ਜੋਧਾ ਥਾਣੇ ਚ ਮਹਿਲਾ ਪੁਲਿਸ ਮੁਲਾਜਮ ਵੱਲੋਂ ਖੁਦਕੁਸ਼ੌ ਦੇ ਮਾਮਲੇ ਸਪੈਸਲ ਇਨਵੈਸਟੀਗੇਸਨ ਟੀਮ ਬਣਾਉਣ ਦੀ ਹਦਾਇਤ
ਚੰਡੀਗੜ੍ਹ, 14 ਜੂਨ (ਮਧੂਸਾਰ ਬਿਊਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ 11 ਜੂਨ ਦੇ ਅਖ਼ਬਾਰਾਂ ਵਿੱਚ ਲੁਧਿਆਣਾ ਜਿਲੇ ਅਧੀਨ ”ਜੋਧਾ ਥਾਣੇ ਚ ਮਹਿਲਾ ਪੁਲਿਸ ਮੁਲਾਜਮ ਵੱਲੋਂ ਖੁਦਕੁਸ਼ੀ” ਦੇ ਸਿਰਲੇਖ ਤਹਿਤ ਪ੍ਰਕਾਸ਼ਿਤ ਖਬਰ ਦਾ ਨੋਟਿਸ ਲੈਂਦੇ ਹੋਏ ‘ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ-2004’ ਦੀ ਧਾਰਾ 10 ਤਹਿਤ (2) (h) suo-motto ਪੜਤਾਲ ਕਰਨ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ ਬਾਘਾ ਨੇ ਦੱਸਿਆ ਕਿ ਇਸ ਮਸਲੇ ਦੀ ਸੁਣਵਾਈ 22 ਜੁਲਾਈ, 2017 ਨੂੰ ਕੀਤੀ ਜਾਵੇਗੀ। ਕਮਿਸ਼ਨ ਨੇ ਡਾਇਰੈਕਟਰ ਬਿਊਰੋ ਆਫ ਇੰਨਵਂੈਸਟੀਗੇਸਨ ਪੰਜਾਬ ਨੂੰ ਆਖਿਆ ਕਿ ਇਸ ਮਾਮਲੇ ਸਬੰਧੀ ਪੜਤਾਲ ਲਈ ਡਿਪਟੀ ਇਨਸਪੈਕਟਰ ਜਨਰਲ ਆਫ ਪੁਲਿਸ, ਕਪਤਾਨ ਪੁਲਿਸ ਅਤੇ ਸਬੰਧਤ ਉਪ ਕਪਤਾਨ ਪੁਲਿਸ ਨੂੰ ਸਾਮਲ ਕਰਕੇ ਤਿੰਨ ਮੈਂਬਰੀ ਸਪੈਸਲ ਇਨਵੈਸਟੀਗੇਸਨ ਟੀਮ (ਐਸ ਆਈ ਟੀ) ਬਣਾਈ ਜਾਵੇ ਅਤੇ ਇਸ ਟੀਮ ਦੁਆਰਾ ਪੜਤਾਲੀਆ ਰਿਪੋਰਟ ਦੋ ਪੜਤਾਂ ਵਿੱਚ ਸੁਣਵਾਈ ਵਾਲੀ ਮਿਤੀ 22-07-2017 ਨੂੰ ਕਮਿਸਨ ਦੇ ਸਨਮੁੱਖ ਪੇਸ ਹੋ ਕੇ ਨਿੱਜੀ ਪੱਧਰ ਤੇ ਦਾਇਰ ਕਰਨ ਲਈ ਪਾਬੰਦ ਕਰਨ ਲਈ ਆਖਿਆ ਗਿਆ ਹੈ।

