ਪੰਜਾਬਪਟਿਆਲਾ

ਬਾਬਾ ਸਾਹਿਬ ਅੰਬੇਡਕਰ ਵੈੱਲਫੇਅਰ ਟਰੱਸਟ ਦਾ ਲੋੜਵੰਦਾਂ ਲਈ ਵੱਡਾ ਉਪਰਾਲਾ:— ਰਾਜੂ ਖੰਨਾ।

ਕੈਂਪ ਵਿੱਚ 150 ਮਰੀਜ਼ਾਂ ਦਾ ਚੈੱਕ ਅੱਪ ਕਰਕੇ ਦਿੱਤੀਆਂ ਮੁਫ਼ਤ ਦਵਾਈਆਂ।*

ਮੰਡੀਗੌਬਿੰਦਗੜ,13 ਅਗਸਤ (ਮਧੂਸਾਰ ਬਿਊਰੋ) ਬਾਬਾ ਸਾਹਿਬ ਅੰਬੇਡਕਰ ਵੈੱਲਫੇਅਰ ਸੁਸਾਇਟੀ ਮੰਡੀਗੌਬਿੰਦਗੜ ਵੱਲੋਂ ਸਮਾਜ ਸੇਵਕ ਸੋਨੂੰ ਮੰਡੀਗੌਬਿੰਦਗੜੀਆ ਦੀ ਅਗਵਾਈ ਵਿੱਚ ਰੋਟਰੀ ਭਵਨ ਮੰਡੀਗੌਬਿੰਦਗੜ ਵਿਖੇ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਓਕਾਰ ਹਸਪਤਾਲ ਖੰਨਾ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਕੈਂਪ ਦਾ ਨਿਰੀਖਣ ਕੀਤਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਵੈੱਲਫੇਅਰ ਟਰੱਸਟ ਵੱਲੋਂ ਜੋ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ। ਉਸ ਲਈ ਸੋਨੂੰ ਗੌਬਿੰਦਗੜੀਆ ਦੀ ਸਮੁੱਚੀ ਟੀਮ ਵਧਾਈ ਦੇ ਪਾਤਰ ਹੈ। ਕਿਉਂ ਕਿ ਇਸ ਟਰੱਸਟ ਵੱਲੋਂ ਸਮੇਂ ਸਮੇਂ ਤੇ ਜਿਥੇ ਲੋੜਵੰਦ ਮਰੀਜ਼ਾਂ ਲਈ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਉਥੇ ਲੜਕੀਆਂ ਦੇ ਵਿਆਹ, ਬੱਚਿਆਂ ਨੂੰ ਕਾਪੀਆਂ ਕਿਤਾਬਾਂ, ਲੋੜਵੰਦਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਵਾ ਕੇ ਲੈਨਜ ਪਾਉਣੇ, ਵਾਤਾਵਰਨ ਵਿੱਚ ਸ਼ੁੱਧਤਾ ਵਿਖੇਰਨ ਲਈ ਵੱਡੇ ਪੱਧਰ ਤੇ ਬੂਟੇ ਲਗਾਉਣ ਦੇ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ।

ਜਿਹਨਾਂ ਤੋਂ ਨੌਜਵਾਨ ਵਰਗ ਨੂੰ ਵਧੇਰੇ ਸੇਧ ਲੈਣ ਦੀ ਲੋੜ ਹੈ। ਰਾਜੂ ਖੰਨਾ ਨੇ ਕਿਹਾ ਕਿ ਅੱਜ ਜੋ ਸਿਹਤ ਸੇਵਾਵਾਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਪ੍ਰਦਾਨ ਕਰ ਰਹੀਆਂ ਹਨ।ਉਹ ਸਮੇਂ ਦੀਆਂ ਸਰਕਾਰਾਂ ਵੀ ਨਹੀ ਦੇ ਸਕਦੀਆਂ। ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਨਾ ਡਾਕਟਰ ਪੂਰੇ ਹਨ ,ਨਾ ਦਵਾਇਆ ਤੇ ਨਾ ਹੀ ਮਸੀਨਰੀ। ਜਿਸ ਕਾਰਨ ਲੋੜਵੰਦ ਲੋਕ ਇਹਨਾਂ ਮੁਫ਼ਤ ਮੈਡੀਕਲ ਕੈਂਪਾਂ ਵਿੱਚ ਪੁੱਜ ਕੇ ਅਪਣਾ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ। ਇਸ ਕੈਪ ਵਿੱਚ ਡਾ ਹਰਪ੍ਰੀਤ ਸਿੰਘ ਧਾਲੀਵਾਲ ਦੀ ਸਮੁੱਚੀ ਟੀਮ ਵਲੋਂ 150 ਮਰੀਜ਼ਾਂ ਦਾ ਚੈੱਕ ਅੱਪ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਤੇ ਜਿਥੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਡਾਕਟਰੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉਥੇ ਸੋਨੂੰ ਗੌਬਿੰਦਗੜੀਆ ਦੀ ਅਗਵਾਈ ਵਿੱਚ ਸਮੁੱਚੀ ਟੀਮ ਵਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਹਰਬੰਸ ਸਿੰਘ ਬਡਾਲੀ, ਜਤਿੰਦਰ ਸਿੰਘ ਧਾਲੀਵਾਲ,ਜਥੇਦਾਰ ਜਰਨੈਲ ਸਿੰਘ ਮਾਜਰੀ, ਹਰਬੰਸ ਸਿੰਘ ਕਾਲੂ, ਰਾਜੀਵ ਸੂਦ, ਬਲਜੀਤ ਸਿੰਘ ਸੰਗਤਪੁਰਾ,ਡਾ ਪ੍ਰਭਜੋਤ ਕੌਰ ਨੂਰਪੁਰਾ,ਧੀਰਜ ਸਿੰਘੀ,ਜੋਗਿੰਦਰ ਮੈਣੀ, ਰਾਕੇਸ਼ ਗੁਪਤਾ,ਡਾ ਤਰਨਜੀਤ ਸਿੰਘ,ਡਾ ਝਰਨਾ,ਡਾ ਮਨਪ੍ਰੀਤ ਕੌਰ,ਡੈਨੀ ਪਾਰਚਾ, ਰਾਮੇਸ਼ ਕੁਮਾਰ,ਜੋਲੀ ਮੰਡੀ ,ਡਾ ਕੁਲਦੀਪ ਕੌਰ,ਡਾ ਬਲਮੇਸ ਕੌਰ,ਡਾ ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੰਡੀਗੌਬਿੰਦਗੜ ਵਾਸੀ ਮੌਜੂਦ ਰਹੇ।

Leave a Reply

Your email address will not be published. Required fields are marked *