ਰੇਤਾ ਸਕੈਂਡਲ ਦਾ ਸਾਹਮਣਾ ਕਰ ਰਹੇ ਰਾਣਾ ਗੁਰਜੀਤ ਨੂੰ ਅਮਰਿੰਦਰ ਤਰੁੰਤ ਡਿਸਮਸ ਕਰੇ : ਸੁਰਜੀਤ ਰੱਖੜਾ
ਪਟਿਆਲਾ, 4 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜੇਕਰ ਆਪਣੇ ਆਪ ਨੂੰ ਲੋਕ ਹਿਤੈਸ਼ੀ ਅਖਵਾਉਂਦੇ ਹਨ ਤਾਂ ਰੇਤਾ ਸਕੈਂਡਲ ਦੇ ਦੋਸ਼ਾ ਵਿਚ ਘਿਰੇ ਰਾਣਾ ਗੁਰਜੀਤ ਨੂੰ ਡਿਸਮਸ ਕਰਨ , ਸਰਦਾਰ ਰੱਖੜਾ ਅਜ ਇਥੇ ਰੱਖੜਾ ਟੈਕਨਾਲੋਜੀ ਵਿਖੇ ਜਿਲਾ ਪਟਿਆਲਾ ਦੇ ਸਮੂਹ ਹਲਕਾ ਇੰਚਾਰਜਾਂ ਤੇ ਸੀਨੀਅਰ ਅਕਾਲੀ ਨੇਤਾਵਾਂ ਦੀ ਮੀਟਿੰਗ ਮੋਕੇ ਗੱਲਬਾਤ ਕਰ ਰਹੇ ਸਨ।
ਮੀਟਿੰਗ ਵਿਚ ਰੱਖੜਾ ਨੇ ਅਕਾਲੀ ਦਲ ਵਲੋ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਵਿਰੁੱਧ 9 ਜੂਨ ਨੂੰ ਅਕਾਲੀ ਦਲ ਵਲੋਂ ਜਿਲਾ ਹੈਡਕੁਆਟਰ ਤੇ ਲਗਾਏ ਜਾ ਰਹੇ ਧਰਨੇ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਤੇ ਸਮੂਹ ਅਕਾਲੀ ਵਰਕਰਾਂ ਸੱਦਾ ਦਿਤਾ ਕਿ ਉਹ ਧਰਨੇ ਵਿਚ ਪੂਰੀ ਤਿਆਰੀ ਨਾਲ ਪੁੱਜਣ ਤਾਂ ਜੋ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਪਾਸ ਕੀਤਾ ਜਾ ਸਕੇ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀ ਕਰ ਸਕੀ ਹੈ ਜਿਸ ਕਾਰਨ ਇਹ ਪੰਜਾਬ ਦੀਆਂ ਹੁਣ ਤਕ ਦੀਆਂ ਬਣੀਆਂ ਕਾਂਗਰਸ ਸਰਕਾਰਾਂ ਵਿਚ ਸਭ ਤੋਂ ਫਲਾਪ ਸਾਬਤ ਹੋਈ ਹੈ। ਰੱਖੜਾ ਨੇ ਆਖਿਆ ਕਿ ਕਾਂਗਰਸ ਆਪਣੇ ਕੀਤੇ ਚੋਣ ਵਾਅਦਿਆਂ ਤੋਂ ਭੱਜ ਚੁੱਕੀ ਹੈ, ਅਜ ਤੱਕ ਇਕ ਵੀ ਵਾਅਦਾ ਕੈਪਟਨ ਅਮਰਿੰਦਰ ਪੂਰਾ ਨਹੀ ਕਰ ਸਕੇ ਹਨ । ਉਹਨਾਂ ਆਖਿਆ ਕਿ ਖਜਾਨਾ ਖਾਲੀ ਹੋਣ ਦੀ ਰੱਟ ਲਾ ਰਹੀ ਕਾਂਗਰਸ ਨੂੰ ਹੁਣ ਡਰਾਮੇਬਾਜੀ ਨਹੀ ਕਰਨੀ ਚਾਹੀਦੀ ਸਗੋ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਦਿਤੇ ਧਰਨੇ ਦੇ ਸੱਦੇ ਤਹਿਤ 9 ਜੂਨ ਨੂੰ ਪਟਿਆਲਾ ਵਿਚ ਹਜਾਰਾਂ ਅਕਾਲੀ ਵਰਕਰ ਤੇ ਨੇਤਾ ਕਾਂਗਰਸ ਸਰਕਾਰ ਦਾ ਜਲੂਸ ਕੱਢਣਗੇ ਤੇ ਵਿਸਾਲ ਧਰਨਾ ਠੋਕਣਗੇ । ਇਸ ਮੋਕੇ ਜਿਲਾ ਪਟਿਆਲਾ ਦੀ ਸੀਨੀਅਰ ਲੀਡਰਸਿਪ ਮੇਅਰ ਅਮਰਿੰਦਰ ਸਿੰਘ ਬਜਾਜ, ਹਲਕਾ ਇੰਚਾਰਜ ਕਬੀਰ ਦਾਸ, ਹਲਕਾ ਇੰਚਾਰਜ ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ, ਅਜਾਇਬ ਸਿੰਘ ਮੂਖਮੇਲਪੁਰ, ਇੰਦਰਮੋਹਨ ਸਿੰਘ ਬਜਾਜ , ਚੈਅਰਮੈਨ ਨਰਦੇਵ ਸਿੰਘ ਆਕੜੀ,ਚੈਅਰਮੈਨ ਸੁਰਿਦੰਰ ਸਿਘ ਪਹਿਲਵਾਨ, ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਦਿਹਾਤੀ ਪਟਿਆਲਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਪਟਿਆਲਾ ਸਹਿਰੀ ਪ੍ਰਧਾਨ ਸੁਰਜੀਤ ਸਿੰਘ ਕੋਹਲੀ, ਵਿਸਨੂੰ ਸਰਮਾ ਚੈਅਰਮੈਨ, ਸਤਵਿੰਦਰ ਸਿੰਘ ਟੌਹੜਾ ਐਸ ਜੀ ਪੀ ਸੀ ਮੈਂਬਰ ਤੇ ਹੋਰ ਵੀ ਨੇਤਾ ਹਾਜਰ ਸਨ।

