ਪਟਿਆਲਾ

ਮੈਨੇਜਰ ਬਿੱਗ ਬਜਾਰ ਓਮੈਕਸ ਮਾਲ ਨੂੰ ਖਾਣ ਪੀਣ ਵਾਲੀਆਂ ਵਸਤਾਂ ਸਹੀ ਤਾਪਮਾਨ ਤੇ ਰੱਖਣ ਸਬੰਧੀ ਜਾਰੀ ਕੀਤਾ ਨੋਟਿਸ

ਅਣਗਹਿਲੀ ਵਰਤਣ ਤੇ ਫੂਡ ਸੈਫਟੀ ਸਟੈਂਡਰਡ ਐਕਟ ਤਹਿਤ ਕੀਤੀ ਜਾਵੇਗੀ ਕਾਰਵਾਈ : ਜਿਲਾ ਸਿਹਤ ਅਧਿਕਾਰੀ
ਪਟਿਆਲਾ 19 ਜੂਨ (ਮਧੂਸਾਰ ਬਿਊਰੋ) ਜ਼ਿਲ੍ਹਾ ਸਿਹਤ ਅਫਸਰ ਦਫਤਰ ਸਿਵਲ ਸਰਜਨ, ਪਟਿਆਲਾ ਵੱਲੋਂ ਓਮੈਕਸ ਮਾਲ ਵਿੱਚ ਖਾਣ ਵਾਲੀਆਂ ਵਸਤਾਂ ਨੂੰ ਸਹੀ ਤਾਪਮਾਨ ਉਤੇ ਨਾ ਰੱਖਣ ਦੇ ਚਲਦਿਆਂ ਖਰਾਬ ਆਂਡੇ ਵੇਚਣ ਦੇ ਮਾਮਲੇ ਵਿੱਚ ਤਾੜਨਾ ਕਰਦਿਆਂ ਨੋਟਿਸ ਜਾਰੀ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿਹਤ ਅਫਸਰ ਡਾ: ਪਰਵਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇੱਕ ਖਪਤਕਾਰ ਵੱਲੋਂ ਦਫਤਰ ਸਿਵਲ ਸਰਜਨ, ਪਟਿਆਲਾ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਵੱਲੋਂ ਓਮੈਕਸ ਮਾਲ ਪਟਿਆਲਾ ਵਿਚੋਂ ਆਂਡੇ ਖਰੀਦੇ ਗਏ ਸਨ। ਜਦੋਂ ਉਸ ਨੇ ਆਂਡੇ ਘਰ ਜਾ ਕੇ ਵਰਤੇ ਤਾਂ ਆਂਡੇ ਖਰਾਬ ਨਿਕਲੇ। ਜਿਸ ਤੇ ਉਕਤ ਪ੍ਰਾਪਤ ਸ਼ਿਕਾਇਤ ਦੇ ਅਧਾਰ ਤੇ ਜਦੋਂ ਓਮੈਕਸ ਮਾਲ ਦੇ ਸਟੋਰ ਦੀ ਸੈਪਲਿੰਗ ਕਰਕੇ ਕੁਆਲਟੀ ਕੰਟਰੋਲ ਪੰਜਾਬ ਵੱਲੋਂ ਚੈਕਿੰਗ ਕਰਵਾਉਣ ਤੇ ਆਂਡੇ ਤਾਜੇ ਨਹੀ ਪਾਏ ਗਏ।ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਹੋਇਆ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਉਕਤ ਓਮੈਕਸ ਮਾਲ ਵਿਚ ਬਿੱਗ ਬਾਜਾਰ ਦੇ ਮੈਨੇਜਰ ਨੂੰ ਲਿਖਤੀ ਤੌਰ ਤੇ ਨੋਟਿਸ ਜਾਰੀ ਕੀਤਾ ਕਿ ਖਾਣ ਪੀਣ ਵਾਲੀਆਂ ਚੀਜਾਂ ਨੂੰ ਅੱਗੇ ਤੋਂ ਮਿਥੇ ਰੂਲਾ ਅਨੁਸਾਰ ਸਹੀ ਤਾਪਮਾਨ ਤੇ ਰੱਖਣਾ ਯਕੀਨੀ ਬਣਾਇਆ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਵਿੱਰੁਧ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੇਨੇਜਰ ਨੂੰ ਲਿਖਿਆ ਗਿਆ ਹੈ ਕਿ ਉਹ ਖਾਣ ਪੀਣ ਵਾਲੀਆ ਵਸਤਾਂ ਨੂੰ ਇਕ ਨਿਰਧਾਰਿਤ ਤਾਪਮਾਨ ਤੇ ਰਖਣ ਨੂੰ ਯਕੀਨੀ ਬਣਾਉਣ ਸਬੰਧੀ ਵਿਭਾਗ ਨੂੰ ਅੰਡਰਟੇਕਿੰਗ ਵੀ ਦੇਣ। ਜ਼ਿਲ੍ਹਾ ਸਿਹਤ ਅਫਸਰ ਨੇ ਕਿਹਾ ਕਿ ਕਿਸੇ ਵੀ ਖਾਣ ਪੀਣ ਵਾਲੀਆਂ ਵਚਤਾਂ ਵੇਚਣ ਵਾਲੇ ਨੂੰ ਖਰਾਬ ਜਾਂ ਮਿਲਾਵਟੀ ਵਸਤਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਕੋਈ ਅਧਿਕਾਰ ਨਹੀ ਅਤੇ ਅਜਿਹਾ ਕਰਨ ਵਾਲੇ ਵਿਰੁੱਧ ਫੂਡ ਸਟੇਂਡਰਡ ਐਕਟ ਤਹਿਤ ਨਿਯਮਾ ਅਨੁਸਾਰ ਕਾਨੁੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *