ਪੰਜਾਬ ਦੇ ਕਿਸਾਨਾਂ ਲਈ ਮੰਦਭਾਗਾ ਦਿਨ: ਸੁਖਬੀਰ ਬਾਦਲ
ਸੁਖਬੀਰ ਨੇ ਅਮਰਿੰਦਰ ਨੂੰ ਕਿਹਾ ਕਿ ਉਹ ਕਿਸਾਨਾਂ ਦੀ ਪਿੱਠ ‘ਚ ਛੁਰਾ ਮਾਰਨ ਅਤੇ ਉਹਨਾਂ ਦੇ ਜਖਮਾਂ ਉੱਤੇ ਲਾਉਣ ਲਈ ਮੁਆਫੀ ਮੰਗੇ
2 ਲੱਖ ਰੁਪਏ ਦੀ ਕਰਜ਼ ਮੁਆਫੀ ਦਾ ਵਾਅਦਾ ਕਰਕੇ ਸਿਰਫ 14,705 ਰੁਪਏ ਦੇਣਾ ਨਿਰਾ ਧੋਖਾ
ਅਕਾਲੀ ਦਲ ਆਪਾ ਵਿਰੋਧੀ ਬਿਆਨਾਂ ਨਾਲ ਸਦਨ ਨੂੰ ਗੁੰਮਰਾਹ ਕਰਨ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵਿਰੁੱਧ ਵਿਸੇਸ਼ ਅਧਿਕਾਰ ਪ੍ਰਸਤਾਵ ਦਾ ਮਤਾ ਪੇਸ਼ ਕਰੇਗਾ
ਚੰਡੀਗੜ•/20 ਜੂਨ/ਮਧੂਸਾਰ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਬਜਟ ਨੂੰ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤਾ ਵੱਡਾ ਧੋਖਾ ਕਰਾਰ ਦਿੰਦਿਆਂ ਪੂਰੀ ਤਰ•ਾਂ ਰੱਦ ਕਰ ਦਿੱਤਾ ਹੈ ਅਤੇ ਸਰਕਾਰ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਨ ਅਤੇ ਉਹਨਾਂ ਦੇ ਜ਼ਖਮਾਂ ਉਤੇ ਨਮਕ ਲਾਉਣ ਵਾਸਤੇ ਮੁਆਫੀ ਮੰਗਣ ਲਈ ਕਿਹਾ ਹੈ। ਪਾਰਟੀ ਨੇ ਅੱਜ ਬਜਟ ਦਿਵਸ ਨੂੰ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਮੰਦਭਾਗਾ ਦਿਨ ਆਖਿਆ ਹੈ।
ਇਸ ਬਾਰੇ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ।
ਅਕਾਲੀ ਦਲ ਨੇ ਕਿਹਾ ਕਿ ਬਜਟ ਵਿਚ ਕਰਜ਼ਿਆਂ ਵਾਸਤੇ ਰੱਖੇ ਗਏ ਸਿਰਫ 1500 ਕਰੋੜ ਰੁਪਏ ਨਾਲ ਹਰ ਕਿਸਾਨ ਦਾ ਸਿਰਫ 14,705 ਰੁਪਏ ਦਾ ਹੀ ਕਰਜ਼ਾ ਚੁਕਾਇਆ ਜਾ ਸਕਦਾ ਹੈ। ਦੋ ਲੱਖ ਰੁਪਏ ਦਾ ਨਹੀਂ, ਜਿਸ ਤਰ•ਾਂ ਕਿ ਕੱਲ• ਮੁੱਖ ਮੰਤਰੀ ਨੇ ਸਦਨ ਵਿਚ ਵਾਅਦਾ ਕੀਤਾ ਸੀ। ਉਹਨਾਂ ਨੇ ਕਾਂਗਰਸ ਸਰਕਾਰ ਦੁਆਰਾ ਕਿਸਾਨਾਂ ਨੂੰ ਦਿੱਤੇ ਗਏ ਵਿਕਲਪਾਂ ਨੂੰ ਬਹੁਤੀ ਅਣਮਨੁੱਖੀ ਅਤੇ ਜ਼ਾਲਮਾਨਾ ਕਰਾਰ ਦਿੱਤਾ ਹੈ, ਜਿਸ ਤਹਿਤ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਉੱਤੇ 5 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ ਕਰਨ ਦੀ ਪੇਸ਼ਕਸ਼ ਹੈ ਅਤੇ ਜਿਉਂਦਾ ਰਹਿਣ ਵਾਲੇ ਹਰ ਕਿਸਾਨ ਦਾ ਸਿਰਫ 14705 ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪਾਰਟੀ ਨੇ ਕਿਹਾ ਕਿ ਇਹ ਇਸ ਸਰਕਾਰ ਸਭ ਤੋਂ ਬੇਰਹਿਮੀ ਭਰਿਆ ਕਾਰਾ ਹੈ।
ਅਕਾਲੀ ਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਰੁੱਧ ਸਦਨ ਵਿਚ ਆਪਾ ਵਿਰੋਧੀ ਬਿਆਨ ਦੇ ਕੇ ਸਦਨ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਿਸ਼ੇਸ਼ ਅਧਿਕਾਰ ਮਤਾ ਪੇਸ਼ ਕੀਤਾ ਜਾਵੇਗਾ।
ਅਕਾਲੀ ਦਲ ਇਹ ਵੀ ਜਾਣਨਾ ਚਾਹੁੰਦਾ ਹੈ ਕਿ ਸਰਕਾਰ ਬਜਟ ਵਿਚ ਰੱਖੀ ਸਿਰਫ 1500 ਕਰੋੜ ਰੁਪਏ ਦੀ ਰਾਸ਼ੀ ਨਾਲ 90,000 ਕਰੋੜ ਰੁਪਏ ਦਾ ਕਰਜ਼ਾ ਕਿਵੇਂ ਮੁਆਫ ਕਰੇਗੀ। ਕੱਲ• ਮੁੱਖ ਮੰਤਰੀ ਨੇ 10ਥ25 ਲੱਖ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਜਿਸ ਵਾਸਤੇ 20 ਹਜ਼ਾਰ ਕਰੋੜ ਰੁਪਏ ਦੀ ਲੋੜ ਹੈ। ਜਦਕਿ ਇਸ ਤੋਂ 24 ਘੰਟੇ ਬਾਅਦ ਹੀ ਸਰਕਾਰੀ ਬਜਟ ਵਿਚ ਇਸ ਕੰਮ ਲਈ ਸਿਰਫ 1500 ਕਰੋੜ ਰੁਪਏ ਹੀ ਰੱਖੇ ਗਏ ਹਨ, ਜੋ ਕਿ ਮੁੱਖ ਮੰਤਰੀ ਵੱਲੋਂ ਕੱਲ• ਐਲਾਨੀ ਰਾਸ਼ੀ ਦਾ 7 ਫੀਸਦ ਵੀ ਨਹੀਂ ਹਨ। ਕੀ ਇਸ ਤੋਂ ਵੱਡਾ ਕੋਈ ਧੋਖਾ ਹੋ ਸਕਦਾ ਹੈ?
ਸਰਦਾਰ ਬਾਦਲ ਨੇ ਕਿਹਾ ਕਿ ਆਖਿਰ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ ਅਤੇ ਕਾਂਗਰਸ ਵੱਲੋਂ ਚੋਣਾਂ ਸਮੇਂ ਕਿਸਾਨਾਂ ਨਾਲ ਕੀਤੇ ਧੋਖੇ ਦੀ ਪੋਲ• ਪਹਿਲੇ ਬਜਟ ਵਿਚ ਹੀ ਖੁੱਲ• ਗਈ ਹੈ। ਹੁਣ ਸਪੱਸ਼ਟ ਹੋ ਗਿਆ ਹੈ ਕਿ ਮੰਤਰੀ ਮੰਡਲ ਨੇ ਆਪਣੀ ਪਹਿਲੀ ਮੀਟਿੰਗ ਵਿਚ ਕਰਜ਼ਾ ਮੁਆਫੀ ਬਾਰੇ ਫੈਸਲਾ ਕਿਉਂ ਨਹੀਂ ਸੀ ਲਿਆ? ਪੰਜਾਬ ਦੇ ਕਿਸਾਨਾਂ ਲਈ ਇਹ ਮੰਦਭਾਗਾ ਦਿਨ ਹੈ, ਜਿਹਨਾਂ ਨੇ ਕਾਂਗਰਸ ਦੇ ਵਾਅਦਿਆਂ ਉੱਤੇ ਉਮੀਦਾਂ ਲਗਾ ਰੱਖੀਆਂ ਸਨ।
ਕਾਂਗਰਸ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਨਾਂ ਉੱਤੇ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਧੋਖੇ ਨੂੰ ਮੁੱਢੋਂ ਰੱਦ ਕਰਦਿਆਂ ਸਰਦਾਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਦਾ ਵਾਅਦਾ ਚੇਤੇ ਕਰਵਾਇਆ ਹੈ ਅਤੇ ਉਸ ਨੂੰ ਤੁਰੰਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਾਸਤੇ ਮੁਕੰਮਲ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਲਈ ਆਖਿਆ ਹੈ।
ਸਰਦਾਰ ਬਾਦਲ ਨੇ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਉਹ ਵੀਡਿਓ ਵੀ ਵਿਖਾਈ, ਜਿਸ ਵਿਚ ਉਹ ਵਾਅਦਾ ਕਰ ਰਿਹਾ ਹੈ ਕਿ ਉਹ ਰਾਸ਼ਟਰੀ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਆੜ•ਤੀਆਂ ਕੋਲੋਂ ਲਏ ਕਿਸਾਨਾਂ ਦੇ ਸਾਰੇ ਕਰਜ਼ਿਆਂ ਨੂੰ ਮੁਆਫ ਕਰ ਦੇਵੇਗਾ।
ਕਾਂਗਰਸ ਵੱਲੋਂ ਪੰਜਾਬੀਆਂ ਨੂੰ ਠੱਗਣ ਵਾਸਤੇ ਵਰਤੇ ਦੂਜੇ ਹਥਕੰਡਿਆਂ ਦਾ ਜ਼ਿਕਰ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਨੇ ਨੌਜਵਾਨਾਂ ਨੂੰ ਮੋਬਾਇਲ ਦੇਣ ਵਾਸਤੇ ਬਜਟ ਵਿਚ 10 ਕਰੋੜ ਰੁਪਏ ਰੱਖੇ ਹਨ। ਇੰਨੇ ਪੈਸਿਆਂ ਨਾਲ ਹਰ ਪਿੰਡ ਨੂੰ ਇੱਕ ਮੋਬਾਇਲ ਹੀ ਮਿਲੇਗਾ। ਉਹਨਾਂ ਕਿਹਾ ਕਿ ਇਸੇ ਤਰ•ਾਂ ਸਰਕਾਰ ਵੱਲੋਂ ਗਰੀਬਾਂ ਨੂੰ 2000 ਮਕਾਨ ਦੇਣ ਲਈ ਰਾਸ਼ੀ ਰੱਖੀ ਗਈ ਹੈ। ਇਸ ਰਾਸ਼ੀ ਨਾਲ ਸੱਤ ਪਿੰਡਾਂ ਵਿਚ ਇੱਕ ਮਕਾਨ ਹੀ ਬਣਾਇਆ ਜਾ ਸਕੇਗਾ। ਸਰਦਾਰ ਬਾਦਲ ਨੇ ਕਿਹਾ ਕਿ ਨੌਜਵਾਨਾਂ ਨੂੰ ਵੀ ਨੌਕਰੀਆਂ ਦੇ ਨਾਂ ਉੱਤੇ ਬੇਵਕੂਫ ਬਣਾਇਆ ਗਿਆ ਹੈ। ਮਨਪ੍ਰੀਤ ਬਾਦਲ ਸੂਬੇ ਅੰਦਰ ਤਿੰਨ ਲੱਖ ਟੈਕਸੀਆਂ ਸ਼ੁਰੂ ਕਰਨਾ ਚਾਹੁੰਦਾ ਹੈ। ਇਸ ਦਾ ਅਰਥ ਹੈ ਕਿ ਹਰ ਪਿੰਡ ਵਿਚ 30 ਟੈਕਸੀਆਂ ਹੋਣਗੀਆਂ। ਉਹ ਕਿਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਪੰਜਾਬ ਦੇ ਲੋਕਾਂ ਨਾਲ ਅਜਿਹੀਆਂ ਹੇਰਾਫੇਰੀਆਂ ਕਰਨ ਦੀ ਆਗਿਆ ਨਹੀਂ ਦੇਵਾਂਗੇ।
ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ-ਭਾਜਪਾ ਰਲ ਕੇ ਕਾਂਗਰਸ ਨੂੰ ਮੁਕੰਮਲ ਕਰਜ਼ਾ ਮੁਆਫੀ,ਨੌਜਵਾਨਾਂ ਨੂੰ ਰੁਜਗਾਰ, ਸਮਾਜ ਭਲਾਈ ਸਕੀਮਾਂ ਨੂੰ ਦੁੱਗਣਾ ਕਰਨਾ ਅਤੇ ਬੁਢਾਪਾ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਕਰਨ ਵਰਗੇ ਸਾਰੇ ਚੋਣ ਵਾਅਦੇ ਲਾਗੂ ਕਰਨ ਲਈ ਮਜ਼ਬੂਰ ਕਰਨਗੇ।

