ਪਟਿਆਲਾ

ਸੈਂਟਰਲ ਦਲਿਤ ਹਿੱਤਕਾਰੀ ਦਲ ਦੇ ਨਿਗਮ ਦੀਆਂ 13 ਵਾਰਡਾਂ ਨੂੰ ਰਿਜਰਵ ਕੀਤੇ ਜਾਣ ਦੀ ਮੰਗ ਚੁੱਕੀ

ਪਟਿਆਲਾ 13 ਜੂਨ (ਮਧੂਸਾਰ ਬਿਊਰੋ) ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪਟਿਆਲਾ ਨਗਰ ਨਿਗਮ ਵਾਰਡਬੰਦੀ ਕਰ ਵਾਰਡਾਂ ਵਿੱਚ ਵਾਧਾ ਕਰਦਿਆਂ 50 ਤੋਂ ਹੁਣ 55 ਵਾਰਡਾਂ ਬਣਾਈਆ ਜਾ ਰਹੀਆਂ ਹਨ।

ਇਨ੍ਹਾਂ ਵਿੱਚੋਂ 8 ਵਾਰਡਾਂ ਨੂੰ ਰਿਜਰਵ ਕੀਤੇ ਜਾਣ ਤੇ ਰੋਸ ਜਾਹਿਰ ਕਰਦਿਆਂ ਰਿਜਰਵ ਕੋਟੇ ਮੁਤਾਬਿਕ 13 ਸੀਟਾਂ ਰਿਜਰਵ ਕੀਤੇ ਜਾਣ ਦੀ ਪੁਰਜੋਰ ਮੰਗ ਸਬੰਧੀ ਸੈਂਟਰਲ ਦਲਿਤ ਹਿੱਤਕਾਰੀ ਦਲ ਅਤੇ ਦਲਿਤ ਭਾਈਚਾਰੇ ਵਲੋਂ ਕੌਮੀ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਂ ਸਹਾਇਕ ਡਿਪਟੀ ਕਮਿਸ਼ਨਰ (ਜਨਰਲ) ਸੂਬਾ ਸਿੰਘ ਨੂੰ ਮੰਗ ਪੱਤਰ ਸੋਂਪਿਆ ਗਿਆ, ਜਿਸ ਵਿੱਚ ਸੈਂਟਰਲ ਦਲਿਤ ਹਿੱਤਕਾਰੀ ਦਲ ਦੇ ਕੌਮੀ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਨੇ ਨਿਗਮ ਕੋਂਸਲਰ ਦੀਆਂ 13 ਸੀਟਾਂ ਰਿਜਰਵ ਕੀਤੇ ਜਾਣ ਦੀ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਨਿਗਮ ਅਧੀਨ ਆਉਂਦੀਆਂ 50 ਵਾਰਡਾਂ ਦਾ ਵਿਸਥਾਰ ਕਰ 55 ਵਾਰਡਾਂ ਕੀਤੇ ਜਾਣ ਦਾ ਦਲਿਤ ਭਾਈਚਾਰਾ ਭਰਭੂਰ ਸਵਾਗਤ ਕਰਦਾ ਹੈ ਪਰ ਨਿਗਮ ਦੀਆਂ ਜੇਕਰ 55 ਵਾਰਡਾਂ ਬਣਦੀਆਂ ਹਨ ਤਾਂ ਰਿਜਰਵੇਸ਼ਨ ਕੋਟੇ ਮੁਤਾਬਿਕ 13 ਵਾਰਡਾਂ 25 ਫੀਸਦੀ ਰੇਸ਼ੋ ਅਨੁਸਾਰ ਅਨੁਸੂਚਿਤ ਜਾਤੀ ਦੇ ਹਿੱਸੇ ਵਿੱਚ ਆਉਂਦੀਆਂ ਹਨ। ਇਸ ਲਈ ਨਗਰ ਨਿਗਮ ਦੀਆਂ 55 ਸੀਟਾਂ ਵਿੱਚੋਂ 13 ਸੀਟਾਂ ਨੂੰੰ ਸਵਿਧਾਨ ਮੁਤਾਬਿਕ ਰਿਜਰਵ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਨਿਗਮ ਚੋਣਾਂ ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ ਉਮੀਦਵਾਰ ਵਜੋਂ ਭਾਗ ਲੈ ਸਕਣ। ਇਸ ਮੋਕੇ ਆਦਿ ਧਰਮ ਸਮਾਜ ਦੇ ਸੀਨੀਅਰ ਆਗੂ ਲਵਲੀ ਅਛੂਤ, ਅਰੁਣ ਧਾਲੀਵਾਲ, ਪ੍ਰੈਸ ਸਕੱਤਰ ਸਰਬਜੀਤ ਚੋਪੜਾ, ਸੀਨੀਅਰ ਮੀਤ ਪ੍ਰਧਾਨ ਗੁਰਪਾਲ ਸਿੰਘ ਸਿੱਧੂ, ਸੋਹਣ ਸਿੰਘ ਸਿੱਧੂ, ਪਰਮਿੰਦਰ ਕੁਮਾਰ ਭੋਲੂ, ਰਾਜੇਸ਼ ਗਿੱਲ, ਰਾਜੀਵ ਜੋਨੀ ਅਟਵਾਲ, ਗੋਗੀ ਸੰਗਰ, ਮਨਪ੍ਰੀਤ ਸਿੰਘ, ਸੁਰਿੰਦਰ ਕੌਰ ਰੁਪਾਲ, ਕ੍ਰਿਸ਼ਨਾਂ ਦੇਵੀ ਆਦਿ ਹਾਜਰ ਸਨ।

Leave a Reply

Your email address will not be published. Required fields are marked *