋਂ ਸ਼ਰੇਆਮ ਆਪਣੀ ਤਾਕਤ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਉਹਨਾਂ ਕਿਸਾਨਾਂ ਦਾ ਕਰਜ਼ਾ ਨਾ ਮੁਆਫ਼ ਕਰਕੇ ਉਨ੍ਹਾਂ ਨਾਲ ਵਿਸ਼ਵਾਸ-ਘਾਤ ਕਰਨ ਅਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਵਿੱਚ ਅਸਫਲ ਹੋਣ ‘ਤੇ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਉਹਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ, ਦਲਿਤ ਵਰਗਾਂ ‘ਤੇ ਅੱਤਿਆਚਾਰ ਅਤੇ ਰਾਜ ਵਿੱਚ ਮਾੜੀ ਕਾਨੂੰਨ ਅਤੇ ਵਿਵਸਥਾ ਲਗਾਤਾਰ ਜਾਰੀ ਰਹਿਣ ਲਈ ਕਾਂਗਰਸ ਨੂੰ ਆੜੇ ਹੱਥੀਂ ਲਿਆ।
ਜ਼ਿਲ੍ਹਾ ਪ੍ਰਸ਼ਾਸਨ ਰਾਹੀ ਰਾਜਪਾਲ ਪੰਜਾਬ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੇ ਗਏ ਰੇਤਾਂ ਦੇ ਸਕੈਂਡਲ ਦੀ ਸੀ.ਬੀ.ਆਈ/ਈ.ਡੀ ਜਾਂਚ ਕਰਾਉਣ, ਇਸ ਗੈਰ ਕਾਨੂੰਨੀ ਕਾਰਵਾਈ ਲਈ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਪੱਦ ਤੋਂ ਹਟਾਉਣ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਉਠਾਈ ਗਈ।
ਸ਼੍ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ ਵੱਲੋਂ ਸਰਕਾਰ ਨੂੰ ਕਰੜੀ ਤਾੜਨਾ ਕੀਤੀ ਗਈ ਕਿ ਕਿਸਾਨਾਂ
ਦੇ ਕਰਜ਼ੇ ਮੁਆਫ਼ ਕਰਨ ਲਈ ਤੁਰੰਤ ਐਲਾਨ ਕੀਤਾ ਜਾਵੇ ਤਾਂ ਜੋ ਕਰਜ਼ੇ ਹੇਠ ਦੱਬੇ ਗਰੀਬ ਕਿਸਾਨ
ਅਤੇ ਮਜ਼ਦੂਰ ਖੁਦਕੁਸ਼ੀ ਦੇ ਰਸਤੇ ਤੇ ਤੁਰਨ ਲਈ ਮਜਬੂਰ ਨਾ ਹੋਣ।ਉਹਨਾਂ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦਾ ਪੂਰਾ ਕਰਜ਼ਾ ਬਿਨਾ ਸ਼ਰਤ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ
ਮੰਗ ਪੱਤਰ ਵਿੱਚ ਨਵੀਂ ਸਰਕਾਰ ਦੁਆਰਾ ਸੂਬੇ ਦੀ ਕਮਾਨ ਸਭਾਂਲੇ ਜਾਣ ਮਗਰੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀਆਂ ਦੀਆਂ ਮੰਦਭਾਗੀ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਰਾਜਪਾਲ ਨੂੰ ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਅਸਰਦਾਰ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਬੇਨਕਾਬ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ।
ਮੰਗ ਪੱਤਰ ਵਿੱਚ ਕਾਂਗਰਸੀਆਂ ਵੱਲੋਂ ਦਲਿਤਾਂ ‘ਤੇ ਅੱਤਿਆਚਾਰ ਅਤੇ ਰਾਜਨੀਤਕ ਧੱਕੇਸ਼ਾਹੀ ਦਾ ਮਾਮਲਾ ਉਠਾਉਂਦਿਆਂ ਦਲਿਤ ਭਾਈਚਾਰੇ ਦੀ ਜਾਨ ਮਹਾਨ ਦੀ ਰਾਖੀ ਯਕੀਨੀ ਬਣਾਉਣ ਪ੍ਰਤੀ ਹਦਾਇਤ ਕਰਨ ਨੂੰ ਕਿਹਾ ਗਿਆ। ਅਖੀਰ ‘ਚ ਅਕਾਲੀ ਭਾਜਪਾ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਦੀ ਵਿਵਸਥਾ ਕਾਫ਼ੀ ਮਾੜੀ ਹੈ, ਰੋਜ਼ਾਨਾ ਖੂਨ ਖ਼ਰਾਬਾ, ਲੁੱਟ ਖੋਹ, ਅਗਵਾ ਕਰਨ ਦੀਆਂ
ਘਟਨਾਵਾਂ, ਬਲਾਤਕਾਰ ਅਤੇ ਗੈਂਗਵਾਰ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਕਾਂਗਰਸ ਵੱਲੋਂ ਸੱਤਾ ਵਿੱਚ ਆਉਣ ਉਪਰੰਤ ਹੁਣ ਤੱਕ ਸਿਆਸੀ ਬਦਲਾਖੋਰੀ ਦੀਆਂ ਲਗਭਗ 17 ਘਟਨਾਵਾਂ ਅਖ਼ਬਾਰਾਂ ਰਾਹੀ ਰਿਪੋਰਟ ਕੀਤੀਆਂ ਹੋਣ ਦਾ ਪ੍ਰਗਟਾਵਾ ਕਰਦਿਆਂ ਅਜਿਹੇ ਰੁਝਾਨਾਂ ਨੂੰ ਸਖ਼ਤੀ ਨਾਲ ਠੱਠ ਪਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਤੇ ਮੰਗ ਕੀਤੀ ਕਿ ਸੂਬੇ ਵਿੱਚ ਅਮਨ ਅਤੇ ਕਾਨੂੰਨ ਦਾ ਰਾਜ ਸਥਾਪਤ ਕੀਤਾ ਜਾਵੇ।
ਇਸ ਮੌਕੇ ਧਰਨਾ ਜੈਕਾਰਿਆਂ ਅਤੇ ਕਾਂਗਰਸ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜਦਾ ਰਿਹਾ। ਧਰਨੇ ‘ਚ ਗਰੀਬਾਂ ਦੀਆਂ ਪੈਨਸ਼ਨਾਂ, ਨੀਲੇ ਕਾਰਡ ਅਤੇ ਸ਼ਗਨ ਸਕੀਮਾਂ ਨੂੰ ਬੰਦ ਕਰਨ ਵਾਲੀ ਕਾਂਗਰਸ ਸਰਕਾਰ ਮੁਰਦਾਬਾਦ, ਰੇਤ ਦੇ ਟੈਂਡਰਾਂ ਵਿੱਚ ਕਰੋੜਾਂ ਦੇ ਘਪਲੇ ਦੇ ਦੋਸ਼ੀ ਰਾਣਾ ਗੁਰਜੀਤ ਨੂੰ ਬਰਖ਼ਾਸਤ ਕਰੋ, ਸੈਂਕੜੇ ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਕਾਂਗਰਸ ਸਰਕਾਰ ਮੁਰਦਾਬਾਦ, ਪੰਜਾਬ ਵਿੱਚ ਗੈਂਗਸਟਰਾਂ ਅਤੇ ਗੁੰਡਾਗਰਦੀ ਨੂੰ ਸ਼ੈਅ ਦੇਣ ਵਾਲੀ ਕਾਂਗਰਸ ਸਰਕਾਰ ਮੁਰਦਾਬਾਦ ਦੇ ਬੈਨਰ ਲੱਗੇ ਹੋਏ ਸਨ। ਇਸ ਮੌਕੇ ਸ: ਮਜੀਠੀਆ ਵੱਲੋਂ ਪਰਾਉਂਠਿਆਂ ਵਾਲੀ ਰਾਣਾ ਛੋਟੂ ਹਾਈਵੇ ਢਾਬਾ ਦੇ ਨਾਮ ‘ਤੇ ਇੱਕ ਰੇਹੜੀ ਲਾਈ ਗਈ ਜਿਸ ‘ਤੇ ਇਥੇ ਰੇਤ ਦੇ ਸਪੈਸ਼ਲ ਪਰੌਂਠੇ ਮਿਲਦੇ ਹਨ ਲਿਖਿਆ ਹੋਇਆ ਸੀ।
ਇਸ ਮੌਕੇ ਹੋਰਨਾਂ ਤੋ ਇਲਾਵਾ ਤਲਬੀਰ ਸਿੰਘ ਗਿੱਲ, ਰਾਕੇਸ਼ ਪ੍ਰਾਸ਼ਰ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿਟੇਵਡ, ਮਗਵਿੰਦਰ ਸਿੰਘ ਖਾਪੜਖੇੜੀ, ਬਾਵਾ ਸਿੰਘ ਗੁਮਾਨਪੁਰਾ, ਬਿਕਰਮਜੀਤ ਸਿੰਘ ਕੋਟਲਾ, ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ),। ਦਿਲਬਾਗ ਸਿੰਘ ਵਡਾਲੀ, ਗੁਰਪ੍ਰੀਤ ਸਿੰਘ ਰੰਧਾਵਾ, ਕਿਰਨਪ੍ਰੀਤ ਸਿੰਘ ਮੋਨੂੰ, ਯਮਯੇਰ ਸਿੰਘ ਸ਼ੇਰਾ, ਅੱਜੈਬੀਰ ਰੰਧਾਵਾ, ਪੱਪੂ ਜੈਤੀਪੁਰ, ਹਰਵਿੰਦਰ ਸਿੰਘ ਪੱਪੂ ਕੋਟਲਾ, ਗੁਰਪ੍ਰੀਤ ਮਿੰਟੂ, ਨਿਰਭੈ ਸਿੰਘ, ਜੌਲੀ ਡਿਪਟੀ ਮੇਅਰ, ਦਿਲਬਾਗ ਸਿੰਘ ਕੌਂਸਲਰ, ਸੁਖਵਿੰਦਰ ਸਿੰਘ ਗੋਲਡੀ, ਸਲਵੰਤ ਸੇਠ, ਤਰੁਨ ਅਬਰੋਲ, ਮੇਜਰ ਸਿੰਘ ਕਲੇਰ, ਬਿਲਾ ਮੀਰਾਂ ਕੋਟ, ਪਵਨ ਖਜੂਰੀਆ, ਬੀਬੀ ਵਜਿੰਦਰ ਕੌਰ ਵੇਰਕਾ, ਬੀਬੀ ਰਾਜਬੀਰ ਕੰਗ, ਬੀਬੀ ਚਰਨਜੀਤ ਕੌਰ, ਧਰਮ ਕੌਰ, ਬੀਬੀ ਰਾਜਵਿੰਦਰ ਕੌਰ, ਗੁਰਮੀਤ ਕੌਰ, ਕੁਲਵਿੰਦਰ ਕੌਰ, ਕੌਂਸਲਰ ਡਾ: ਸੁਭਾਸ਼ ਪੱਪੀ, ਜਰਨੈਲ ਢੋਟ, ਅਨੁਜ ਸਿੱਕਾ, ਸੁਰੇਸ਼ ਮਹਾਜਨ, ਬਲਦੇਵ ਬੱਗਾ, ਪ੍ਰੀਤਪਾਲ ਫੌਜੀ, ਸੁਖਮਿੰਦਰ ਪਿੰਟੂ, ਅਨਿਲ ਭੱਟੀ, ਸਲੀਲ ਕਪੂਰ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਬਹੁਤ ਸਾਰੇ ਪੰਚ ਸਰਪੰਚ ਅਤੇ ਅਕਾਲੀ ਭਾਜਪਾ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *