ਚੌਥਾ ਦਰਜਾ, ਪਾਰਟ ਟਾਈਮ ਕਾਮਿਆਂ ਤੇ ਮਿਡ ਡੇ ਮੀਲ ਵਰਕਰਾਂ ਨੇ ਮੰਗ ਪੱਤਰ ਸਿੱਖਿਆ ਅਫਸਰ ਨੂੰ ਸੌਂਪਿਆ
ਪਟਿਆਲਾ 20 ਜੂਨ (ਮਧੂਸਾਰ ਬਿਊਰੋ) ਸਿੱਖਿਆ ਵਿਭਾਗ ਪਟਿਆਲਾ ਦੇ ਸਕੂਲਾਂ ਵਿੱਚ ਕੰਮ ਕਰਦੇ ਚੋਥਾ ਦਰਜਾ ਕਰਮਚਾਰੀਆਂ, ਪਾਰਟ ਟਾਇਮ ਕਰਮਚਾਰੀਆਂ ਤੇ ਮਿਡ-ਡੇ-ਮੀਲ ਵਰਕਰਾਂ ਵੱਲੋਂ, ਜਿਲ੍ਹਾ ਸਿੱਖਿਆ ਦਫਤਰ ਕੰਪਲੈਕਸ ਵਿਖੇ, ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਜਨਰਲ ਇਕੱਠ ਕੀਤਾ ਗਿਆ।
ਇਸ ਮੌਕੇ ਸਕੂਲਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਪਾਰਟ ਟਾਇਮ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਨੂੰ ਰੈਗੂਲਰ ਕਰਨ ਅਤੇ ਪੂਰੀਆਂ ਉਜਰਤਾਂ ਦੇਣ, ਵਿਦਿਅਕ ਯੋਗਤਾ ਰੱਖਦੇ ਦਰਾਚਾਰ ਕਰਮਚਾਰੀਆਂ ਨੂੰ ਦਰਜਾ ਤਿੰਨ ਵਿੱਚ ਬਗੈਰ ਟਾਇਪ ਟੈਸਟ ਦੇ ਪਰਮੋਸ਼ਨਾਂ ਦੇਣ, ਗਰਮ-ਠੰਡੀਆਂ ਵਰਦੀਆਂ ਜੋ ਪਿਛਲੇ 15 ਸਾਲਾਂ ਤੋਂ ਨਹੀਂ ਮਿਲ ਰਹਿਆ, ਇਹ ਵਰਦੀਆਂ ਦਾ ਬੈਕ-ਲਾਭ ਪੂਰਾ ਕਰਕੇ ਤੁਰੰਤ ਹੀ ਦਿੱਤੀਆਂ ਜਾਣ, ਸਕੂਲਾਂ ਵਿੱਚਲੇ ਸੇਵਾਦਾਰਾਂ-ਚੋਕੀਂਦਾਰਾਂ-ਸਫਾਈ ਸੇਵਕਾਂ-ਮਾਲੀਆਂ-ਕੁਹਾਰਾਂ ਆਦਿ ਕੈਟਾਗਰੀਜ਼ ਦੀਆਂ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ। ਠੇਕਾ ਅਧਾਰ, ਆਊਟ ਸੋਰਸ ਤੇ ਦਿਹਾੜੀਦਾਰ ਕਰਮੀਆਂ ਨੂੰ ਰੈਗੂਲਰ ਕਰਨ ਸਮੇਤ ਡੇਢ ਦਰਜਨ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਫਦ ਸਿੱਖਿਆ ਵਿਭਾਗ ਨੇ ਵੱਖ-ਵੱਖ ਅਧਿਕਾਰੀਆਂ ਨੂੰ ਵੀ ਮਿਲੀਆਂ ਗਿਆ ਤੇ ਮੰਗਾਂ ਤੇ ਯਾਦ ਪੱਤਰ ਜਿਲਾ ਸਿੱਖਿਆ ਅਫਸਰ (ਸੈਕੰਡਰੀ) ਤੇ ਪ੍ਰਾਈਮਰੀ ਨੂੰ ਕੀਤੇ ਗਏ।
ਇਕੱਠ ਵਿੱਚ ਔਰਤ ਦਰਜਾਚਾਰ ਪਾਰਟ ਟਾਇਮ ਤੇ ਮਿਡ-ਡੇ-ਮੀਲ ਵਰਕਰ ਵੀ ਸ਼ਾਮਲ ਹੋਏ। ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ ਨੂੰ ਚੌਥੀਵਾਰ ਯੂਨੀਅਨ ਦਾ ਸੂਬਾ ਪ੍ਰਧਾਨ ਚੁਣੇ ਗਏ ਤੇ ਉਨ੍ਹਾਂ ਦਾ ਅਤੇ ਪ੍ਰਮੁੱਖ ਆਗੂ ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਅਸ਼ੋਕ ਚਾਵਲਾ, ਦੁਬਰੀ ਯਾਦਵ, ਅਮਰਜੀਤ ਸਿੰਘ ਧਾਰੀਵਾਲ, ਆਗੂਆ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਸ੍ਰੀ ਰਾਮ ਪ੍ਰਸਾਦ ਸਹੋਤਾ ਨੂੰ ਸੂਬਾ ਕਮੇਟੀ ਵਿੱਚ ਮੀਤ ਸਕੱਤਰ ਨਾਮਜਦ ਕੀਤਾ ਤੇ ਦੀਪ ਚੰਦ ਹੰਸ ਨੂੰ ਜੱਥੇਬੰਦਕ ਸਕੱਤਰ, ਇੰਜੀ. ਸ੍ਰੀ ਨਰੰਗ ਸਿੰਘ, ਜਸਵੰਤ ਸਿੰਘ, ਮਿਸਰੀ ਲਾਲ, ਰਿੰਕੂ, ਭਾਰਦਵਾਜ, ਰਕੇਸ਼ ਕੁਮਾਰ, ਸ਼ਿਵ ਰਤਨ, ਹਜਾਤ ਸਿੰਘ, ਰਾਮ ਕੈਲਾਸ਼, ਮਾਤਾ ਪ੍ਰਸ਼ਾਦ, ਤਰਸੇਮ ਲਾਲ, ਰਿੰਕੂ ਭਾਰਦਵਾਜ, ਸੋਨੂੰ ਪਾਲ ਆਦਿ ਹਾਜਰ ਸਨ।

