ਜ਼ੰਗਲਾਤ ਵਿਭਾਗ ਦੀ ਨਿਵੇਕਲੀ ਪਹਿਲ ਅਨੁਸਾਰ ਕਰਵਾਇਆ ਗਿਆ ਸੈਮੀਨਾਰ
ਨੋਂਜਵਾਨ ਮੁੰਡੇ ਕੁੜੀਆ ਨੂੰ ਵਿਸ਼ੇਸ਼ ਤੋਰ ਤੇ ਬੂਟੇ ਲਗਾਉਣ ਬਾਰੇ ਕੀਤਾ ਜਾਵੇਗਾ ਜਾਗਰੂਕ-ਡੀ ਐਫ ਉ ਜੁਗਰਾਜ ਸਿੰਘ ਰਾਠੋਰ
ਪਟਿਆਲਾ 21 ਜੂਨ (ਮਧੂਸਾਰ ਬਿਊਰੋ) ਜੰਗਲਾਤ ਵਿਭਾਗ(ਅਕਸਟੈਸ਼ਨ)ਵਲੋਂ ਕੁਝ ਦਿਨ ਪਹਿਲਾ ਲਏ ਗਏ ਫੈਸਲੇ ਅਨੁਸਾਰ ਲੋਕਾਂ ਨੂੰ ਬੂਟੇ ਲਗਾਉਣ ਪ੍ਰਤੀ ਜਾਣਕਾਰੀ ਦੇਣ ਲਈ ਪਟਿਆਲਾ ਦੇ ਪ੍ਰੋਗਰੈਸ ਵਰਲਡ ਇੰਸਚੀਟਿਊਟ ਵਿਖੇ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ‘ਚ ਵਿਸ਼ੇਸ਼ ਤੋਰ ਤੇ ਡੀ ਐਫ ਉ(ਅਕਸਟੈਂਸ਼ਨ)ਜੁਗਰਾਜ ਸਿੰਘ ਰਾਠੋਰ,ਰੇਂਝ ਅਫਸਰ ਅਮਨਦੀਪ ਕੋਰ, ਫੋਰੈਸਟ ਗਾਰਡ ਪ੍ਰੀਤੀ ਅੰਕਿਤਾ, ਫੋਰੈਸਟ ਗਾਰਡ ਕੁਲਦੀਪ ਸਿੰਘ,ਅਤੇ ਉਮੰਗ ਵੈਲਫੇਅਰ ਫਾਉਂਡੇਸ਼ਨ ਤੋਂ ਅਰਵਿੰਦਰ ਸਿੰਘ,ਅਮਿਤ ਕੁਮਾਰ,ਹਰਮਨ ਸਿੰਘ ਨਿਰਮਾਣ ਹਾਜਿਰ ਰਹੇ।
ਇਸ ਮੋਕੇ ਜੁਗਰਾਜ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਇਕ ਮੀਟਿੰਗ ਦੋਰਾਨ ਫੈਸਲਾ ਲਿਆ ਗਿਆ ਸੀ ਕਿ ਹਰ ਮਹੀਨੇ ਦੇ ਪਹਿਲੇ ਹਫਤੇ ਦੇ ਬੁੱਧਵਾਰ ਨੂੰ ਫੋਰੈਸਟ ਦਫਤਰ ਪਟਿਆਲਾ ਵਿਖੇ ਸੈਮੀਨਾਰ ਕਮ ਵਰਕਸ਼ਾਪ ਲਗਾਈ ਜਾਇਆ ਕਰੇਗੀ।ਜਿਸ ਦਾ ਮੰਤਵ ਲੋਕਾਂ ਨੂੰ ਬੂਟੇ ਲਗਾਉਣ ਦੇ ਢੰਗ,ਖਾਦ ਅਤੇ ਹੋਰ ਰਖਾਵ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।ਇਸ ਮੰਤਵ ਦੇ ਤਹਿਤ ਹੀ ਪਹਿਲਾ ਸੈਮੀਨਾਰ ਰਸਮੀ ਉਦਘਾਟਨ ਵਜੋਂ ਪ੍ਰੋਗਰੈਸ ਇੰਸਚੀਟਿਊਟ ਵਿਚ ਕਰਵਾਇਆ ਗਿਆ।ਉਹਨਾਂ ਕਿਹਾ ਕਿ ਜ਼ੋ ਕਲੱਬ,ਐਨ ਜੀ ਉ ਇਹ ਸੈਮੀਨਾਰ ਆਪਣੇ ਪਿੰਡਾ,ਸ਼ਹਿਰਾ ਕਸਬਿਆ,ਕਾਲੋਨੀਆ ਆਦਿ ਵਿਚ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਕਿਸੇ ਵੀ ਵੇਲੇ ਬਸ ਸਟੈਂਡ ਪੁਲ ਦੇ ਨਾਲ ਬਣੇ ਡੀ ਐਫ ਉ ਦਫਤਰ(ਅਕਸਟੈਸ਼ਨ)ਵਿਖੇ ਪਹੁੰਚ ਜਾਂ 01752359708 ਨੰਬਰ ਤੇ ਵੀ ਸਪੰਰਕ ਕਰ ਸਕਦੇ ਹਨ।ਇਸ ਦੇ ਨਾਲ ਹੀ ਕਲੱਬ,ਐਨ ਜੀ ਉ ਆਦਿ ਨੂੰ ਬੂਟਿਆ ਦਾ ਪੁਖਤਾ ਇੰਤਜਾਮ ਵੀ ਕਰ ਕੇ ਦਿੱਤਾ ਜਾਵੇਗਾ ਤਾਂ ਜ਼ੋ ਕਿਸੇ ਵੀ ਕਿਸਮ ਦਾ ਬੋਝ ਲੋਕਾਂ ਤੇ ਨਾ ਪਵੇ।ਇਸ ਮੋਕੇ ਫੋਰੈਸਟ ਗਾਰਡ ਪ੍ਰੀਤੀ ਅੰਕਿਤਾ ਨੇ ਦੂਸ਼ਿਤ ਵਾਤਾਵਰਨ ਤੋ ਸੁਚੇਤ ਅਤੇ ਰੁਖ ਲਗਾ ਕੇ ਪਰਿਵਰਤਨ ਪ੍ਰਤੀ ਆਪਣੀ ਡਿਊਟੀ ਬਾਖੂਬੀ ਨਿਭਾਉਣ ਬਾਰੇ ਵੀ ਚਾਨਣਾ ਪਾਇਆ।ਉਮੰਗ ਫਾਉਂਡੇਸ਼ਨ ਦੇ ਮੁਖੀ ਅਰਵਿੰਦਰ ਸਿੰਘ ਨੇ ਸੰਸਥਾ ਦੇ ਮਿਸ਼ਨ ਵਨ ਮੈਨ ਵਨ ਟ੍ਰੀ ਅਡਾਪਟ ਬਾਰੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਰੁੱਖ ਲਗਾਉਣ ਨਾਲ ਆਉਣ ਵਾਲੀ ਪਨੀਰੀ ਜਿੱਥੇ ਸਾਹ,ਦਮਾ ਆਦਿ ਬੀਮਾਰੀਆ ਤੋਂ ਬਚੀ ਰਹੇਗੀ ਉਥੇ ਹੀ ਤਪਦੀ ਗਰਮੀ ਦੇ ਚਲਦਿਆਂ ਠੰਢੀ ਛਾਂ ਦਾ ਵੀ ਆਨੰਦ ਮਾਣ ਸਕੇਗੀ।ਅੰਤ ਵਿਚ ਇੰਸਚੀਟਿਊਟ ਦੇ ਮੁਖੀ ਪ੍ਰਿਸੀਪਲ ਦਰਸ਼ਨ ਸਿੰਘ ਅਤੇ ਮੈਡਮ ਯੋਗਿਤਾ ਸੇਠੀ ਨੇ ਇਸ ਵਿਸ਼ੇਸ਼ ਉਪਰਾਲੇ ਲਈ ਸਾਰੇ ਮੈਂਬਰ ਅਤੇ ਆਫਿਸਰਜ ਦਾ ਧੰਨਵਾਦ ਕੀਤਾ।

