ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬਪਟਿਆਲਾ

ਸਿੱਖਾਂ ਦੇ ਗੌਰਵਮਈ ਸਿਧਾਤਾਂ ਅਤੇ ਸਮੁੱਚੀ ਸਿੱਖ ਕੌਮ ਤੇ ਕੈਨੇਡੀਅਨ ਸਰਕਾਰ ਨੂੰ ਮਾਣ : ਬੀਬੀ ਖਹਿਰਾ

ਬਰੈਂਪਟਨ ਵਿਖੇ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵੱਲੋਂ 13ਵਾਂ ਇੰਟਰਨੈਸ਼ਨਲ ਸੈਮੀਨਾਰ ਸੰਪੰਨ
ਬਰੈਂਪਟਨ 25 ਜੂਨ (ਅਮਰਜੀਤ ਸਿੰਘ ਬੱਬਰ/ਮਧੂਸਾਰ ਬਿਊਰੋ) ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਲੋਂ 13ਵਾਂ ਇੰਟਰਨੈਸ਼ਨਲ ਸੈਮੀਨਾਰ ਸਥਾਨਕ ਪੀਅਰਸਨ ਕਨਵੈਨਸ਼ਨ ਸੈਂਟਰ ਬਰੈਂਪਟਨ ਵਿਖੇ ਆਪਣੇ ਡੂੰਘੇ ਪ੍ਰਭਾਵ ਛੱਡਦਿਆਂ, ਨਵੇਂ ਸੰਦੇਸ਼ ਅਤੇ ਪ੍ਰੇਰਨਾ ਦਿੰਦਿਆਂ ਸੰਪੰਨ ਹੋਇਆ। ‘ਸਿੱਖ ਪਰਿਪੇਖ ‘ਵਿਚ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਾਈਚਾਰਾ’ ਵਿਸ਼ੇ ਤੇ ਹੋਏ ਇਸ ਸੈਮੀਨਾਰ ਦਾ ਉਦਘਾਟਨ ਕੈਨੇਡਾ ਦੀ ਮੈਂਬਰ ਪਾਰਲੀਮੈਂਟ ਬੀਬੀ ਕਮਲ ਖਹਿਰਾ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਆਫ਼ ਉਨਟਾਰੀਓ ਬੀਬੀ ਹਰਿੰਦਰ ਮੱਲ੍ਹੀ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਆਫ ਉਨਟਾਰੀਓ ਸ਼੍ਰੀ ਵਿੱਕ ਢਿੱਲੋਂ ਅਤੇ ਬਰੈਂਪਟਨ ਸ਼ਹਿਰ ਦੇ ਕੌਂਸਲਰ ਸਰਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਸਾਂਝੇ ਤੌਰ ਤੇ ਪ੍ਰੋਫੈਸਰ ਮੁਖ਼ਤਾਰ ਅਹਿਮਦ ਚੀਮਾ, ਅਹਿਮਦੀਆ ਮੁਸਲਿਮ ਯੂਨੀਵਰਸਿਟੀ, ਅਬਦੁਲ ਹਲੀਮ ਤਈਅਬ ਅਤੇ ਅਰਸ਼ਦ ਮਹਿਮੂਦ, ਅਹਿਮਦੀਆ ਮੁਸਲਿਮ ਜਮਾਤ ਅਤੇ ਕੈਨੇਡਾ ਵੱਖ ਵੱਖ ਸ਼ਹਿਰਾਂ ਤੋਂ ਆਏ ਭਾਰਤੀ ਤੇ ਪਾਕਿਸਤਾਨੀ ਮੂਲ ਦੇ ਸਰੋਤਿਆਂ ਦੀ ਹਾਜ਼ਰੀ ਵਿੱਚ ਰਿਬਨ ਕੱਟ ਕੇ ਕੀਤਾ।

ਆਾਪਣੇ ਉਦਘਾਟਨ ਭਾਸ਼ਣ ‘‘ਵਿਚ ਬੋਲਦਿਆਂ ਬੀਬੀ ਕਮਲ ਖਹਿਰਾ ਨੇ ਕਿਹਾ ਕਿ ‘ਕੈਨੇਡੀਅਨ ਚਾਰਟਰ ਆਫ਼ ਰਾਈਟਸ’ ਮੂਲ ਰੂਪ ‘ਵਿਚ ਸਿੱਖ ਸਿਧਾਂਤ ਹੀ ਹਨ ਜੋ ਕਿ ਸਾਨੂੰ ਆਪਸੀ ਪਿਆਰ ਮੁਹੱਬਤ, ਸਮਾਜਿਕ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਸ਼ਾਂਤੀ ਨਾਲ ਰਹਿਣ ਨੂੰ ਤਰਜੀਹ ਦਿੰਦੇ ਹਨ। ਉਹਨਾਂ ਕਿਹਾ ਕਿ ਸਿੱਖਾਂ ਦੇ ਗੌਰਵਮਈ ਸਿਧਾਤਾਂ ਅਤੇ ਸਮੁੱਚੀ ਸਿੱਖ ਕੌਮ ਤੇ ਕੈਨੇਡੀਅਨ ਸਰਕਾਰ ਨੂੰ ਮਾਣ ਹੈ। ਬੀਬੀ ਖਹਿਰਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਣਯੋਗ ਜਸਟਿਨ ਟਰੂਡੋ ਦਾ ਸੁਨੇਹਾ ਵੀ ਪੜ੍ਹਕੇ ਸੁਣਾਇਆ। ਬੀਬੀ ਹਰਿੰਦਰ ਮੱਲ੍ਹੀ ਮੈਂਬਰ ਉਨਟਾਰੀਓ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ ਓਨਟਾਰੀਓ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲੀਨ ਵਿਨ ਦਾ ਸੁਨੇਹਾ ਪੜ੍ਹਕੇ ਸੁਣਾਇਆ। ਵਿੱਕ ਢਿੱਲੋ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੁ ਗ੍ਰੰਥ ਸਾਹਿਬ ‘ਵਿਚ ਦਰਜ ‘ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਾਈਚਾਰੇ ਦਾ ਸੰਦੇਸ਼’ ਸਮੁੱਚੀ ਲੋਕਾਈ ਨੂੰ ਇੱਕ ਲੜੀ ‘ਚ ਪਰੋਣ ਦੇ ਲਾਇਕ ਹੈ ਅਤੇ ਸਾਨੂੰ ਸਿੱਖੀ ਦੇ ਇਸ ਮਹਾਨ ਸਿਧਾਂਤ ਦਾ ਪ੍ਰਚਾਰ ਅਤੇ ਪਸਾਰ ਸਾਰੀ ਦੁਨੀਆਂ ‘ਚ ਕਰਨਾ ਚਾਹੀਦਾ ਹੈ। ਗੁਰਪ੍ਰੀਤ ਸਿੰਘ ਢਿੱਲੋਂ ਨੇ ਵੀ ਸੈਮੀਨਾਰ ਦੇ ਪ੍ਰਬੰਧਕਾਂ ਨੂੰ ਇੱਕ ਪ੍ਰੇਰਣਾਮਈ ਵਿਸ਼ੇ ਤੇ ਸੈਮੀਨਾਰ ਕਰਨ ਲਈ ਜਿੱਥੇ ਵਧਾਈ ਦਿੱਤੀ ਉੱਥੇ ਧੰਨਵਾਦ ਵੀ ਕੀਤਾ। ਇਹਨਾਂ ਉੱਘੀਆਂ ਸਖ਼ਸ਼ੀਅਤਾਂ ਦੀ ਹਾਜ਼ਰੀ ‘’ਚ ,ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਲੋਂ 7ਵਾਂ ਇੰਟਰਨੈਸ਼ਨਲ ਸੋ ਸੇਵਾ ਅਵਾਰਡ ਡਾਕਟਰ ਇੰਦਰਜੀਤ ਕੌਰ ਨੂੰ Àਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਦਿੱਤਾ ਗਿਆ।
ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੋਸਾਇਟੀ ਦੇ ਚੇਅਰਮੈਨ ਡਾਕਟਰ ਕੁਲਜੀਤ ਸਿੰਘ ਜੰਜੂਆ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਸਮਾਗਮ ਦੇ ਵਿਸ਼ੇ ਦੀ ਮਹੱਤਤਾ ਅਤੇ ਇਸ ਵਿਚਾਰ ਗੋਸ਼ਟੀ ਦੇ ਆਯੋਜਨ ਵਿੱਚ ਸ਼ਾਮਿਲ ਹੋਏ ਵਿਸ਼ਾ ਮਾਹਰਾਂ, ਵਿਸ਼ੇਸ਼ ਮਹਿਮਾਨਾਂ ਅਤੇ ਦੂਰੋਂ-ਦੂਰੋਂ ਆਏ ਸਰੋਤਿਆਂ ਦਾ ਸਵਾਗਤ ਕੀਤਾ।
ਸੈਮੀਨਾਰ ਦੇ ਦੂਜੇ ਸ਼ੈਸ਼ਨ ਦੀ ਸ਼ੁਰੂਆਤ, ਡਾਕਟਰ ਦਵਿੰਦਰ ਪਾਲ ਸਿੰਘ, ਸੈਂਟਰ ਫ਼ਾਰ ਅੰਡਰਸਟੈਂਡਿਗ ਸਿੱਖਇਜ਼ਮ (ਮਿਸੀਸਾਗਾ) ਦੇ ਖੋਜ ਪੱਤਰ ਨਾਲ ਹੋਈ ਜਿਹਨਾਂ ਨੇ ਸਲਾਇਡ ਸ਼ੋਅ ਰਾਹੀਂ ਵਿਸ਼ਵ-ਸ਼ਾਂਤੀ ਮਨੁੱਖੀ ਭਾਈਚਾਰੇ ਲਈ ਲੋੜੀਂਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹਨਾਂ ਤੋਂ ਬਿਨਾਂ ਕੋਈ ਧਰਮ, ਸਮਾਜ, ਦੇਸ਼ ਤਰੱਕੀ ਨਹੀਂ ਕਰ ਸਕਦਾ।
ਸੈਮੀਨਾਰ ਦੇ ਦੂਜੇ ਬੁਲਾਰੇ ਡਾਕਟਰ ਗੁਰਦੇਵ ਸਿੰਘ ਸੰਘਾ (ਕਿਚਨਰ) ਨੇ ‘ਮਿਲ ਬੈਠ ਕੇ ਚਲਣ ਲਈ ਸਿੱਖਾਂ ਦੀ ਭੂਮਿਕਾ’ ਵਿਸ਼ੇ ਤੇ ਆਪਣਾ ਖੋਜ ਪੱਤਰ ਪੜ੍ਹਿਆ। ਤੀਜੇ ਵਕਤਾ ਡਾਕਟਰ ਦਵਿੰਦਰ ਸਿੰਘ (ਹੈਮਿਲਟਨ) ਨੇ ‘ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਾਈਚਾਰਾ – ਸਿੱਖ ਪਰਿਪੇਖ’ ਵਿਸ਼ੇ ਤੇ ਆਪਣਾ ਖੋਜ ਪੱਤਰ ਪੇਸ਼ ਕਰਦਿਆਂ ਅੰਗਰੇਜ਼ ਵਿਦਵਾਨਾਂ ਦੇ ਵਿਸ਼ਵ-ਸ਼ਾਂਤੀ ਲਈ ਗੁਰਬਾਣੀ ਸੰਦੇਸ਼ਾਂ ਦੇ ਹਵਾਲੇ ਸਾਂਝੇ ਕੀਤੇ। ਚੌਥੇ ਬੁਲਾਰੇ ਡਾਕਟਰ ਬਲਵਿੰਦਰਜੀਤ ਕੌਰ ਭੱਟੀ, ਮੁਖੀ ਪੰਜਾਬ ਇਤਿਹਾਸਿਕ ਸਟੱਡੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅੱਜ ਜਦੋਂ ਕਿ ਸਮੁੱਚਾ ਵਿਸ਼ਵ ਆਪੋ ਆਪਣੇ ਦੇਸ਼ਾਂ ਤੇ ਕੌਮਾਂ ਦੀ ਖੁਸ਼ਹਾਲੀ ਦੀ ਸੋਚ ਕਾਰਨ ਆਪਸੀ ਅੰਤਰ-ਵਿਰੋਧਾਂ ਦਾ ਸ਼ਿਕਾਰ ਹੋਣ ਕਾਰਨ ਤਬਾਹੀ ਦੇ ਕੰਢੇ ‘ਤੇ ਖੜ੍ਹਾ ਹੈ ਤਾਂ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਪਿਆਰੇ ਤੇ ਸਾਂਝ ਸੁਰ ਵਾਲੇ ਸੰਦੇਸ਼ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਨੂੰ ਠੀਕ ਪ੍ਰਸੰਗ ਵਿਚ ਵਿਸ਼ਵ-ਪੱਧਰ ‘ਤੇ ਪ੍ਰਸਾਰਨ, ਸੰਚਾਰਨ ਅਤੇ ਅਪਣਾਉਣ ਦੀ ਤਾਂ ਜੋ ਮਾਨਵਚੇਤਨਾ ਵਿਚ ਸਹਿਨਸ਼ੀਲਤਾ, ਇਕਸੁਰਤਾ ਤੇ ਅਮਨ-ਸ਼ਾ੬ਤੀ ਦੀ ਭਾਵਨਾ ਪੈਦਾ ਹੋ ਸਕੇ। ਪੰਜਵੇਂ ਬੁਲਾਰੇ ਡਾਕਟਰ ਜਸਬੀਰ ਕੌਰ, ਪ੍ਰੋਫੈਸਰ ਪੰਜਾਬੀ ਭਾਸ਼ਾ ਵਿਸਥਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੁਨੀਆਂ ਦਾ ਇੱਕੋ-ਇੱਕ ਅਜਿਹਾ ਬ੍ਰਹਿਮੰਡੀ ਧਰਮ ਗ੍ਰੰਥ ਹੈ ਜਿਹੜਾ ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ’ ਅਤੇ ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਓ’ ਦੇ ਮਾਨਵ ਕਲਿਆਣਕਾਰੀ ਸੰਦੇਸ਼ ਦਿੰਦਿਆਂ ਸਮੁੱਚੀ ਮਨੁੱਖਤਾ ਲਈ ਚਿੰਤਾ ਕਰਦਾ ਹੈ। ਛੇਵੇਂ ਬੁਲਾਰੇ ਡਾਕਟਰ ਗੁਰਨਾਮ ਕੌਰ, ਸਾਬਕਾ ਮੁਖੀ-ਸ਼੍ਰੀ ਗੁਰੂ ਗਰੰਥ ਸਾਹਿਬ ਸਟੱਡੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਸਿੱਖ ਜਦੋਂ ਵੀ ਗੁਰਦੁਆਰੇ ਵਿਚ, ਸੰਗਤ ਵਿਚ ਜਾ੬ ਵਿਅਕਤੀਗਤ ਰੂਪ ਵਿਚ ਅਰਦਾਸ ਕਰਦਾ ਹੈ ਤਾਂ ਅਖ਼ੀਰ ਵਿਚ ਗੁਰੂ ਅੱਗੇ ਨਤਮਸਤਕ ਹੋਣ ਤੋ ਪਹਿਲਾ ਅਕਾਲ ਪੁਰਖ ਤੋਂ ਨਾਮ ਦਾ ਦਾਨ, ਚੜ੍ਹਦੀ ਕਲਾ ਦਾ ਦਾਨ ਅਤੇ ਸਰਬੱਤ ਦਾ ਭਲਾ ਮੰਗਦਾ ਹੈ। ਇਹ ਸਿੱਖ ਚਿੰਤਨ ਦੀ ਖੂਬੀ ਹੈ ਕਿ ਨਿਜ ਦੇ ਸਵਾਰਥ ਨੂੰ ਛੱਡ ਕੇ ਉਹ ਸਰਬ ਲੁਕਾਈ ਦਾ ਭਲਾ ਮੰਗਦਾ ਹੈ। ਸੱਤਵੇਂ ਬੁਲਾਰੇ ਡਾਕਟਰ ਸਈਦ ਵਸੀਮ ਗਰਦੇਜ਼ੀ, ਮੁਖੀ ਪੰਜਾਬੀ ਵਿਭਾਗ, ਜ਼ਿਮੀਦਾਰਾ ਕਾਲਿਜ ਗੁਜਰਾਤ (ਪਾਕਿਸਤਾਨ) ਨੇ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਧਾਰ ਬਣਾ ਕੇ ਵਿਸ਼ਵ ਸ਼ਾ੬ਤੀ ਲਈ ਆਪਣੇ ਵਿਚਾਰ ਪੇਸ਼ ਕੀਤੇ। ਅੱਠਵੇਂ ਬੁਲਾਰੇ ਡਾਕਟਰ ਅਮਰ ਜਯੋਤੀ (ਇੰਗਲੈਂਡ) ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਅਧਿਆਤਮਕ ਖੇਤਰ ਦੇ ਨਾਲ-ਨਾਲ ਲੋਕ ਜੀਵਨ-ਮਾਰਗ ਦਾ ਵਡਮੁੱਲਾ ਖ਼ਜ਼ਾਨਾ ਹੈ। ਵਿਸ਼ਵ-ਪੱਧਰ ‘ਤੇ ਫੈਲੀ ਅਸ਼ਾਂਤੀ ਨੂੰ ਸੁਲਝਾਉਣ ਲਈ ਇਸ ਪਾਵਨ ਗ੍ਰੰਥ ਵਿਚਲੀ ਬਾਣੀ ਨੂੰ ਠੀਕ ਪ੍ਰਸੰਗ ਵਿਚ ਸਮਝਣ ਅਤੇ ਸਮਝਾਉਣ ਦੀ ਲੋੜ ਹੈ। ਨੌਵੇਂ ਬੁਲਾਰੇ ਸਰਦਾਰ ਰਣਬੀਰ ਸਿੰਘ ਪਰਹਾਰ (ਮਾਰਖ਼ਮ) ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੁਨੀਆਂ ਦਾ ਇੱਕੋ-ਇੱਕ ਅਜਿਹਾ ਬ੍ਰਹਿਮੰਡੀ ਧਰਮ ਗ੍ਰੰਥ ਹੈ ਜਿਹੜਾ ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ’ ਦਾ ਸੰਦੇਸ਼ ਦਿੰਦਾ ਹੈ ਅਤੇ ਵਿਸ਼ਵ-ਸ਼ਾਂਤੀ ਦੀ ਪ੍ਰੋੜਤਾ ਕਰਦਾ ਹੈ। ਦਸਵੇਂ ਬੁਲਾਰੇ ਸ਼੍ਰੀਮਤੀ ਅਤਿੰਦਰ ਸੰਧੂ, ਐਡੀਟਰ ‘ਏਕਮ’ (ਅਮ੍ਰਿਤਸਰ) ਨੇ ਕਿਹਾ ਕਿ ਸਮੁੱਚੀ ਗੁਰਬਾਣੀ ਜਾਤ, ਨਸਲ, ਦੇਸ਼ ਜਾਂ ਮਜ਼ਹਬ ਨੂੰ ਕੋਈ ਮਹੱਤਵ ਨਹੀ੬ ਦਿੰਦੀ।
ਸੈਮੀਨਾਰ ਦੀ ਪ੍ਰਧਾਨਗੀ ਪੰਜਾਬ, ਭਾਰਤ ਤੋਂ ਉਚੇਚੇ ਤੌਰ ਤੇ ਪਹੁੰਚੇ ਡਾਕਟਰ ਪਰਮਵੀਰ ਸਿੰਘ ਜੋ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੰਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਦੇ ਮੁਖੀ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ, ਨੇ ਕੀਤੀ। ਉਹਨਾਂ ਆਪਣੇ ਪ੍ਰਧਾਨਗੀ ਭਾਸ਼ਣ ‘ਵਿਚ ਬੋਲਦਿਆਂ ਕਿਹਾ ਕਿ ਅੱਜ ਦੇ ਅਫਰਾ ਤਫਰੀ ਦੇ ਮਹੌਲ ‘ਚ ਵਿਸ਼ਵ ‘ਵਿਚ ਫੈਲੀ ਅਸ਼ਾਂਤੀ ਅਤੇ ਮਨੁੱਖੀ ਭਾਈਚਾਰੇ ਨੂੰ ਦਰਪੇਸ਼ ਚਣੌਤੀਆਂ ਦਾ ਚਿੰਤਨ ਕਰਨ ਲਈ ‘ਸਿੱਖ ਪਰਿਪੇਖ ਵਿ‘ਚ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਾਈਚਾਰਾ’ ਜਿਹੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੋਸ਼ਟੀ ਕਰਵਾਉਣ ਲਈ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਧਾਈ ਦੀ ਹੱਕਦਾਰ ਹੈ। ਉਹਨਾਂ ਕਿਹ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’, ‘ਸਭੇ ਸਾਂਝੀਵਾਲ ਸਦਾਇਨ, ਕੋਇ ਨਾ ਦਿਸੈ ਬਾਹਰ ਜੀਉ ਅਤੇ ਅਵਲ ਅਲਹੁ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗਿ ਉਪਜਿਆ ਕਉਨ ਭਲੇ ਕੋ ਮੰਦੇ ਦਾ ਸੰਦੇਸ਼ ਦਿੰਦੀ ਹੈ। ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖਤਾ ਦੇ ਭਲੇ ਅਤੇ ਵਿਸ਼ਵ-ਸ਼ਾਂਤੀ ਲਈ ਪਰਵਦਿਗਾਰ ਅੱਗੇ ਕੀਤੀਆਂ ਇਲਾਹੀ ਰੁਬਾਈਆਂ ਹਨ। ਸੋਸਾਇਟੀ ਦੇ ਬਾਨੀ ਚੇਅਰਮੈਨ ਡਾਕਟਰ ਪਰਮਜੀਤ ਸਿੰਘ ਸਰੋਆ ਨੇ ਸੋਸਾਇਟੀ ਦੀ ਸਥਾਪਨਾ ਅਤੇ ਹੁਣ ਤੱਕ ਤੱਕ ਕੀਤੇ ਕਾਰਜਾਂ ਜਾਣਕਾਰੀ ਸਾਂਝੀ ਕੀਤੀ।
ਆਪਣੇ ਧੰਨਵਾਦੀ ਭਾਸ਼ਣ ‘ਵਿਚ ਸੋਸਾਇਟੀ ਦੇ ਕੋਆਰਡੀਨੇਟਰ ਸਰਦਾਰ ਜਸਬੀਰ ਸਿੰਘ ਬੋਪਾਰਾਏ ਨੇ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਮਾਲਕ ਸਰਦਾਰ ਮਹਿੰਦਰ ਸਿੰਘ ਮਿਨਹਾਸ ਦਾ ਖਾਸ ਧੰਨਵਾਦ ਕਰਨ ਉਪਰੰਤ ਸੈਮੀਨਾਰ ‘ਚ ਸ਼ਾਮਲ ਹੋਏ ਵਿਸ਼ਾ ਮਾਹਰਾਂ, ਵਿਸ਼ੇਸ਼ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਕੁਲ ਮਿਲਾ ਕੇ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਲੋਂ ਕਰਵਾਇਆ ਇਹ ਸੈਮੀਨਾਰ ਬੇਹੱਦ ਸਫਲ ਰਿਹਾ।
ਸਰਦਾਰ ਪਿਆਰਾ ਸਿੰਘ ਕੁੱਦੋਵਾਲ ਨੇ ਇਸ ਵਿਚਾਰ ਗੋਸ਼ਟੀ ਦੇ ਸੂਰਤਧਾਰ ਦੀ ਭੂਮਿਕਾ ਬਾਖ਼ੂਬੀ ਨਿਭਾਈ ਅਤੇ ਆਪਣੀਆਂ ਸਟੀਕ ਟਿੱਪਣੀਆਂ ਨਾਲ ਸਭ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ। ਸੰਜੀਵ ਸਿੰਘ ਭੱਟੀ ਨੇ ਫੋਟੋਗਰਾਫ਼ੀ ਦੀ ਸੇਵਾ ਕੀਤੀ। ਇਸ ਵਿਚਾਰ ਗੋਸ਼ਟੀ ‘ਵਿਚ ਸਾਈਂ ਮੀਆਂ ਮੀਰ ਫਾਊਂਡੇਸ਼ਨ, ਅੰਮ੍ਰਿਤਸਰ ਤੋਂ ਹਰਭਜਨ ਬਰਾੜ, ਪੰਜਾਬ ਭਵਨ ਸਰੀ-ਬੀ.ਸੀ. (ਕੈਨੇਡਾ) ਤੋਂ ਸੁੱਖੀ ਬਾਠ ਅਤੇ ਕੁਲਵਿੰਦਰ ਚਾਂਦ, ਪੰਜਾਬੀ ਭਵਨ-ਬਰੈਂਪਟਨ ਤੋ ਵਿਪਨਦੀਪ ਸਿੰਘ ਮਰੋਕ, ਮਨੁੱਖੀ ਅਧਿਕਾਰ ਸੁਰੱਖਿਆ ਸੰਸਥਾ ਤੋਂ ਦੀਪਇੰਦਰ ਸਿੰਘ ਲੂੰਬਾ, ਗਲੋਬਲ ਪੰਜਾਬ ਫਾਊਂਡੇਸ਼ਨ ਤੋਂ ਕੁਲਵਿੰਦਰ ਸੈਣੀ, ਔਰਤਾਂ ਦੀ ਸੰਸਥਾ ‘ਦਿਸ਼ਾ’ ਤੋਂ ਡਾਕਟਰ ਕੰਵਲਜੀਤ ਕੌਰ, ਸੁਰਜੀਤ ਅਤੇ ਕੰਵਲਜੀਤ ਨੱਤ, ਕੈਨੇਡੀਅਨ ਸਾਹਿਤ ਸਭਾ ਤੋਂ ਤਲਵਿੰਦਰ ਸਿੰਘ ਮੰਡ, ਕਲਮਾਂ ਦਾ ਕਾਫ਼ਲਾ ਤੋਂ ਭੁਪਿੰਦਰ ਦੂਲੇ, ਪਿੰਗਲਵਾੜਾ ਸੋਸਾਇਟੀ ਤੋਂ ਅਬਿਨਾਸ਼ ਕੌਰ ਕੰਗ, ਨਾਮਧਾਰੀ ਸਿੱਖ ਸੰਗਤ ਤੋਂ ਹਰਦਿਆਲ ਸਿੰਘ ਝੀਤਾ ਤੇ ਸਾਥੀ, ਚੇਤਨਾ ਮਾਰਚ ਤੋਂ ਨਾਹਰ ਔਜਲਾ, ਯਾਰਕ ਰਿਜ਼ਨਲ ਪੋਲੀਸ ਤੋਂਂ ਗੁਰਦੀਪ ਪਨੈਇਚ, ਪੱਤਰਕਾਰ ਜਸਵੀਰ ਸ਼ਮੀਲ, ਇਲੈਕਟਰੋਨਿਕ ਮੀਡੀਆ ਪੱਤਰਕਾਰ ਅੰਕਲ ਦੁੱਗਲ ਤੋਂ ਇਲਾਵਾ ਮਹਿੰਦਰ ਪਾਲ ਸਿੰਘ, ਨਰਦੇਵ ਸਿੰਘ ਸਿੱਧੂ, ਦਵਿੰਦਰ ਪਵਾਰ, ਗੋਗੀ ਲੂਥਰਾ, ਜਗਦੀਪ ਸਿੰਘ, ਕੈਪਟਨ ਬੱਲ, ਡਾਕਟਰ ਜਗਮੋਹਨ ਸੰਘਾ, ਕੁਲਦੀਪ ਆਹਲੂਵਾਲੀਆ, ਰਜਿੰਦਰ ਮਿਨਹਾਸ-ਬੱਲ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲੁਆਈ।

Leave a Reply

Your email address will not be published. Required fields are marked *