ਪਟਿਆਲਾ

ਸ਼ਹੀਦ ਊਧਮ ਸਿੰਘ ਕਲੱਬ ਵੱਲੋਂ ਨੌਜਵਾਨਾਂ ਨੂੰ ਖੇਡ ਖੇਤਰ ਨਾਲ ਜੋੜਨਾ ਸ਼ਲਾਘਾਯੋਗ ਉਦਮ : ਹੈਰੀਮਾਨ

ਭੁੱਨਰਹੇੜੀ ਵਿਖੇ ਹੈਂਡਬਾਲ ਸਿਖਲਾਈ ਕੈਂਪ ਦਾ ਉਦਘਾਟਨ
ਪਟਿਆਲਾ 20 ਜੂਨ (ਸੁਰਿੰਦਰ ਚੋਹਾਨ/ਮਧੂਸਾਰ ਬਿਊਰੋ) ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਭੁੱਨਰਹੇੜੀ ਵਿਖੇ ਹੈਂਡਬਾਲ ਦਾ ਸਿਖਲਾਈ ਕੈਂਪ ਦੀ ਅੱਜ ਰਸਮੀ ਤੌਰ ‘ਤੇ ਸ਼ੁਰੂਆਤ ਕੀਤੀ ਗਈ। ਸਿਖਲਾਈ ਕੈਂਪ ‘ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ 250 ਦੇ ਕਰੀਬ ਖਿਡਾਰੀ ਨੇ ਭਾਗ ਲੈਣਾ ਸ਼ੁਰੂ ਕਰ ਦਿੱਤਾ ਹੈ, ਜਿਸ ‘ਚ ਲੜਕੇ-ਲੜਕੀਆਂ ਸ਼ਾਮਲ ਹਨ।

ਸਿਖਲਾਈ ਕੈਂਪ ਦਾ ਉਦਘਾਟਨ ਹਲਕਾ ਸਨੌਰ ਦੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਛੇੜੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਨੌਜਵਾਨਾਂ ਨੂੰ ਇਸ ਭੈੜੀ ਲਾਹਨਤ ਤੋਂ ਬਚਾਉਣ ਲਈ ਖੇਡਾਂ ਵਾਲੇ ਪਾਸੇ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਾਲੇ ਪਾਸੇ ਜੁੜਨ ਨਾਲ ਨੌਜਵਾਨ ਨੂੰ ਹਰ ਖੇਤਰ ਵਿਚ ਰੁਜ਼ਗਾਰ ਮਿਲ ਸਕੇਗਾ ਅਤੇ ਸਮਾਜ ‘ਚੋਂ ਬੇਰੁਜ਼ਗਾਰੀ ਨੂੰ ਵੀ ਠੱਲ੍ਹ ਪਵੇਗੀ।
ਇਸ ਮੌਕੇ ਕਲੱਬ ਦੇ ਬਾਨੀ ਡਾ. ਗੁਰਮੀਤ ਸਿੰਘ ਬਿੱਟੂ ਨੇ ਸਿਖਲਾਈ ਕੈਂਪ ਮੌਕੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਖੇਡ ਮੈਦਾਨ ਵਿਚ ਪਿਛਲੇ 25 ਸਾਲਾਂ ਤੋਂ ਖਿਡਾਰੀਆਂ ਨੂੰ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ, ਜਿਸ ਬਦੌਲਤ 100 ਤੋਂ ਵੱਧ ਹੈਂਡਬਾਲ ਖਿਡਾਰੀ ਕੌਮਾਂਤਰੀ ਪੱਧਰ ‘ਤੇ ਖੇਡਣ ਲਈ ਪਹੁੰਚ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤਿੰਨ ਦਰਜੇ ਤੋਂ ਵੱਧ ਖੇਡ ਪੱਧਰ ‘ਤੇ ਸਰਕਾਰੀ ਨੌਕਰੀ ਦਾ ਰੁਜ਼ਗਾਰ ਵੀ ਮਿਲਿਆ ਹੈ।
ਇਸ ਮੌਕੇ ਜੀਤ ਸਿੰਘ ਮੀਰਾਪੁਰ, ਤਾਰਾ ਸਿੰਘ ਖਾਕਟਾ, ਜੋਗਿੰਦਰ ਸਿੰਘ ਕਾਕੜਾ, ਰਾਜਿੰਦਰ ਗੁਣੀਮਾਜਰਾ, ਲਖਵਿੰਦਰ ਸਿੰਘ ਸ਼ਾਦੀਪੁਰਾ, ਭੀਮ ਸਿੰਘ ਪੁੰਨੀਆਂ, ਕੋਚ ਲਤੀਫ਼ ਮੁਹੰਮਦ, ਕੋਚ ਹਰਪ੍ਰੀਤ ਸਿੰਘ, ਗਿਆਨੀ ਭਾਰਤੀ, ਰਾਮ ਸਿੰਘ ਬਡਲੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *