ਸੋਨੀਪਤ ‘ਚ 600 ਕਰੋੜ ਰੁਪਏ ਦੀ ਲਾਗਤ ਨਾਲ ਰੇਲ ਕੋਚ ਕਾਰਖਾਨੇ ਦੀ ਸਥਾਪਨਾ ਕੀਤੀ ਜਾਵੇਗੀ
ਚੰਡੀਗੜ੍ਹ, 15 ਜੂਨ (ਮਧੂਸਾਰ ਬਿਊਰੋ) ਹਰਿਆਣਾ ਦੇ ਜਿਲਾ ਸੋਨੀਪਤ ਵਿਚ ਉਦਯੋਗਿਕ ਸੰਪਦਾ, ਬਾਹਰੀ ਵਿਚ ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਰੇਲ ਕੋਚ ਨਵੀਂਕਰਣ ਤੇ ਮੁੜਵਸੇਬਾ ਕਾਰਖਾਨਾ ਦੀ ਸਥਾਪਨਾ ਕੀਤੀ ਜਾਵੇਗੀ|
ਇਸ ਪਰਿਯੋਜਨਾ ਦੀ ਸਥਾਪਨਾ ਨਾਲ ਸਿੱਧੇ ਤੇ ਅਸਿੱਧੇ ਤੌਰ ‘ਤੇ ਹਜ਼ਾਰਾਂ ਨੌਜੁਆਨਾਂ ਲਈ ਰੁਜ਼ਗਾਰ ਦੇ ਮੌਕੇ ਸਿਰਜਿਤ ਹੋਣ ਦੇ ਨਾਲ-ਨਾਲ ਆਰਥਿਕ ਵਿਕਾਸ ਨੂੰ ਹੋਰ ਵੱਧ ਗਤੀ ਮਿਲੇਗੀ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਦੇ ਇਕ ਪ੍ਰਸਤਾਵ ਨੂੰ ਮੰਜ਼ੂਰੀ ਦਿੱਤੀ ਹੈ| ਇਸ ਸਬੰਧ ਵਿਚ ਕੇਂਦਰੀ ਰੇਲ ਮੰਤਰਾਲੇ ਅਤੇ ਹਰਿਆਣਾ ਰਾਜ ਉਦਯੋਗਿਕ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ ਵਿਚਕਾਰ ਛੇਤੀ ਹੀ ਇਕ ਸਮਝੌਤੇ ‘ਤੇ ਹਸਤਾਖਰ ਵੀ ਕੀਤੇ ਜਾਣਗੇ।
ਹਰਿਆਣਾ ਰਾਜ ਉਦਯੋਗਿਕ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਡਾ. ਰਾਜਾ ਸ਼ੇਖਰਬ ਵੁੰਦਰੂ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਰਾਜ ਉਦਯੋਗਿਕ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ ਨੇ ਇਸ ਪਰਿਯੋਜਨਾ ਦੀ ਸਥਾਪਨਾ ਲਈ ਕੇਂਦਰੀ ਰੇਲ ਮੰਤਰਾਲੇ ਨੂੰ ਪੱਟਾ ਆਧਾਰ ‘ਤੇ 161.48 ਏਕੜ ਜਮੀਨ ਵੀ ਵੰਡ ਕਰਨ ‘ਤੇ ਸਹਿਮਤੀ ਦਿੱਤੀ ਹੈ।
ਸਾਲ 2016 ਵਿਚ ਹੈਪਨਿੰਗ ਹਰਿਆਣਾ ਸਮਿਟ ਦੌਰਾਨ ਕੇਂਦਰੀ ਰੇਲ ਮੰਤਰੀ ਨੇ ਹਰਿਆਣਾ ਦੇ ਜਿਲਾ ਸੋਨੀਪਤ ਵਿਚ ਇਕ ਰੇਲ ਕੋਚ ਨਵੀਂਕਰਣ ਤੇ ਮੁੜਵਸੇਬਾ ਕਾਰਖਾਨੇ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਸੀ| ਡਾ. ਰਾਜਾ ਸ਼ੇਖਰ ਵੰਦਰੂ ਨੇ ਦਸਿਆ ਕਿ ਐਲਾਨ ਤੋਂ ਬਾਅਦ ਇਸ ਮਾਮਲੇ ‘ਤੇ ਅਗਲੇਰੀ ਕਾਰਵਾਈ ਸ਼ੁਰੂ ਕਰਨ ਲਈ ਇਸ ਸਬੰਧ ਵਿਚ ਇਕ ਰਸਮੀ ਪੱਤਰ ਭੇਜ ਕੇ ਰੇਲ ਮੰਤਰਾਲੇ ਦੇ ਸਾਹਮਣੇ ਇਸ ਮਾਮਲੇ ਨੂੰ ਚੁੱਕਿਆ ਗਿਆ| ਮਾਮਲੇ ਦੀ ਜੋਰਦਾਰ ਪੈਰਵੀ ਕਰਕੇ ਰੇਲ ਮੰਤਰਾਲੇ ਤੋਂ ਉਦਯੋਗਿਕ ਸੰਪਦਾ ਬਾਹਰੀ ਵਿਚ ਕੋਚ ਨਵੀਂਕਰਣ ਤੇ ਮੁੜਵਸੇਬਾ ਕਾਰਖਾਨੇ ਦੀ ਸਥਾਪਨਾ ਲਈ ਇਕ ਪ੍ਰਸਤਾਵ ਪ੍ਰਾਪਤ ਹੋਇਆ। ਹਰਿਆਣਾ ਰਾਜ ਉਦਯੋਗਿਕ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਨੇ ਦਸਿਆ ਕਿ ਇਸ ਪਰਿਯੋਜਨਾ ਵਿਚ 500 ਤੋਂ 700 ਕੋਚ ਹਰ ਸਾਲ ਨਵੀਂਕਰਣ ਹੋਵੇਗਾ।

