ਮਨੁੱਖਤਾ ਦੀ ਭਲਾਈ ਲਈ ਸਮਾਜ ਸੇਵੀ ਸੰਸਥਾਵਾਂ ਆਉਣ ਅਗੇ : ਜਨਰੇਸ਼ਨ ਵੈਲਫ਼ੇਅਰ ਫ਼ਾਉਂਡੇਸ਼ਨ
ਪਟਿਆਲਾ 28 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਜਨਰੇਸ਼ਨ ਵੈਲਫ਼ੇਅਰ ਫ਼ਾਉਂਡੇਸ਼ਨ ਪੰਜਾਬ ਵਲੋਂ ਰਹਿਬਰ ਆਯੂ ਹੈਲਥ ਕੇਅਰ, ਪਟਿਆਲਾ ਦੇ ਸਹਿਯੋਗ ਨਾਲ ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ ਵਿਖੇ ਪੰਚਮੀ ਮੋਕੇ ਮੁਢਲੀ ਸਹਾਇਤਾ ਅਤੇ ਮੈਡੀਕਲ ਕੈਂਪ ਲਗਾਇਆ ਗਿਆ।
ਕੈਂਪ ਵਿੱਚ ਲੱਗਭੱਗ 150 ਲੋੜਵੰਦਾ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਕਈ ਲੋਕਾਂ ਦੀ ਮਲੱਮ ਪੱਟੀ ਕੀਤੀ ਗਈ। ਇਸ ਕੈਂਪ ਵਿੱਚ ਰਹਿਬਰ ਆਯੂ ਹੈਲਥ ਕੇਅਰ ਤੋਂ ਜਨਰਲ ਫ਼ਿਜੀਸ਼ੀਅਨ ਡਾ. ਕੇ.ਐਸ.ਧੀਮਾਨ ਸਮੇਤ ਪੈਰਾਮੈਡੀਕਲ ਸਟਾਫ਼ ਨੇ ਲੋਕਾਂ ਦਾ ਚੈਕ-ਅਪ ਕੀਤਾ। ਇਸ ਤੋਂ ਇਲਾਵਾ ਭਾਈ ਘਨਈਆ ਇੰਸਚੀਚਿਊਟ ਆਫ਼ ਮੈਡੀਕਲ ਸਾਇੰਸਜ ਪਟਿਆਲਾ ਤੋਂ ਡਾ. ਨੀਰਜ ਭਾਰਦਵਾਜ ਦੀ ਅਗਵਾਈ ਚ’ ਡਿੰਪਲ ਧੀਮਾਨ ਅਤੇ ਸੰਗੀਤਾ ਨੇ ਮਰੀਜ਼ਾਂ ਦਾ ਬਲੱਡ ਪੈ੍ਸ਼ਰ ਚੈਕ ਕੀਤਾ। ਕੈਂਪ ਦਾ ਰਸਮੀ ਉਧਘਾਟਨ ਫ਼ਾਊਂਡੇਸ਼ਨ ਦੇ ਪ੍ਧਾਨ ਸ਼ੀ੍ ਗੁਰਮੇਲ ਸਿੰਘ ਸੋਹੀ ਨੇ ਕੀਤਾ। ਉਹਨਾ ਦਸਿੱਆ ਕਿ ਹਰੇਕ ਪੰਚਮੀ ਮੌਕੇ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਇਹ ਕੈਂਪ ਲਗਾਇਆ ਜਾਂਦਾ ਹੈ। ਇਸ ਮੌਕੇ ਸ਼੍ਰੀ ਕੇ. ਐਸ. ਸੇਖੋਂ ਅਤੇ ਸ਼੍ਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਹਰ ਇਕ ਸਮਾਜ ਸੇਵੀ ਸੰਸਥਾ ਨੂੰ ਮਨੁੱਖਤਾ ਦੀ ਭਲਾਈ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸਮੇਂ ਦੀਆਂ ਸਰਕਾਰਾਂ ਦੇ ਨਾਲ ਨਾਲ ਇਹ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਅਹਿਮ ਯੋਗਦਾਨ ਪਾ ਸਕਦੀਆਂ ਹਨ ਕਿਉਂਕਿ ਮਹਿੰਗਾਈ ਅਤੇ ਗਰੀਬੀ ਨੇ ਲੋਕਾਂ ਨੂੰ ਅੰਦਰੋਂ ਅੰਦਰੀ ਝੰਜੋੜ ਕੇ ਰੱਖ ਦਿਤਾ ਹੈ,
ਕੈਂਪ ਵਿੱਚ ਮਲਕੀਤ ਸਿੰਘ ਢਿੱਲੋਂ, ਗੁਰਕੀਰਤ ਸਿੰਘ, ਸ਼ੀ੍ ਗੌਰਵ ਗੁਪਤਾ, ਕਰਮਜੀਤ ਸਿੰਘ, ਕੇ.ਐਸ.ਸੇਖੋਂ, ਅਮਰੀਕ ਸਿੰਘ ਖਰੌਡ,ਭੁਪਿੰਦਰ ਸਿੰਘ ਸੋਹੀ ਅਤੇ ਜਸਵਿੰਦਰ ਸਿੰਘ ਨੇ ਵਿਸ਼ੇਸ ਸਹਿਯੋਗ ਦਿੱਤਾ।

