ਅਵਤਾਰ ਹੈਪੀ ਵਰਗੇ ਨੋਜਵਾਨ ਹੀ ਸਮਾਜ, ਕੌਮ ਅਤੇ ਦੇਸ਼ ਦੇ ਸਰਮਾਇਆ :-ਸੁਖਬੀਰ ਸਿੰਘ ਬਾਦਲ
ਹੈਪੀ ਦੀ ਮੇਹਨਤ ਅਤੇ ਲਗਨ ਲਿਆ ਰਹੀ ਹੈ ਰੰਗਤ:-ਬਿਕਰਮ ਸਿੰਘ ਮਜੀਠੀਆ
ਪਟਿਆਲਾ1 ਸਤੰਬਰ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)) ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਮਾਝੇ ਦੇ ਜਰਨੈਲ ਸ੍ਰ. ਬਿਕਰਮ ਸਿੰਘ ਮਜੀਠੀਆ ਸਰਪ੍ਰਸਤ ਯੂਥ ਅਕਾਲੀ ਦਲ , ਸ੍ਰ. ਪਰਮਬੰਸ ਸਿੰਘ ਜੀ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨਾਂ ਨਾਲ ਚੰਡੀਗੜ ਦਫਤਰ ਵਿਖੇ ਮਿਸ਼ਨ 2022 ਨੂੰ ਫਤਹਿ ਕਰਨ ਲਈ ਮੀਟਿੰਗ ਦੌਰਾਨ ਵਿਚਾਰ ਸਾਂਝੇ ਕੀਤੇ, ਡਿਊਟੀਆਂ ਸੋਂਪੀਆਂ ਅਤੇ ਯੂਥ ਦੇ ਮੁਦਿਆਂ ਤੇ ਚਰਚਾ ਹੋਈ। ਨਾਲ ਹੀ ਸ਼੍ਰੋ.ਅ.ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਮੁੱਖ ਸੇਵਾਦਾਰਾ(ਪ੍ਰਧਾਨਾ) ਨੂੰ ਸ਼ਨਾਖਤੀ ਕਾਰਡ ਸੋਂਪੇ ਗਏ। ਇਸ ਮੌਕੇ ਸ੍ਰ ਬਾਦਲ ਪ੍ਰਧਾਨ ਸ਼੍ਰੋ.ਅ.ਦਲ ਅਤੇ ਬਿਕਰਮ ਸਿੰਘ ਮਜੀਠੀਆ ਸਰਪ੍ਰਸਤ ਯੂਥ ਅਕਾਲੀ ਦਲ ਨੇ ਅਵਤਾਰ ਸਿੰਘ ਹੈਪੀ ਦੀ ਅਗਵਾਈ ਹੇਠ ਪਟਿਆਲਾ ਦੇ ਲਾਮਬੰਦ ਹੋ ਰਹੇ ਯੂਥ ਅਤੇ ਪਾਰਟੀ ਪ੍ਰਤੀ ਮੇਹਨਤ ਅਤੇ ਲਗਨ ਨਾਲ ਕੀਤੇ ਜਾ ਰਹੇ ਕਾਰਜਾ ਦੀ ਸਰਾਹਨਾ ਕਰਦਿਆ ਕਿਹਾ ਕਿ ਹੈਪੀ ਵਰਗੇ ਮੇਹਨਤੀ ਇਮਾਨਦਾਰ ਨੋਜਵਾਨ ਹੀ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ,ਉਨਾ ਨੋਜਵਾਨਾ ਨੂੰ ਬੋਲਦਿਆ ਕਿਹਾ ਇਸੀ ਤਰਾਂ ਕੀਤੀ ਮੇਹਨਤ ਰੰਗ ਜਰੂਰ ਲਿਆਉਦੀ ਹੈ।
ਬਿਕਰਮ ਮਜੀਠੀਆ ਨੇ ਹੈਪੀ ਨੂੰ ਮਿਸ਼ਨ 2022 ਲਈ ਡਟ ਕੇ ਕੰਮ ਕਰਨ ਲਈ ਥਾਪੜਾ ਦਿਤਾ।
ਇਸ ਮੌਕੇ ਨਵ ਨਿਯੁਕਤ ਯੂਥ ਪ੍ਰਧਾਨਾਂ ਨੂੰ ਸ਼ਨਾਖਤੀ ਕਾਰਡ ਦਿਤੇ।ਇਸੇ ਤਹਿਤ ਅਵਤਾਰ ਸਿੰਘ ਹੈਪੀ ਨੂੰ ਵੀ ਯੂਥ ਅਕਾਲੀ ਦਲ ਜਿਲਾ ਪਟਿਆਲਾ ਸ਼ਹਿਰੀ ਦਾ ਮੁੱਖ ਸੇਵਾਦਾਰ (ਪ੍ਰਧਾਨ) ਵਜੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਦੇ ਸਰਪ੍ਰਸਤ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਕਰ ਕਮਲਾ ਨਾਲ ਸ਼ਨਾਖਤੀ ਕਾਰਡ ਦੇ ਕੇ ਮਾਣ ਬਖਸ਼ਿਆ।
ਸ੍ਰ ਬਾਦਲ ਅਤੇ ਮਜੀਠੀਆ ਸਾਹਿਬ ਦਾ ਧੰਨਵਾਦ ਕਰਦਿਆ ਅਵਤਾਰ ਹੈਪੀ ਨੇ ਕਿਹਾ ਕਿ ਮੈਨੂੰ ਫਖਰ ਹੈ ਕਿ ਮੈਂਨੂੰ ਸਿੱਖ ਜਮਾਤ ਦੀ ਨੁਮਾਇੰਦਿਗੀ ਕਰਨ ਵਾਲੀ ਕੁਰਬਾਨੀ ਰਚਿਤ ਇਤਿਹਾਸਕ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀ ਦਾ ਪਹਿਲੀਆ ਸਫਾ ਵਿੱਚ ਦੇਸ਼ ਕੌਮ ਲਈ ਪੰਜਾਬ ਨੂੰ ਮੁਹਰਲੀਆ ਸਫਾ ਵਿੱਚ ਲੈ ਜਾਣ ਵਾਲੇ ਇਨਾ ਜਰਨੈਲਾਂ ਨਾਲ ਸੇਵਾ ਕਰਨ ਦਾ ਅਵਸਰ ਮਿਲਿਆ ਹੈ।
ਮੈਂ ਯਕੀਨ ਦਵਾਉੰਦਾ ਕਿ ਆਪਣੀ ਮਿਲੀ ਇਸ ਸੇਵਾ ਜਿੰਮੇਵਾਰੀ ਨੂੰ ਆਪਣਾ ਫਰਜ਼ ਸਮਝਦਿਆ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ।

