ਪਟਿਆਲਾ

ਵੰਦੇ ਮਾਤਰਮ ਦਲ ਦੇ ਲੱਕੀ ਕੂਪਨ ਡਰਾਅ ‘ਚੋਂ ਨਿਕਲੇ ਬੁਲੇਟ ਮੋਟਰ ਸਾਇਕਲ ਦੇ ਜੇਤੂ ਨੇ ਵਿਖਾਈ ਫਰਾਖਦਿਲੀ

ਜਿੱਤਿਆ ਬੁਲੇਟ ਮੋਟਰ ਸਾਇਕਲ ਵੰਦੇ ਮਾਤਰਮ ਦਲ ਨੂੰ ਸੌਂਪਿਆ
ਪਟਿਆਲਾ 12 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਵੰਦੈ ਮਾਤਰਮ ਦਲ ਦੁਆਰਾ 12ਵੀਂ ਦੀ ਜਮਾਤ ਵਿਚ ਸਭ ਤੋਂ ਵੱਧ 90% ਤੋਂ ਜਿਆਦਾ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਐਕਸੀਲੈਂਸ ਅਵਾਰਡ ਇਨ ਸਟੱਡੀਜ਼ ਨਾਲ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੇ ਨਾਲ ਨਾਲ ਵੰਦੇ ਮਾਤਰਮ ਦਲ ਦੁਆਰਾ ਬੁਲੈਟ ਮੋਟਰ ਸਾਇਕਲ ਦੇਣ ਦੀ ਇਕ ਸਕੀਮ ਚਲਾਈ ਗਈ ਸੀ। ਇਸ ਦੇ ਜੇਤੂ ਨੂੰ ਵੀ ਮੋਟਰ ਸਾਇਕਲ ਦੱਤਾ ਗਿਆ। ਦੱਸਣਾ ਅਤਿ ਜਰੂਰੀ ਹੈ ਕਿ ਇਸ ਸਕੀਮ ਤਹਿਤ ਕੁੱਲ 400 ਕੁਪਨ ਲੋਕਾਂ ਵਿਚ ਵੰਡੇ ਗਏ ਸਨ। ਜਿਸ ਵਿਚ ਇਕ ਕੂਪਨ ਜੇਤੂ ਦਾ ਨਿਕÎਲਿਆ ਉਨ੍ਹਾਂ ਦਾ ਨਾਮ ਸਰਫਰਾਜ ਖਾਨ ਉਰਫ ਜ਼ੋਤੀ ਖਾਨ ਐਮ.ਡੀ ਫਾਸਟਵੇ ਨੈਟਵਰਕ। ਪਰ ਦਸੱਣਯੋਗ ਇਹ ਹੈ ਕਿ ਬੁਲੇਟ ਮੋਟਰਸਾਇਕਲ ਸਕੀਮ ਜੇਤੂ ਨੇ ਆਪਣਾ ਜਿਤਿਆ ਬੁਲੈਟ ਮੋਟਰਸਾਇਕਲ ਦੇ ਬਦਲੇ ਦੀ ਰਾਸ਼ੀ ਵੰਦੇ ਮਾਤਰਮ ਦਲ ਨੂੰ ਪਸ਼ੂ ਪੰਛੀ ਸੰਭਾਲ ਅਤੇ ਹਸਪਤਾਲ ਨੂੰ ਦਾਨ ਕਰ ਦਿੱਤਾ। ਇਸ ਪ੍ਰੋਗਰਾਮ ਵਿਚ ਸ਼ਹਿਰ ਦੇ ਕਈ ਸਕੂਲਾਂ ਦੇ ਹੋਣਹਾਰ ਬੱਚਿਆਂ ਨੂੰ ਪਟਿਆਲਾ ਸ਼ਹਿਰ ਦੀਆਂ ਮਹਾਨ ਸਖਸ਼ੀਅਤਾਂ ਦੁਆਰਾ ਸਨਮਾਨਿਤ ਕੀਤਾ ਗਿਆ। ਬੱਚਿਆਂ ਨੂੰ ਸਨਮਾਨਿਤ ਕਰਨ ਦਾ ਇਕ ਹੀ ਮਕਸਦ ਸੀ ਕਿ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾਵੇ ਤਾਂ ਜ਼ੋ ਅੱਗੇ ਲਈ ਉਹ ਹੋਰ ਮਿਹਨਤ ਅਤੇ ਲਗਨ ਨਾਲ ਪੜਣ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪਟਿਆਲਾ ਸ਼ਹਿਰ ਦੇ ਸ੍ਰੀ ਯੋਗੇਸ਼ ਅਗਰਵਾਲ ਮਾਲਕ ਲਾਰਡ ਫਰਨੀਚਰ ਅਤੇ ਫੈਬਰੀਕੇਟਰ ਸਨ ਜਿਨ੍ਹਾਂ ਵਲੋਂ ਸਟੇਜ਼ ਵਿਚ ਤੋਂ ਬੋਲਦੇ ਹੋਏ ਵੰਦੇ ਮਾਤਰਮ ਦਲ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੇ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦਿੱਤੇ, ਨਾਲ ਨਾਲ ਵੰਦੇ ਮਾਤਰਮ ਦਲ ਦੁਅਰਾ ਪਸ਼ੂ ਪੰਛੀ ਦੀ ਸੇਵਾ ਅਤੇ ਮਾਨਵਤਾ ਦੀ ਸੇਵਾ ਨੂੰ ਦੇਖਦੇ ਹੋਏ 1,00,000/- (ਇੱਕ ਲੱਖ ਰੁਪਏ) ਦੀ ਰਾਸ਼ੀ ਦਾਨ ਦੇ ਰੂਪ ਵਿਚ ਸਟੇਜ਼ ਤੇ ਹੀ ਵੰਦੇ ਮਾਤਰਮ ਦਲ ਦੇ ਪ੍ਰਧਾਨ ਪਵਨ ਕੁਮਾਰ ਯੋਧਾ ਨੂੰ ਦਿੱਤੇ ਤਾਂ ਕਿ ਇਸ ਤੀਰਥ ਰੂਪੀ ਪਸ਼ੂ ਪੰਛੀ ਸੇਵਾ ਸੰਭਾਲ ਕੇਂਦਰ ਅਤੇ ਹਸਪਤਾਲ ਦੇ ਨਿਰਮਾਣ ਲਈ ਇਹ ਰਾਸ਼ੀ ਦਾਨ ਦਿੱਤੀ ਗਈ। ਉਹਨਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਹਰ ਸਮੇਂ ਵੰਦੇ ਮਾਤਰਮ ਦਲ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਉਨਾਂ ਨਾਲ ਖੜੇ ਹਨ। ਦਲ ਦੇ ਪ੍ਰਧਾਨ ਪਵਨ ਕੁਮਾਰ ਨੇ ਯੋਗੇਸ਼ ਅਗਰਵਾਲ ਅਤੇ ਸਰਫਰਾਜ ਜ਼ੋਤੀ ਖਾਨ ਦਾ ਧੰਨਵਾਦ ਕੀਤਾ, ਉੱਥੇ ਹੀ ਆਏ ਹੋਏ ਮਹਿਮਾਨਾਂ ਅਤੇ ਵੰਦੇ ਮਾਤਰਮ ਦਲ ਦੇ ਮੈਂਬਰਾਂ ਦਾ ਵੀ ਦਿਲੋਂ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਸਾਰੇ ਸ਼ਹਿਰ ਦੇ ਸਕੂਲ ਦੇ ਬੱਚੇ ਅਤੇ ਉਹਨ੍ਹਾਂ ਦੇ ਮਾਤਾ ਪਿਤਾ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਇਕੱਠੇ ਹੋਏ ਅਤੇ ਲੋਕਾਂ ਨੈ ਵੰਦੇ ਮਾਤਰਮ ਦਲ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ੍ਹ ਦੇ ਇਸ ਮਹਾਨ ਕੰਮ ਵਿਚ ਉਨ੍ਹਾਂ ਦੇ ਨਾਲ ਖੜੇ ਹਨ।
ਇਸ ਸਮੇਂ ਓਮ ਪ੍ਰਕਾਸ਼ ਅਗਰਵਾਲ, ਲੀਨਾ ਅਗਰਵਾਲ, ਵਿਨੋਦ ਮਿੱਤਲ, ਭਰਤ ਤੇਜਾ, ਪਵਨ ਗੋਇਲ, ਜ਼ਸਵਿੰਦਰ ੰਿਸਘ ਈ.ਟੀ.ਓ., ਜਨਕ ਰਾਜ ਗਰਗ, ਐਲ.ਐਨ. ਛਾਬੜਾ, ਸਨੀ ਫੋਕਲ ਪੁਆਇੰਟ ਪਟਿਆਲਾ ਤੋਂ ਮੈਡਮ ਸਤਿੰਦਰ ਕੌਰ ਵਾਲਿਆ, ਸ਼ਾਮ ਸੁੰਦਰ ਸਿੰਗਲਾ, ਰਾਜੀਵ ਖੰਨਾ, ਡਾ. ਹੇਮ ਰਿਸ਼ੀ, ਅਸ਼ੀਸ਼ ਨਾਇਅਰ ਮੁਨਾ ਜੀ ਦੇ ਨਾਲ ਨਾਲ ਸ਼ਹਿਰ ਦੇ ਕਈ ਨਾਮਵਰ ਹਸਤੀਆਂ , ਸਮਾਜ ਸੇਵਕ ਅਤੇ ਅਧਿਆਪਕਾਂ ਤੌਂ ਇਲਾਵਾ ਵੰਦੇ ਮਾਤਰਮ ਦਲ ਦੇ ਸਾਰੇ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *