ਵਿਧਾਨ ਸਭਾ ‘ਚ ਮਾਰਸ਼ਲਾਂ ਨੇ ਆਪ ਦੇ ਅੰਮ੍ਰਿਤਧਾਰੀ ਵਿਧਾਇਕ ਦੀ ਪੱਗ ਲਾਹੀ : ਫੂਲਕਾ
ਚੰਡੀਗੜ੍ਹ 22 ਜੂਨ (ਮਧੂਸਾਰ ਬਿਊਰੋ) ਪੰਜਾਬ ਵਿਧਾਨ ਸਭਾ ਵਿਚ ਬਹੁਤ ਬੇਸ਼ਰਮੀ ਨਾਲ ਸਪੀਕਰ ਦੇ ਹੁਕਮਾਂ ‘ਤੇ ਸਕਿਉਰਟੀ ਨੇ ਆਪ ਵਿਧਾਇਕਾਂ ਨਾਲ ਹੱਥੋਪਾਈ ਕੀਤੀ । ਆਪ ਦੇ ਪੰਜ ਅਮ੍ਤਿਧਾਰੀ ਵਿਧਾਇਕਾਂ ਦੀਆਂ ਪੱਗਾਂ ਲਾਹ ਕੇ ਸੁੱਟ ਦਿਤੀਆਂ , ਮਹਿਲਾਂ ਵਿਧਾਇਕਾਂ ਨਾਲ ਬਦਸਲੂਕੀ ਕੀਤੀ ਅਤੇ ਕਪੜੇ ਤੱਕ ਪਾੜ ਦਿਤੇ ਗਏ ।
ਜਮੀਨ ‘ਤੇ ਡਿਗੀਆਂ ਪੱਗਾਂ ਵੇਖ ਕੇ ਅਕਾਲੀ ਦਲ ਨੇ ਵੀ ਸਪੀਕਰ ਦਾ ਵਿਰੋਧ ਕੀਤਾ ਅਤੇ ਜਮੀਨ ਤੋਂ ਡਿਗੀ ਪੱਗ ਲਿਆ ਕੇ ਆਪ ਵਿਧਾਇਕ ਮਨਜੀਤ ਸਿੰਘ ਨੂੰ ਹਸਪਤਾਲ ਵਿਚ ਦਿਤੀ । ਪੱਗਾਂ ਦੀ ਬੇਅਦਬੀ ਦੇ ਮਾਮਲੇ ਵਿਚ ਸ਼੍ਰੌਮਣੀ ਕਮੇਟੀ ਨੇ ਵੀ ਗਵਰਨਰ ਕੋਲ ਸ਼ਕਾਇਤ ਕੀਤੀ ਹੈ । ਇਸ ਮਾਮਲੇ ਵਿੱਚ ਪੂਰਾ ਵਿਰੋਧੀ ਧਿਰ ਸਰਕਾਰ ਅਤੇ ਸਪੀਕਰ ਖਿਲਾਫ ਖੜਾ ਹੈ । ਸਾਡੇ ਦੋ ਵਿਧਾਇਕ ਅਜੇ ਵੀ ਹਸਪਤਾਲ ਵਿਚ ਦਾਖਲ ਹਨ ।

