ਪਟਿਆਲਾ

ਤਾਰਾਂ ਨੂੰ ਅੱਗ ਲਾਉਂਦੇ ਆਦਮੀਆਂ ਦਾ ਸੈਂਨਟਰੀ ਇੰਸਪੈਕਟਰ ਵਲੋਂ ਚਲਾਨ

ਪਟਿਆਲਾ 13 ਜੂਨ (ਮਧੂਸਾਰ ਬਿਊਰੋ) ਤ੍ਰਿਪੜੀ ਝਿੱਲ ਰੋਡ ਦੇ ਦੋ ਦਰਜਨ ਤੋਂ ਵੱਧ ਕਲੋਨੀਆਂ ਵਿੱਚ ਤਾਰਾਂ ਫੂਕਣ ਤੋਂ ਹੁੰਦੇ ਪ੍ਰਦੂਸ਼ਨ ਅਤੇ ਗੰਦਗੀ ਗੋਹੇ ਦੇ ਢੇਰਾਂ ਤੋਂ ਪਿਛਲੇ 10 ਸਾਲ ਤੋਂ ਦੁੱਖੀ ਇਲਾਕਾ ਨਿਵਾਸੀ 20 ਮਈ ਨੂੰ ਰੈਜੀਡੈਂਸੀ ਜੁਆਇੰਟ ਵੈਲਫੇਅਰ ਐਸੋਸੀਏਸ਼ਨ ਦਾ ਇੱਕ 60 ਮੈਂਬਰੀ ਵਫਦ ਸੀਨੀਅਰ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਅਨਾਜ ਮੰਡੀ ਸਰਹਿੰਦ ਰੋਡ ਪਟਿਆਲਾ ਵਿੱਚ ਮਿਲਿਆ ਸੀ, ਜਿਨ੍ਹਾਂ ਦੇ ਹੁਕਮ ਤੇ ਵਫਦ ਨੇ 8-6-17 ਨੂੰ ਇੱਕ ਲਿਖਤੀ ਮੈਮੋਰੰਡਮ ਕਮਿਸ਼ਨਰ ਨਗਰ ਨਿਗਮ ਸ੍ਰੀ ਖਹਿਰਾ ਜੀ ਨੂੰ ਦਿੱਤਾ ਜਿਸ ਤੇ ਸਰਕਾਰ ਵੱਲੋਂ ਐਕਸ਼ਨ ਕਰਦਿਆਂ ਦੋ ਟਿੱਪਰ ਤੇ ਜੇ.ਬੀ.ਸੀ. ਲਾ ਕੇ ਸੈਨਟਰੀ ਇੰਨਸਪੈਕਟਰ ਜਗਤਾਰ ਸਿੰਘ ਦੀ ਅਗਵਾਈ ਵਿੱਚ ਜਿੱਥੇ ਵੱਡੇ ਪੱਧਰ ਤੇ ਸਫਾਈ ਸ਼ੁਰੂ ਕਰ ਦਿੱਤੀ ਉੱਥੇ ਨਾਲ ਹੀ ਤਾਰਾਂ ਨੂੰ ਅੱਗ ਲਾਉਂਦੇ ਆਦਮੀਆਂ ਦਾ ਸੈਂਨਟਰੀ ਇੰਸਪੈਕਟਰ ਵਲੋਂ ਮੌਕੇ ਤੇ ਚਲਾਨ ਠੋਕ ਦਿੱਤਾ।

ਜਾਣਕਾਰੀ ਦਿੰਦਿਆਂ ਰੈਜੀਡੈਂਟਸ ਜੁਆਇੰਟ ਵੈਲਫੇਅਰ ਐਸੋਸੀਏਸ਼ਨ ਦੇ ਕਨਵੀਨਰ ਗੁਰਦਿਆਲ ਸਿੰਘ ਵਿਰਕ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਤ੍ਰਿਪੜੀ ਇਲਾਕੇ ਦੀਆਂ ਕਈ ਕਲੋਨੀਆਂ ਵਿੱਚ ਕੰਡਮ ਤਾਰਾਂ ਲੜੀਆਂ ਤੇ ਹੋਰ ਕਈ ਤਰ੍ਹਾਂ ਦਾ ਕਬਾੜ ਟਾਇਰ ਆਦਿ ਬਾਹਰੋਂ ਲਿਆ ਕੇ ਸਾੜਨ ਦਾ ਗੈਰ ਕਾਨੂੰਨੀ ਧੰਦਾ ਹੋ ਰਿਹਾ ਸੀ। ਜਿਸ ਨੂੰ ਅਕਾਲੀ ਸਰਕਾਰ ਦੀ ਸ਼ਹਿ ਹੋਣ ਕਾਰਨ ਰੋਕਿਆ ਨਹੀਂ ਜਾ ਰਿਹਾ ਸੀ, ਜਿਸ ਕਾਰਣ ਇਲਾਕੇ ਵਿੱਚ ਰਹਿਣਾ ਦੁਭਰ ਹੋਇਆ ਪਿਆ ਸੀ ਤੇ ਇਲਾਕੇ ਵਿੱਚ 4 ਏਕੜ ਪਈ ਖੁੱਲੀ ਜ਼ਮੀਨ ਵਿੱਚ ਗੰਦਗੀ ਦਾ ਡੰਪ ਬਣਿਆ ਹੋਇਆ ਸੀ ਜਿਸ ਵਿੱਚ ਬਹੁਤ ਹੀ ਗੰਦੀ ਬਦਬੂ ਆਉਂਦੀ ਸੀ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਆਲੇ ਦੁਆਲੇ ਦੀਆਂ ਕਲੋਨੀਆਂ ਵਿੱਚ ਮੱਖੀਆਂ/ਮੱਛਰਾਂ ਦੀ ਭਰਮਾਰ ਕਾਰਣ ਤਰ੍ਹਾਂ-ਤਰ੍ਹਾਂ ਦੇ ਰੋਗ ਲੋਕਾਂ ਨੂੰ ਚਿੰਬੜੇ ਹੋਏ ਸਨ। ਰੈਜੀਡੈਂਸੀ ਜੁਆਇੰਟ ਵੈਲਫੇਅਰ ਐਸੋਸੀਏਸ਼ਨ ਨੇ ਤਹਈਆ ਕੀਤਾ ਹੈ ਕਿ ਇਲਾਕੇ ਦੇ ਨੁਮਾਇੰਦੇ ਸੀਨੀਅਰ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਜੀ ਦਾ ਥਾਪੜਾ ਲੈ ਕੇ ਪਿਛਲੇ 10 ਸਾਲਾਂ ਤੋਂ ਅਣਗੋਲੇ ਇਲਾਕੇ ਦੇ ਰੁੱਕੇ ਕੰਮ ਪਹਿਲ ਦੇ ਆਧਾਰ ਤੇ ਉਨ੍ਹਾਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਜਿਸ ਤਹਿਤ ਉਨ੍ਹਾਂ ਦੇ ਹੁਕਮ ਤੇ ਅੱਜ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ। ਅੱਜ ਦੀ ਇਸ ਸਫਾਈ ਮੁਹਿੰਮ ਵਿੱਚ ਗੁਰਦਿਆਲ ਸਿੰਘ ਵਿਰਕ ਦੇ ਨਾ ਡੀ.ਐਮ. ਗੁਰਨਾਮ ਸਿੰਘ, ਐਸ.ਪੀ. ਭਾਟੀਆ, ਸਤਿੰਦਰ ਸਿੰਘ, ਮਹਿੰਦਰ ਸਿੰਘ ਤੇ ਸੁਦਰਸ਼ਨ ਮਿੱਤਲ ਤੇ ਇਲਾਕਾ ਨਿਵਾਸੀ ਸ਼ਾਮਲ ਸਨ।

Leave a Reply

Your email address will not be published. Required fields are marked *