ਸਮਾਜ ਸੁਧਾਰ ਸਭਾ ਵੱਲੋਂ ਖੂਨਦਾਨ ਕੈਂਪ 23 ਨੂੰ : ਸ਼ਾਦੀਪੁਰ
ਪਟਿਆਲਾ 20 ਜੂਨ (ਸੁਰਿੰਦਰ ਚੋਹਾਨ/ਮਧੂਸਾਰ ਬਿਊਰੋ) ਸਮਾਜ ਸੁਧਾਰ ਸਭਾ ਵੱਲੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਖੂਨਦਾਨ ਕੈਂਪ 23 ਜੂਨ ਨੂੰ 9 ਤੋਂ 1 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਸਭਾ ਦੇ ਪ੍ਰਧਾਨ ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਖੁਸ਼ਹਾਲੀ, ਹਰਿਆਲੀ ਤੇ ਲਾਲੀ ਦੇ ਮਿਸ਼ਨ ਤਹਿਤ ਖੂਨਦਾਨ ਕੈਂਪ ਦਾ ਆਯੋਜਨ ਹੋਵੇਗਾ। ਉਨ੍ਹਾਂ ਕਿਹਾ ਕਿ ਸਭਾ ਵੱਲੋਂ ਸਮਾਜ ਸੇਵਾ ਸੁਧਾਰ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਤਹਿਤ ਲੋਕਾਂ ਨੂੰ ਖਰਚੇ ਘਟਾਉਣ, ਬੇਟੀ ਪੜ੍ਹਾਈ ਬੇਟੀ ਬਚਾਓ ਤੋਂ ਇਲਾਵਾ ਸਮਾਜਕ ਕੁਰੀਤੀਆਂ ਖਿਲਾਫ਼ ਵੀ ਲਾਮਬੰਦ ਕਰਨ ਦੀ ਮੁਹਿੰਮ ਛੇੜੀ ਹੋਈ ਹੈ।

