ਪਟਿਆਲਾ

ਪਾਰਟ ਟਾਇਮ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਲੈ ਕੇ ਵਫ਼ਦ ਵੇਣੂੰ ਪ੍ਰਸ਼ਾਦ ਨੂੰ ਮਿਲਿਆ

ਪਟਿਆਲਾ 28 ਜੂਨ (ਮਧੂਸਾਰ ਬਿਊਰੋ) ਪੰਜਾਬ ਪਾਵਰਕਾਮ ਅਤੇ ਪੰਜਾਬ ਟਰਾਂਸਕੋ ਦੇ ਪਾਰਟ ਟਾਇਮ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਅਤੇ ਪਾਰਟ ਟਾਇਮ ਕਾਮਿਆਂ ਦੀਆਂ ਸੇਵਾਵਾਂ ਜੋ ਪਿਛਲੇ ਵੀਹ-ਵੀਹ ਸਾਲਾਂ ਤੋਂ ਲਗਾਤਾਰ ਚਲ ਰਹੀਆਂ ਹਨ ਨੂੰ ਰੈਗੂਲਰ ਕਰਵਾਉਣ ਅਤੇ ਘੱਟੋ-ਘੱਟ ਉਜਰਤਾ ਲਾਗੂ ਕਰਨ ਦਾ ਇੱਕ ਮੈਮੋਰੰਡਮ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸ੍ਰੀ ਏ.ਵੈਣੂ ਪ੍ਰਸ਼ਾਦ ਆਈ.ਏ.ਐਸ. ਨੂੰ ਦਿੱਤਾ ਗਿਆ।

ਜੱਥੇਬੰਦੀ ਨਾਲ ਮੰਗਾਂ ਤੇ ਮੀਟਿੰਗ ਕਰਨ ਦੀ ਜਿੰਮੇਵਾਰੀ ਇੰਜੀਨੀਅਰ ਰਜਿੰਦਰ ਪ੍ਰਸਾਦ ਪਾਂਡਵ ਪ੍ਰਬੰਧਕੀ ਮੈਂਬਰ ਦੀ ਲਗਾਈ ਗਈ। ਇਸ ਮੌਕੇ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪਾਵਰਕਾਮ ਪਾਰਟ ਟਾਇਮ ਦੇ ਸੂਬਾ ਪ੍ਰਧਾਨ ਹਰਬੰਸ ਸਿੰਘ ਟੋਹੜਾ, ਜਗਮੋਹਨ ਸਿੰਘ ਨੋ-ਲੱਖਾ, ਨਾਰੰਗ ਸਿੰਘ, ਸਰਦਾਰਾ ਸਿੰਘ ਗੱਜੂਮਾਜਰਾ, ਅਮਰਜੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ, ਰਾਜਪਾਲ ਸਿੰਘ, ਕੁਲਵਿੰਦਰ ਸਿੰਘ, ਬੀਬੀ ਰਾਜ ਰਾਣੀ ਅਤੇ ਸੁਰਜੀਤ ਸਿੰਘ ਪੇਦਣੀ ਆਦਿ ਆਗੂ ਸ਼ਾਮਲ ਸਨ।

Leave a Reply

Your email address will not be published. Required fields are marked *