ਪਟਿਆਲਾ

ਐਂਟੀ ਨਾਰਕੋਟਿਕ ਸੈਲ ਚੇਅਰਮੈਨ ਨਿਕੜਾ ਨੇ ਕੀਤਾ ਸੂਬੇ ਦੇ ਜਥੇਬੰਦਕ ਢਾਂਚੇ ਦਾ ਐਲਾਨ

ਮੁੱਖ ਮੰਤਰੀ ਵੱਲੋਂ ਨਿਕੜਾ ਨੂੰ ਐਂਟੀ ਨਾਰਕੋਟਿਕ ਸੈਲ ਦਾ ਚੇਅਰਮੈਨ ਲਗਾਉਣ ਸਹੀ ਫੈਸਲਾ: ਪ੍ਰਨੀਤ ਕੌਰ
ਮੁੱਖ ਮੰਤਰੀ ਵੱਲੋਂ ਪੰਜਾਬ ਦੀ ਜਵਾਨੀ ਨਾਲ ਖੇਡਣ ਵਾਲੇ ਪੁਲਸ ਅਧਿਕਾਰੀਆਂ ਦੇ ਖਿਲਾਫ ਸਖਤੀ ਇੱਕ ਇਤਿਹਾਸਕ ਕਦਮ:ਨਿਕੜਾ
ਪਟਿਆਲਾ, 19 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਨਸ਼ਾ ਰਹਿਤ ਪੰਜਾਬ ਦੀ ਸਿਰਜਣਾ ਵਿਚ ਜਾਗਰੂਕਤਾ ਮੁਹਿੰਮ ਚਲਾ ਕੇ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਐਂਟੀ ਨਾਰਕੋਟਿਕ ਸੈਲ ਦੇ ਚੇਅਰਮੈਨ ਰਣਜੀਤ ਸਿੰਘ ਨਿਕੜਾ ਨੇ ਅੱਜ ਸਾਬਕਾ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਦੀ ਅਗਵਾਈ ਹੇਠ ਸੂਬਾ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ।

ਜਿਸ ਵਿਚ ਜਿਲਾ ਚੇਅਰਮੈਨਾਂ ਵਿਚ ਓਮ ਪ੍ਰਕਾਸ਼ ਭਾਟੀਆ ਨੂੰ ਅਮ੍ਰਿੰਤਸਰ, ਗੌਤਮ ਖੋਸਲਾ ਨੂੰ ਗੁਰਦਾਸਪੁਰ, ਰਘਵੀਰ ਸਿੰਘ ਤਰਨਤਾਰਨ, ਵਿਭੂਤੀ ਸ਼ਰਮਾ ਪਠਾਨਕੋਟ, ਮਨਦੀਪ ਸਿੰਘ ਬੱਲੂ ਜਲੰਧਰ,ਕਰਨਪਾਲ ਸਿੰਘ ਜਲੰਧਰ ਨਾਰਥ, ਸਤਵਿੰਦਰ ਸਿੰਘ ਜਲੰਧਰ ਸਿਟੀ, ਰਾਹੁਲ ਪਾਠਕ ਜਲੰਧਰ ਸੈਂਟਰਲ, ਵਿਲੀਅਮ ਕੁਮਾਰ ਕਪੂਰਥਲਾ, ਤਲਵਿੰਦਰ ਸਿੰਘ ਚਲਾਂਗ ਹੁਸ਼ਿਆਰਪੁਰ, ਪ੍ਰਵੇਸ਼ ਢੀਂਗਰਾ ਫਰੀਦਕੋਟ, ਡਾ. ਸੁਨੀਲ ਕੁਮਾਰ ਲੁਧਿਆਣਾ, ਅਮਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਮਨਜੋਤ ਸਿੰਘ ਮੁਹਾਲੀ, ਸਿਮਰਨਜੀਤ ਸਿੰਘ ਬੈਂਸ ਵਾਈਸ ਚੇਅਰਮੈਨ ਮੁਹਾਲੀ, ਸੰਜੀਵ ਕੁਮਾਰ ਮਾਨਸਾ, ਮਨਜੀਤ ਸਿੰਘ ਸੰਗਰੂਰ, ਦਰਸ਼ਨ ਸਿੰਘ ਸੰਧੂ ਰੋਪੜ, ਬਲਜੀਤ ਸਿੰਘ ਬਰਨਾਲਾ ਦਾ ਜਿਲਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਰਵਿੰਦਰ ਸੰਧੂ ਪਟਿਆਲਾ-1, ਦੀਪਇੰਦਰ ਦਿਉਲ ਪਟਿਆਲਾ-2, ਦਵਿੰਦਰ ਸਿੰਘ ਸਿੰਘ ਹਲਕਾ ਸਨੋਰ, ਸੰਜੀਵ ਸ਼ਰਮਾ ਸੁਨਾਮ, ਰੋਮੀ ਵਰਮਾ ਧੂਰੀ, ਜਗਦੀਸ਼ ਕੁਮਾਰ ਮਲੇਰਕੋਟਲਾ, ਨਛੱਤਰ ਸਿੰਘ ਦਿੜ੍ਹਬਾ, ਹਰੀਸ਼ ਕੁਮਾਰ ਲਹਿਰਾਗਾਗਾ, ਵਰਿੰਦਰ ਬਾਂਸਲ ਭਦੋੜ, ਸੰਜੀਵ ਕੁਮਾਰ ਮਹਿਲ ਕਲਾਂ, ਗੁਰਵਿੰਦਰ ਸਿੰਘ ਭਿੱਖੀ, ਨਵਦੀਪ ਕੁਮਾਰ ਬੁਢਲਾਡਾ, ਬੁਧ ਰਾਮ ਬਾਂਸਲ ਸਰਦੂਲਗੜ੍ਹ, ਮਹਾਵੀਰ ਪ੍ਰਸ਼ਾਦ ਰਾਮਪੁਰਾ ਫੂਲ, ਸੁਖਚੈਨ ਸਿੰਘ ਭਵਾਨੀਗੜ੍ਹ, ਗੁਰਸੇਵ ਸਿੰਘ ਮਹਿਲ ਕਲਾਂ, ਬਲਜੀਤ ਸਿੰਘ ਸਰਹੰਦ, ਗੁਰਮੀਤ ਸਿੰਘ ਬਸੀ, ਗੁਰਦੀਪ ਸਿੰਘ ਵਾਈਸ ਚੇਅਰਮੈਨ, ਜਸਪ੍ਰੀਤ ਸਿੰਘ ਡੇਰਾਬਸੀ ਦਾ ਚੇਅਰਮੈਨ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਹਰਪ੍ਰੀਤ ਸਿੰਘ ਨੂੰ ਮਾਲਵਾ-1 ਤੇ ਮਾਲਵਾ-2 ਦਾ ਕੋਆਰਡੀਨੇਟਰ, ਸੁਰਿੰਦਰ ਸਿੰਘ ਝੀਂਡੂ ਸੂਬਾ ਜਨਰਲ ਸਕੱਤਰ, ਐਡਵੋਕੇਟ ਪੁਸ਼ਪਿੰਦਰ ਸਿੰਘ ਗੁਰੂ ਨੂੰ ਐਡਵਾਈਜ਼ਰ, ਹਰਵਿੰਦਰ ਸਿੰਘ ਪੰਜੇਟਾਂ ਸਾਹਨੇਵਾਲ ਤੋਂ ਚੇਅਰਮੈਨ, ਦਰਸ਼ਨ ਸਿੰਘ ਘਨੌਰ ਤੋਂ ਚੇਅਰਮੈਨ, ਸੱਜਣ ਸਿੰਘ ਮੰਡੋਲੀ ਨੂੰ ਘਨੌਰ ਦਾ ਵਾਈਸ ਚੇਅਰਮੈਨ, ਰਜਨੀਸ਼ ਸ਼ਰਮਾ ਐਡਵਾਈਜ਼ਰ ਮਾਲਵਾ-3, ਹਰਜੀਤ ਸਿੰਘ ਗੁਜਰਾਲ ਚੇਅਰਮੈਨ ਮਾਛੀਵਾੜਾ ਨਿਯੁਕਤ ਕੀਤਾ ਗਿਆ।
ਇਸ ਮੌਕੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਣਜੀਤ ਸਿੰਘ ਨਿਕੜਾ ਨੂੰ ਐਂਟੀ ਨਾਰਕੋਟਿਕ ਸੈਲ ਦਾ ਚੇਅਰਮੈਨ ਨਿਯੁਕਤ ਕਰਨ ਦਾ ਫੈਸਲਾ ਠੀਕ ਸਾਬਤ ਹੋਇਆ। ਉਹਨਾਂ ਕਿਹਾ ਕਿ ਕਾਂਗਰਸ ਦਾ ਐਂਟੀ ਨਾਰਕੋਟਿਕ ਸੈਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਤੇਜ਼ੀ ਨਾਲ ਨਸ਼ਾ ਮੁਕਤੀ ਵੱਲ ਵਧ ਰਿਹਾ ਹੈ। ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆ ਵਿਚ ਸਰਕਾਰ ਨੇ ਨਸ਼ਾ ਤਸਕਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਹੁਣ ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲੇ ਪੁਲਸ ਅਧਿਕਾਰੀਆਂ ਦੀ ਵਾਰੀ ਹੈ। ਸੈਲ ਦੇ ਸੂਬਾ ਚੇਅਰਮੈਨ ਰਣਜੀਤ ਸਿੰਘ ਨਿਕੜਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲੇ ਪੁਲਸ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਇੱਕ ਇਤਿਹਾਸਕ ਫੈਸਲਾ ਲਿਆ ਹੈ। ਕਿਉਂਕਿ ਹੁਣ ਤੱਕ ਨਸ਼ਾ ਤਸਕਰਾਂ ਦੇ ਖਿਲਾਫ ਸਿਕੰਜਾ ਕਸਣ ਦੀ ਕਾਰਵਾਈ ਹੁੰਦੀ ਸੀ, ਪ੍ਰੰਤੂ ਮਦਦ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰਨਾ ਵੀ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵਿਚ ਵੱਡਾ ਕਦਮ ਹੈ। ਉਹਨਾਂ ਕਿਹਾ ਕਿ ਐਂਟੀ ਨਾਰਕੋਟਿਕ ਸੈਲ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਜਾਗੂਰਕ ਮੁਹਿੰਮ ਚਲਾਈ ਗਈ ਜਾ ਰਹੀ ਹੈ। ਸਕੂਲਾਂ, ਕਾਲਜਾਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਸੈਮੀਨਾਰਾਂ ਦਾ ਆਯੋਜਨ ਕਰਨ ਤੋਂ ਇਲਾਵਾ ਸਮੇਂ ਸਮੇਂ ‘ਤੇ ਜਾਗਰੂਕਤਾ ਰੈਲੀਆਂ ਅਤੇ ਰੋਡ ਸ਼ੋ ਵੀ ਕੱਢੇ ਜਾਂਦੇ ਹਨ। ਉਹਨਾਂ ਕਿਹਾ ਕਿ ਐਂਟੀ ਨਾਰਕੋਟਿਕ ਸੈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੇ ਨਸ਼ਾ ਮੁਕਤ ਪੰਜਾਬ ਸਿਰਜਣ ਦੇ ਸੁਪਨੇ ਸਾਕਾਰ ਹੋਣ ਤੱਕ ਟਿਕ ਕੇ ਨਹੀਂ ਬੈਠੇਗਾ

Leave a Reply

Your email address will not be published. Required fields are marked *