550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ 7ਵੀਂ ਲਹਿਰ ਨੂੰ ਸਮਰਪਿਤ ਪਹਿਲਾ ਜਪ-ਤਪ ਅਰਦਾਸ ਸਮਾਗਮ
ਨਾਮ ਬਾਣੀ ਦਾ ਕੀਤਾ ਜਪ-ਤਪ ਅਖੀਰਲੇ ਸਵਾਸਾਂ ਤੱਕ ਨਾਲ ਜਾਣਾ ਹੈ ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਅਵਤਾਰ ਦਿਹਾੜੇ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਅਰਦਾਸ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੱਥੇ ਭਾਈ ਬਹੁਲਵਲੀਨ ਸਿੰਘ ਜੀ, ਬੀਬੀ ਪਰਮਜੀਤ ਕੋਰ ਜੀ ਪੰਮਾਂ ਭੈਣ ਜੀ ਦੀ ਪ੍ਰੇਰਨਾ ਨਾਲ ਬੀਬੀ ਕੌਲਾਂ ਜੀ ਬਾਲ ਫੁਲਵਾੜੀ, ਬੀਬੀ ਮਨਜੀਤ ਕੋਰ ਜੀ, ਸਾਹਿਬਜ਼ਾਦਾ ਫਤਿਹ ਸਿੰਘ ਕੀਰਤਨੀ ਜੱਥਾ, ਗੁਰੂ ਨਾਨਕ ਨਿਸ਼ਕਾਮ ਕੀਰਨਤੀ ਜੱਥਾ ਭਾਈ ਅਮਰੀਕ ਸਿੰਘ ਜੀ ਦਿੱਲੀ, ਬੀਬੀ ਬਲਜਿੰਦਰ ਕੋਰ ਜੀ ਖਡੂਰ ਸਾਹਿਬ ਵਾਲੇ, ਬਾਬਾ ਕੁੰਦਨ ਸਿੰਘ ਜੀ ਅਕੈਡਮੀ ਕੀਰਤਨੀ ਜੱਥਾ, ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ, ਭਾਈ ਗੋਰਵ ਵੀਰ ਜੀ ਹਿਸਾਰ ਵਾਲੇ, ਭਾਈ ਗੁਰਪ੍ਰੀਤ ਸਿੰਘ ਜੀ ਗੁੜਗਾਉਂ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਜੀ ਨੇ ਕਥਾ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿ: ਜਗਤਾਰ ਸਿੰਘ ਜੀ ਅਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਨੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ।
ਸਿੰਘ ਸਾਹਿਬ ਜੀ ਨੇ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸਮੇਂ ਸਮੇਂ ਸਿਰ ਇਹੋ ਜਿਹੀਆਂ ਲਹਿਰਾਂ ਜਿਸ ਵਿੱਚ ਮਨੂਖਤਾ ਦੇ ਭਲੇ ਲਈ ਅਰਦਾਸ ਹੋਵੇ। ਸੰਗਤਾਂ ਕੋਲੋਂ ਬਾਣੀ ਦੇ ਪ੍ਰਵਾਹ ਦੇ ਜਪ-ਤਪ ਕਰਵਾਉਣਾ ਬੜਾ ਵੱਡਾ ਉਪਰਾਲਾ ਹੈ ਤੇ ਇਹੋ ਜਿਹੇ ਉਪਰਾਲੇ ਭਾਈ ਗੁਰਇਕਬਾਲ ਸਿੰਘ ਜੀ ਵਰਗੀਆਂ ਮਹਾਨ ਸਖਸ਼ੀਅਤਾਂ ਹੀ ਕਰਵਾ ਸਕਦੀਆ ਹਨ।
ਇਸ ਮੌਕੇ ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿੱਚ ਆ ਰਹੇ 550 ਸਾਲਾਂ ਅਵਤਾਰ ਦਿਹਾੜੇ ਨੂੰ ਸਮਰਪਿਤ 7ਵੀਂ ਲਹਿਰ 550 ਸਾਲ ਗੁਰੂ ਨਾਨਕ ਜੀ ਦੀ ਨਾਲ ਆਰੰਭ ਕੀਤੀ ਗਈ ਸੀ। ਜਿਸ ਵਿੱਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਸ੍ਰੀ ਜਪੁਜੀ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਵਾਹਿਗੁਰੂ ਗੁਰਮੰਤਰ ਦੇ ਜਾਪ ਤੋਂ ਇਲਾਵਾ ਹੋਰ ਬਾਣੀਆਂ ਦੀਆਂ ਹਾਜਰੀਆਂ ਲਗਾਈਆਂ ਗਈਆਂ। ਜਿਸ ਦਾ ਸਰਬੱਤ ਦੇ ਭਲੇ ਦਾ ਪਹਿਲਾ ਜਪ-ਤਪ ਅਰਦਾਸ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਸਾਹਿਬ ਜੀ ਨੇ ਕਿਹਾ ਕਿ ਇਹ ਲਹਿਰ 2019 ਤੱਕ ਨਿਰੰਤਰ ਜਾਰੀ ਰਹੇਗੀ ਅਤੇ ਇਸ ਲਹਿਰ ਨੂੰ ਸਮਰਪਿਤ ਗੁਰਬਾਣੀ ਪ੍ਰਤੀ 7 ਵਿਸ਼ੇਸ਼ ਫਰਜਾ ਦਾ ਪ੍ਰਚਾਰ ਕੀਤਾ ਜਾਵੇਗਾ। ਜਿਵੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿਵੇਂ ਕਰੀਏ, ਬਾਣੀ ਪੜਣੀ, ਬਾਣੀ ਮੰਨਣੀ, ਬਾਣੀ ਨੂੰ ਸੁਨਣਾ, ਬਾਣੀ ਨੂੰ ਕਮਾਉਣਾ, ਕੀਰਤਨ ਦੇ ਲਗਾਤਾਰ ਪ੍ਰਵਾਹ ਚਲਾਉਣੇ।
ਸਿੱਖੀ ਪ੍ਰਤੀ ਵਿਸ਼ੇਸ਼ ਪ੍ਰਤਿਗਿਆ ਧਾਰਣ ਕਰਨੀਆਂ ਦੇ ਪ੍ਰਚਾਰ ਕੀਤੇ ਜਾਣਗੇ। ਸਾਨੂੰ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਹੜੇ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੌੜੇ। ਉਸ ਦੀ ਹੀ ਸੰਗਤ ਕਰੋ। ਭਾਈ ਸਾਹਿਬ ਜੀ ਨੇ ਇਸ ਮੌਕੇ ਅਗਲਾ ਦੂਸਰਾ ਅਰਦਾਸ ਸਮਾਗਮ 2 ਦਸੰਬਰ ਦੀ ਬੇਨਤੀ ਕੀਤੀ ਹੈ। ਇਸ ਮੌਕੇ ਭਾਈ ਸਾਹਿਬ ਜੀ ਨੇ ਕਿਹਾ ਕਿ ਨਾਨਕਸਰ ਤੋਂ ਬਾਬਾ ਹਰਭਜਨ ਸਿੰਘ ਜੀ ਅਤੇ ਭੁਚੋ ਸਾਹਿਬ ਤੋਂ ਬਾਬਾ ਸੁਖਦੇਵ ਸਿੰਘ ਜੀ ਨੇ ਫੋਨ ਤੇ ਇਸ ਲਹਿਰ ਦੀ ਵਧਾਈ ਦਿੱਤੀ। ਭਾਈ ਸਾਹਿਬ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਅਗਲੀ ਲਹਿਰ ਦਾ ਦੂਸਰਾ ਅਰਦਾਸ ਸਮਾਗਮ ਵਿੱਚ ਵੱਧ ਤੋਂ ਵੱਧ ਜਪ-ਤਪ ਬਾਣੀਆਂ ਦੀਆਂ ਹਾਜਰੀਆਂ ਲਗਾਉਣੀਆਂ ਹਨ। ਕਿਉਕਿ ਨਾਮ ਬਾਣੀ ਦਾ ਕੀਤਾ ਜਪ-ਤਪ ਅਖੀਰਲੇ ਸਵਾਸਾਂ ਤੱਕ ਨਾਲ ਜਾਣਾ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਜਪ-ਤਪ ਕਰਨਾ ਚਾਹੀਦਾ ਹੈ। ਇਹਨਾਂ ਸਾਰੇ ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ£
ਇਸ ਮੌਕੇ ਭਾਈ ਬਲਵਿੰਦਰ ਸਿੰਘ ਗ੍ਰੰਥੀ ਸ਼ਹੀਦਾਂ ਸਾਹਿਬ, ਭਾਈ ਭਗਵਾਨ ਸਿੰਘ ਜੀ ਜੋਹਲ, ਡਾ. ਖਾਲਸਾ ਜੀ, ਬਾਬਾ ਰਮਨ ਸਿੰਘ ਜੀ ਚੱਬਾ ਠਾਠ ਤੋਂ ਭਾਈ ਹਰਮਿੰਦਰ ਸਿੰਘ ਜੀ ਕਾਰ ਸੇਵਾ ਵਾਲੇ, ਬਾਵਾ ਗੁਮਾਨ ਪੁਰੀਆਂ ਮੈਂਬਰ ਸ਼ੌ.ਗੁ.ਪ੍ਰੰ. ਕਮੇਟੀ ਤੋ ਇਲਾਵਾ ਜਲੰਧਰ, ਲੁਧਿਆਣਾ, ਪਟਿਆਲਾ, ਸ਼ਾਹਜਹਾਨਪਰ, ਸੋਨੀਪਤ, ਨਾਸਿਕ, ਦਿੱਲੀ ਦੀਆ ਸੰਗਤਾਂ ਨੇ ਪਿਆਰ ਭਰੀ ਹਾਜਰੀ ਭਰੀ।

