ਪਟਿਆਲਾ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਗੁ: ਫਤਹਿਗੜ੍ਹ ਸਾਹਿਬ ਪਹੁੰਚਣ ‘ਤੇ ਕੀਤਾ ਸਨਮਾਨ

ਮਾਲਵਾ ਖੇਤਰ ਵਿਚ 1 ਜੁਲਾਈ ਤੋਂ ਵਿੱਢੀ ਜਾਵੇਗੀ ਧਰਮ ਪ੍ਰਚਾਰ ਲਹਿਰ
ਫਤਹਿਗੜ੍ਹ ਸਾਹਿਬ 21 ਜੂਨ (ਮਧੂਸਾਰ ਬਿਊਰੋ) ਮਾਲਵਾ ਖੇਤਰ ਵਿਚ ਧਰਮ ਪ੍ਰਚਾਰ ਤੇ ਪਾਸਾਰ ਲਈ ਵਿੱਢੀ ਜਾ ਰਹੀ ਮੁਹਿੰਮ ਦਾ ਆਗਾਜ਼ 1 ਜੁਲਾਈ ਤੋਂ ਵੱਡੇ ਪੱਧਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਕੀਤਾ ਜਾ ਰਿਹਾ ਹੈ

ਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ (ਕਾਰਜ਼ਕਾਰੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ,ਤਲਵੰਡੀ ਸਾਬੋ) ਨੇ ਕੀਤਾ।ਇਸ ਮੌਕੇ ਗੁਰੁਦਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਮੁੱਚੇ ਪ੍ਰਬੰਧਕਾਂ ਨੇ ਸਾਂਝੇ ਰੂਪ ਵਿਚ ਜਥੇਦਾਰ ਸਾਹਿਬ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ।ਜ਼ਿਕਰਯੋਗ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਹੋਣ ਤੋਂ ਬਾਅਦ ਪਹਿਲੀ ਦਫ਼ਾ ਹੀ ਫਤਹਿਗੜ੍ਹ ਸਾਹਿਬ ਪਹੁੰਚੇ ਹਨ।
ਇਸ ਮੌਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਸ.ਨੱਥਾ ਸਿੰਘ, ਅਖੰਡਾਂ ਪਾਠਾਂ ਦੇ ਇੰਚਾਰਜ਼ ਤੇ ਸਹਾਇਕ ਗ੍ਰੰਥੀ ਭਾਈ ਹਰਜਿੰਦਰ ਸਿੰਘ ਪੰਜੋਲੀ, ਕਰਮਜੀਤ ਸਿੰਘ ਮੀਤ ਮੈਨੇਜਰ,ਬਲਵਿੰਦਰ ਸਿੰਘ ਭਮਾਰਸੀ,ਸੁਰਿੰਦਰ ਸਿੰਘ ਸਮਾਣਾ, ਗੁਰਮੁੱਖ ਸਿੰਘ ਖ਼ਜਾਨਚੀ, ਅਮਰਜੀਤ ਸਿੰਘ ਅਕਾਊਂਡੈਟ, ਮੇਜਰ ਸਿੰਘ ਸਟੋਰ ਕੀਪਰ,ਮਨਪ੍ਰੀਤ ਸਿੰਘ ਸੇਵਾਦਾਰ ਆਦਿ ਪ੍ਰਬੰਧਕ ਹਾਜ਼ਰ ਸਨ।

Leave a Reply

Your email address will not be published. Required fields are marked *