ਪਟਿਆਲਾ

ਕੁਦਰਤ ਨੂੰ ਸਮਰਪਿਤ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਪਟਿਆਲਾ 20 ਜੂਨ (ਮਧੂਸਾਰ ਬਿਊਰੋ) ਵਣ ਮੰਡਲ ਵਿਸਥਾਰ ਪਟਿਆਲਾ ਅਤੇ ਪਲਾਂਟ ਐਟ ਡੋਰ ਸੰਸਥਾ ਪਟਿਆਲਾ ਵੱਲੋ ਸੰਤ ਇੰਦਰ ਦਾਸ ਨਰਸਿੰਗ ਇੰਸਟੀਚਿਊਟ ਖੇੜੀ ਮਾਨਿਆ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਇੱਕ ਦਿਨਾਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ‘ਚ ਵਣ ਮੰਡਲ ਵਿਸਥਾਰ ਪਟਿਆਲਾ ਦੇ ਸ਼੍ਰੀ ਜੁਗਰਾਜ ਸਿੰਘ ਰਾਠੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਸਮਾਗਮ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਗੁਰਦੇਵ ਕੌਰ ਅਤੇ ਡਾ. ਰੁਚੀ ਨੇ ਕੀਤੀ। ਇਸ ਮੌਕੇ ਵਾਤਾਵਰਣ ਸੰਭਾਲ ਸੰਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਵਨ ਗਾਰਡ ਅੰਕਿਤਾ ਪ੍ਰੀਤੀ ਨੇ ਪ੍ਰੋਜੈਕਟਰ ਤੇ ਸਲਾਈਡ ਸ਼ੋ ਰਾਹੀਂ ਵਾਤਾਵਰਣ ਨੂੰ ਬਚਾਉਣ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਸਬੰਧੀ ਪ੍ਰੇਰਿਤ ਕੀਤਾ। ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਧਰਤੀ ਉੱਪਰ ਵੱਧ ਰਹੀ ਆਲਮੀ ਤਪਸ਼ ਤੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਕਿਹਾ। ਇਸ ਮੌਕੇ ਪਲਾਂਟ ਐਟ ਡੋਰ ਸੰਸਥਾ ਦੇ ਸਹਿਯੋਗ ਨਾਲ ਫਲਦਾਰ ਅਤੇ ਛਾਂਦਾਰ ਬੂਟੇ ਵੀ ਲਗਾਏ ਗਏ। ਸੈਮੀਨਾਰ ਦੌਰਾਨ ਪਲਾਂਟ ਐਟ ਡੋਰ ਸੰਸਥਾ ਸ਼੍ਰੀ ਕੇ.ਐਸ. ਸੇਖੋਂ ਅਤੇ ਗੁਰਕੀਰਤ ਸਿੰਘ ਨੇ ਕਿਹਾ ਕਿ ਸਾਨੂੰ ਲੋੜ ਹੈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣ ਦੀ ਕਿਉਂਕਿ ਦਰਖ਼ਤ ਸਾਡੇ ਜੀਵਨ ਦਾ ਅੰਗ ਹਨ ਜਿਸ ਦੇ ਬਿਨਾ ਅਸੀਂ ਜਿੰਦਾ ਨਹੀਂ ਰਹਿ ਸਕਦੇ। ਇਸ ਮੌਕੇ ਵਣ ਰੇਂਜ ਅਫਸਰ ਅਮਨਦੀਪ ਕੌਰ, ਫੋਰੈਸਟਰ ਸ਼੍ਰੀ ਬਲਿਹਾਰ ਸਿੰਘ ਅਤੇ ਵਣ ਗਾਰਡ ਪ੍ਰੀਤਿ ਅੰਕਿਤਾ ਅਤੇ ਸਮੂਹ ਕਾਲਜ ਸਟਾਫ ਹਾਜ਼ਰ ਸਨ।

Leave a Reply

Your email address will not be published. Required fields are marked *