ਸ਼੍ਰੋਮਣੀ ਕਮੇਟੀ ਸਕੂਲਾ/ਕਾਲਜਾਂ ‘ਚ ਕਰਵਾ ਰਹੀ ਹੈ ਨੈਤਿਕਤਾ ਦੀ ਪੜ੍ਹਾਈ : ਡਾ. ਸਰੋਆ
ਟੋਰਾਂਟੋ ਵਿਖੇ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ‘ਚ ਪੇਪਰ ਪੜਿ•ਆ
ਪਟਿਆਲਾ 30 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਭਾਸ਼ਾ ਦੀ ਹੋਂਦ ਨੂੰ ਬਚਾਉਣ ਲਈ ਬਰੈਂਪਟਨ ਸ਼ਹਿਰ ਵਿਚ ਸੰਪੰਨ ਹੋਈ ਸਮੁੱਚੀ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਪੰਜਾਬੀਆਂ ਵਿਚ ਨੈਤਿਕਤਾ ਦੇ ਵਿਸ਼ੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਦੋ ਮੈਂਬਰੀ ਵਫਦ ‘ਚ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਪੇਪਰ ਪੜ•ਦਿਆ ਕਿਹਾ ਕਿ ਨੈਤਿਕਤਾ ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਗੁਰੂ ਫਲਸਫੇ ਰਾਹੀਂ ਹੀ ਜੀਵਨ ਵਿਚ ਨੈਤਿਕਤਾ ਨੂੰ ਪਰਪੱਕ ਕੀਤਾ ਜਾ ਸਕਦਾ ਹੈ।
ਡਾ. ਸਰੋਆ ਨੇ ਕਿਹਾ ਕਿ ਨੈਤਿਕਤਾ ਤੇ ਕਦਰਾ-ਕੀਮਤਾਂ ਮਨੁੱਖ ਦੇ ਜੀਵਨ ਵਿਚ ਅਹਿਮ ਰੋਲ ਨਿਭਾਉਂਦੀਆਂ ਹਨ। ਉਹਨਾਂ ਮਿਸਾਲ ਦਿੱਤੀ ਕਿ ਸੇਵਾ-ਸਿਮਰਨ, ਕਿਰਤ ਕਰਨੀ ਅਤੇ ਵੰਡ ਛੱਕਣਾ ਵੀ ਗੁਰੂ ਸਾਹਿਬਾਨ ਵੱਲੋਂ ਦਰਸਾਏ ਨੈਤਿਕਤਾ ਦਾ ਮੂਲ ਸਿਧਾਂਤ ਹੈ। ਉਹਨਾਂ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਜਿਹੜੀਆਂ ਭਾਸ਼ਾਵਾਂ ਵਿਚ ਲੋਕ ਪੜ•ਨਾ-ਲਿਖਣਾ ਛੱਡ ਜਾਂਦੇ ਹਨ, ਉਹ ਵੀ ਧਰਮ ਗ੍ਰੰਥਾਂ ਦੀ ਪਹੁੰਚ ਤੋਂ ਦੂਰ ਹੋ ਜਾਂਦੇ ਹਨ।
ਡਾ. ਸਰੋਆ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਬਡੂੰਗਰ ਦੇ ਦਿਸ਼ਾ-ਨਿਰਦੇਸ਼ਾ ਉੱਤੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ-ਕਾਲਜਾਂ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਨੈਤਿਕਤਾ ਦੀ ਪੜ•ਾਈ ਕਰਵਾਈ ਜਾ ਰਹੀ ਹੈ ਅਤੇ ਹੋਰਨਾਂ ਸਕੂਲਾਂ-ਕਾਲਜਾਂ ਦੀ ਮੰਗ ਉਤੇ ਅੱਧੀ ਤਨਖਾਹ ਦਿੱਤੇ ਜਾਣ ਤੋਂ ਇਲਾਵਾ ਧਰਮ ਅਧਿਐਨ ਦੇ ਅਧਿਆਪਕ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਉਹਨਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਜੇ ਪੰਜਾਬੀ ਭਾਸ਼ਾ ਜਾਂ ਗੁਰਮੁੱਖੀ ਲਿਪੀ ਲਈ ਖਤਰਾ ਬਣਨ ਵਾਲੀ ਗੱਲ ਸਾਹਮਣੇ ਆਉਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਨੁਮਾਇੰਦਾ ਸੰਸਥਾ ਹੈ ਵੱਲੋਂ ਵੀ ਚਿੰਤਤ ਹੋਣਾ ਲਾਜਮੀ ਹੈ।
ਡਾ. ਸਰੋਆ ਨੇ ਦੱਸਿਆ ਕਿ ਸਕੂਲਾਂ-ਕਾਲਜਾਂ ਦੇ ਸਿਲੇਬਸ ਦੀਆਂ ਪਾਠ-ਪੁਸਤਕਾਂ ਵਿਚ ਪੰਜਾਬੀ ਵਿਸ਼ਾ ਲਾਗੂ ਕਰਕੇ ਨੈਤਿਕਤਾ ਦੇ ਪਾਠ ਰਾਹੀਂ ਵਿਦਿਆਰਥੀਆਂ ਨੂੰ ਜੀਵਨ-ਜਾਂਚ ਦੀ ਸੇਧ ਦਿੱਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕਾਨਫਰੰਸ ਦੌਰਾਨ ਇਹ ਵੀ ਗੱਲ ਮੰਗ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਅਤੇ ਨੈਤਿਕਤਾ ਨੂੰ ਰੋਜਗਾਰ ਦੇ ਵਪਾਰ ਦੀ ਭਾਸ਼ਾ ਬਣਾਵੇ ਅਤੇ ਕੋਰਟ-ਕਚਹਿਰੀਆਂ ਵਿਚ ਪੰਜਾਬੀ ਭਾਸ਼ਾ ਨੂੰ ਕਨੂੰਨੀ ਭਾਸ਼ਾ ਦਾ ਦਰਜਾ ਦੇਵੇ।
ਕਾਨਫਰੰਸ ਦੌਰਾਨ ਪੰਜਾਬੀਆਂ ਵਿਚ ਨੈਤਿਕਤਾ ਦੇ ਵਿਸ਼ੇ ਉੱਤੇ ਪੇਪਰ ਪੜ•ਨ ਵਾਲਿਆਂ ਵਿਚ ਚੇਅਰਪਰਸਨ ਅਫਜਲ ਰਾਜ ਸ਼੍ਰੋਮਣੀ ਕਮੇਟੀ ਵੱਲੋਂ ਦੂਜੇ ਡੈਲੀਗੇਟ ਕਾਨਫਰੰਸ ਦੌਰਾਨ ਡਾ. ਪਰਮਵੀਰ ਸਿੰਘ ਮੈਂਬਰ ਸਿੱਖ ਇਤਿਹਾਸ ਰਿਸਰਚ ਬੋਰਡ ਸ਼੍ਰੋਮਣੀ ਕਮੇਟੀ ਅਤੇ ਮੁੱਖੀ ਇਨਸਾਈਕਲੋਪੀਵੀਆ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਭਾਸ਼ਾ ਵਿਕਾਸ ਅਤੇ ਚਣੌਤੀਆਂ ਵਿਸ਼ੇ ਤੇ ਵਿਦਵਤਾ ਭਰਪੂਰ ਪੇਪਰ ਪੇਸ਼ ਕੀਤਾ। ਉਹਨਾਂ ਦੱਸਿਆ ਕਿ ਪੰਜਾਬੀ ਨੂੰ ਔਕੜਾ ਜਾਂ ਚਣੌਤੀਆਂ ਨਵੀਆਂ ਨਹੀਂ ਇਹ ਸਿੱਖ ਧਰਮ ਦੇ ਵਿਕਾਸ ਦੇ ਨਾਲ-ਨਾਲ ਹੀ ਦਰਪੇਸ਼ ਹੁੰਦੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਵਿਕਾਸ ਦੇ ਨਾਲ-ਨਾਲ ਹੀ ਦਰਪੇਸ਼ ਹੁੰਦੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਵਿਕਾਸ ਦੇ ਨਾਲ-ਨਾਲ ਹੀ ਚਣੌਤੀਆਂ ਚੱਲਦੀਆਂ ਰਹਿੰਦੀਆਂ ਹਨ ।
ਕਾਨਫਰੰਸ ਦੌਰਾਨ ਕੁਲਦੀਪ ਸਿੰਘ ਕੁਰਕਸ਼ੇਤਰ ਯੂਨੀਵਰਸਿਟੀ, ਡਾ. ਵਿਨਾਕਸ਼ੀ ਸ਼ਰਮਾ ਦਿਲੀ, ਅਜਾਇਬ ਸਿੰਘ ਸੰਘਾ ਕਨੈਡਾ, ਮਿਸ਼ ਨਵਰੂਪ ਕੌਰ ਐਚ.ਐਮ.ਵੀ. ਕਾਲਜ ਜਲੰਧਰ ਆਦਿ ਸ਼ਾਮਲ ਸਨ।

