ਦੇਸ਼-ਵਿਦੇਸ਼ਪੰਜਾਬ

ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੇ ਸਬੰਧ ‘ਚ ਸੂਬੇ ਦੀ ਕਾਨੂੰਨੀ ਟੀਮ ਦੀ ਕਾਇਆ-ਕਲਪ

ਨਵੀਂ ਟੀਮ ਦੀ ਗਿਣਤੀ ਲਗਪਗ ਅੱਧੀ, ਪ੍ਰਸਤਾਵਿਤ ਨਵੇਂ 154 ਲਾਅ ਅਫਸਰਾਂ ‘ਚੋਂ 121 ਦੇ ਨਾਵਾਂ ਦਾ ਐਲਾਨ
ਚੰਡੀਗੜ੍ਹ, 30 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਰਕਾਰੀ ਪ੍ਰਣਾਲੀ ਦੀ ਕਾਇਆ-ਕਲਪ ਅਤੇ ਦਰੁਸਤੀ ਕਰਦੇ ਹੋਏ ਸ਼ੁੱਕਰਵਾਰ ਨੂੰ ਨਵੀਂ ਕਾਨੂੰਨੀ ਟੀਮ ਦੀ ਗਿਣਤੀ ਪਿਛਲੀ ਟੀਮ ਨਾਲ ਲਗਪਗ ਅੱਧੀ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਟੀਮ ਲਈ ਵੱਧ ਤਜ਼ਰਬੇਕਾਰ ਪੇਸ਼ੇਵਰਾਂ ਦੀ ਚੋਣ ਕੀਤੀ ਗਈ ਹੈ ਤਾਂ ਜੋ ਵੱਖ-ਵੱਖ ਅਦਾਲਤਾਂ ਵਿਚ ਸੂਬੇ ਨਾਲ ਸਬੰਧਤ ਲੰਬਿਤ ਪਏ ਕਾਨੂੰਨੀ ਕੇਸਾਂ ਦਾ ਪ੍ਰਭਾਵੀ ਢੰਗ ਨਾਲ ਨਿਬੇੜਾ ਕੀਤਾ ਜਾ ਸਕੇ।

ਲਾਅ ਅਫਸਰਾਂ ਦੀ ਮੌਜੂਦਾ ਗਿਣਤੀ 215 ਤੋਂ ਘਟਾ ਕੇ 154 ਕਰ ਦਿੱਤੀ ਹੈ ਅਤੇ ਇਨ੍ਹਾਂ ਵਿਚੋਂ 121 ਨਾਵਾਂ ਦਾ ਐਲਾਨ ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਦਫ਼ਤਰ ਵੱਲੋਂ ਕਰ ਦਿੱਤਾ ਗਿਆ ਹੈ।
ਇੱਕ ਸਰਕਾਰੀ ਬੁਲਾਰੇ ਦੇ ਅਨੁਸਾਰ ਸੂਬਾ ਸਰਕਾਰ ਨੇ ਐਡਵੋਕੇਟ ਜਨਰਲ ਦੀਆਂ ਸਿਫਾਰਸ਼ਾਂ ਉੱਤੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦਾ ਅਨੁਸਰਨ ਕਰਦੇ ਹੋਏ ਕਾਨੂੰਨੀ ਟੀਮ ਦੀ ਕਾਇਆ-ਕਲਪ ਕਰਨ ਦਾ ਫੈਸਲਾ ਕੀਤਾ ਹੈ। ਇਹ ਨਿਰਦੇਸ਼ ਪੰਜਾਬ ਰਾਜ ਅਤੇ ਹੋਰਨਾਂ ਬਨਾਮ ਬ੍ਰਿਜੇਸ਼ਵਰ ਸਿੰਘ ਚਾਹਲ ਅਤੇ ਹੋਰ 2016, 6 ਐਸ.ਸੀ.ਸੀ.1 ਅਤੇ ਪੰਜਾਬ ਲਾਅ ਅਫਸਰਜ਼ (ਐਂਗੇਜਮੈਂਟ) ਐਕਟ 2017 ਦੀ ਧਾਰਾ 3 (2) ਅਤੇ 3 (3) ਦੇ ਉਪਬੰਧ ਦੇ ਅਨੁਸਾਰ ਦਿੱਤਾ ਗਿਆ।
ਬੁਲਾਰੇ ਅਨੁਸਾਰ ਨਵੇਂ ਨਿਯੁਕਤ ਕੀਤੇ ਗਏ 121 ਲਾਅ ਅਫਸਰਾਂ ਵਿਚੋਂ 25 ਐਡੀਸ਼ਨਲ ਐਡਵੋਕੇਟ ਜਨਰਲ, 49 ਸਹਾਇਕ ਐਡਵੋਕੇਟ ਜਨਰਲ, 30 ਡਿਪਟੀ ਐਡਵੋਕੇਟ ਜਨਰਲ ਅਤੇ 17 ਸੀਨੀਅਰ ਡਿਪਟੀ ਐਡਵੋਕੇਟ ਜਨਰਲ ਸ਼ਾਮਲ ਹਨ।
ਬੁਲਾਰੇ ਅਨੁਸਾਰ ਸਰਕਾਰ ਦਾ ਇਹ ਯਤਨ ਸੂਬੇ ਦੇ ਕਾਨੂੰਨੀ ਵਿਭਾਗ ਨੂੰ ਜ਼ਿਆਦਾ ਪਾਰਦਰਸ਼ੀ, ਕੁਸ਼ਲ ਅਤੇ ਕਫਾਇਤੀ ਬਣਾਵੇਗਾ। ਬੁਲਾਰੇ ਅਨੁਸਾਰ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਮੌਜੂਦਾ ਕੰਮ ਦਾ ਵਿਸਤ੍ਰਤ ਅਤੇ ਵਧੀਆ ਤਰੀਕੇ ਨਾਲ ਅਨੁਮਾਨ ਲਾਇਆ ਹੈ ਅਤੇ ਉਨ੍ਹਾਂ ਨੇ ਮੌਜੂਦਾ ਕੰਮ ਦੇ ਬੋਝ ਦਾ ਪਤਾ ਲਾ ਕੇ ਅਧਿਕਾਰੀਆਂ ਦੀ ਇਸ ਗਿਣਤੀ ਉੱਤੇ ਪਹੁੰਚੇ ਹਨ।
ਸ੍ਰੀ ਨੰਦਾ ਅਨੁਸਾਰ ਇਸ ਦੇ ਨਾਲ ਸਿਰਫ ਢਾਂਚੇ ਦੀ ਕਾਇਆ-ਕਲਪ ਹੀ ਨਹੀਂ ਹੋਵੇਗੀ ਸਗੋਂ ਇਸ ਨਾਲ ਕੁਸ਼ਲਤਾ ਨੂੰ ਵਧਾਉਣ ਅਤੇ ਵੱਖ-ਵੱਖ ਅਦਾਲਤਾਂ ਵਿਚ ਪੰਜਾਬ ਸੂਬੇ ਨਾਲ ਸਬੰਧਤ ਲੰਬਿਤ ਪਏ ਕੇਸਾਂ ਦਾ ਬੈਕਲਾਗ ਨਿਬੇੜਣ ਵਿਚ ਵੀ ਮਦਦ ਮਿਲੇਗੀ। ਇਸ ਨਾਲ ਪ੍ਰਣਾਲੀ ਵਿਚ ਲੋੜੀਂਦੀ ਪੇਸ਼ੇਵਰ ਮੁਹਾਰਤ ਵੀ ਲਿਆਂਦੀ ਜਾ ਸਕੇਗੀ। ਨਵੀਂ ਪ੍ਰਣਾਲੀ ਦੇ ਹੇਠ ਵੱਖ-ਵੱਖ ਅਹੁਦਿਆਂ ‘ਤੇ ਵਿਸ਼ੇਸ਼ ਲਾਅ ਅਫਸਰਾਂ ਨੂੰ ਵੱਖ-ਵੱਖ ਅਦਾਲਤਾਂ ਵਿਚ ਵਿਸ਼ੇਸ਼ ਜ਼ਿੰਮੇਵਾਰੀਆਂ ਦਾ ਕਾਰਜ ਸੌਂਪਿਆ ਜਾਵੇਗਾ। ਇਸ ਨਾਲ ਉਨ੍ਹਾਂ ਦੀ ਸਮੱਰਥਾ ਵਧੇਗੀ ਅਤੇ ਮੌਜੂਦਾ ਸਮੇਂ ਪ੍ਰਣਾਲੀ ਵਿਚ ਚਲ ਰਹੀਆਂ ਊਣਤਾਈਆਂ ਨਾਲ ਨਿਪਟਿਆ ਜਾ ਸਕੇਗਾ ਕਿਉਂਕਿ ਇਸ ਵੇਲੇ ਬਹੁਤ ਸਾਰੇ ਗੈਰ-ਤਜ਼ਰਬੇਕਾਰ ਵਕੀਲ ਹਨ ਜਿਨ੍ਹਾਂ ਵਿਚੋਂ ਬਹੁਤੇ ਕਦੇ ਵੀ ਅਦਾਲਤਾਂ ਵਿਚ ਹਾਜ਼ਰ ਨਹੀਂ ਹੋਏ।
ਟੀਮ ਦੀ ਇਹ ਕਾਇਆ-ਕਲਪ ਸੁਪਰੀਮ ਕੋਰਟ ਵੱਲੋਂ ਪੰਜਾਬ ਅਤੇ ਹਰਿਆਣਾ ਸੂਬੇ ਨੂੰ ਦਿੱਤੇ ਗਏ ਨਿਰਦੇਸ਼ਾਂ ਦੇ ਹੇਠ ਤੈਅ ਕੀਤੇ ਗਏ ਵੱਖ-ਵੱਖ ਮਾਪਦੰਡਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਸੂਬਿਆਂ ਨੂੰ ਹਰ ਸ਼੍ਰੇਣੀ ਦੀ ਲੋੜ ਮੁਤਾਬਿਕ ਤਰਕਮਈ ਅਨੁਮਾਨ ਲਾਉਣ ਲਈ ਕਿਹਾ ਸੀ ਜਿਸ ਦੇ ਅਨੁਸਾਰ ਨਿਯੁਕਤੀਆਂ ਦਾ ਪ੍ਰਸਤਾਵ ਕੀਤਾ ਗਿਆ ਹੈ। ਅਦਾਲਤ ਨੇ ਅੱਗੇ ਕਿਹਾ ਸੀ ਕਿ ਲਾਏ ਗਏ ਅਨੁਮਾਨ ਦੇ ਅਨੁਸਾਰ ਸੂਬੇ ਇੱਕ ਚੋਣ ਕਮੇਟੀ ਦਾ ਗਠਨ ਕਰਨ ਜੋ ਸੂਬੇ ਵਾਸਤੇ ਕਾਨੂੰਨੀ ਸਲਾਹਕਾਰਾਂ ਵਜੋਂ ਨਿਯੁਕਤੀਆਂ ਲਈ ਢੁੱਕਵੇਂ ਉਮੀਦਵਾਰਾਂ ਦੀ ਚੋਣ ਕਰੇ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਿਕ ਹਰੇਕ ਸੂਬੇ ਦਾ ਕਾਨੂੰਨ ਵਿਭਾਗ ਦਾ ਸਕੱਤਰ ਚੋਣ ਕਮੇਟੀ ਦਾ ਮੈਂਬਰ ਹੋਵੇ।
ਸ੍ਰੀ ਨੰਦਾ ਆਪਣੇ ਅਨੁਮਾਨ ‘ਤੇ ਅਧਾਰਤ ਇਸ ਨਤੀਜੇ ‘ਤੇ ਪਹੁੰਚੇ ਕਿ ਚੰਡੀਗੜ੍ਹ ਲਈ ਵੱਖ-ਵੱਖ ਸ਼੍ਰੇਣੀਆਂ ਦੇ 123 ਵਕੀਲਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਜਦਕਿ 31 ਹੋਰ ਦਿੱਲੀ ਵਿਚ ਲੰਬਿਤ ਪਏ ਕੇਸਾਂ ਨਾਲ ਨਿਪਟਣ ਲਈ ਚਾਹੀਦੇ ਹਨ। ਇਨ੍ਹਾਂ ਵਿਚ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ (ਚੰਡੀਗੜ੍ਹ ‘ਚ ਤਿੰਨ), ਐਡੀਸ਼ਨਲ ਐਡਵੋਕੇਟ ਜਨਰਲ (ਦਿੱਲੀ ‘ਚ 16, ਚੰਡੀਗੜ੍ਹ ‘ਚ 23), ਸੀਨੀਅਰ ਡਿਪਟੀ ਐਡਵੋਕੇਟ ਜਨਰਲ (ਚੰਡੀਗੜ੍ਹ ‘ਚ 22), ਸਹਾਇਕ ਐਡਵੋਕੇਟ ਜਨਰਲ (ਦਿੱਲੀ ‘ਚ ਛੇ, ਚੰਡੀਗੜ੍ਹ ‘ਚ 43) ਅਤੇ ਐਡਵੋਕੇਟ ਆਨ ਰਿਕਾਰਡ (ਦਿੱਲੀ ‘ਚ ਪੰਜ) ਸ਼ਾਮਲ ਹਨ।
ਚੰਡੀਗੜ੍ਹ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਾਲ ਟ੍ਰਿਬਿਊਨਲਾਂ (ਜ਼ਿਲ੍ਹਾ ਅਦਾਲਤਾਂ ਤੋਂ ਇਲਾਵਾ) ਨਾਲ ਸਬੰਧਤ ਲੰਬਿਤ ਪਏ ਕੇਸ ਅਤੇ ਦਿੱਲੀ ਵਿਚ ਸੁਪਰੀਮ ਕੋਰਟ ਅਤੇ ਅਨੇਕਾਂ ਰਾਸ਼ਟਰੀ/ਕੇਂਦਰੀ ਟ੍ਰਿਬਿਊਨਲਾਂ ਨਾਲ ਲੰਬਿਤ ਪਏ ਕੇਸ ਆਉਣਗੇ।
ਸੂਬਾ ਸਰਕਾਰ ਦੀਆਂ ਸਿਫਾਰਸ਼ਾਂ ਉੱਤੇ ਐਡਵੋਕੇਟ ਜਨਰਲ ਨੇ ਇਹ ਨੁਕਤਾ ਸਾਹਮਣੇ ਲਿਆਂਦਾ ਹੈ ਕਿ ਐਡਵੋਕੇਟ ਜਨਰਲ/ਪੰਜਾਬ ਸੂਬੇ ਦੇ ਲਾਅ ਅਫਸਰਾਂ ਦਾ ਦਫ਼ਤਰ ਮੋਟੇ ਤੌਰ ‘ਤੇ ਦੋ ਭੂਗੌਲਿਕ ਖੇਤਰਾਂ ਵਿਚ ਵੰਡਿਆ ਹੈ ਜਿਸ ਦੇ ਅਨੁਸਾਰ ਕਾਨੂੰਨੀ ਸੈਲ ਨਵੀਂ ਦਿੱਲੀ ਵਿਖੇ ਅਤੇ ਐਡਵੋਕੇਟ ਜਨਰਲ ਦਾ ਦਫ਼ਤਰ ਹਾਈ ਕੋਰਟ ਵਿਖੇ ਸਥਿਤ ਹੈ। ਉਨ੍ਹਾਂ ਕਿਹਾ ਕਿ ਦੋਵਾਂ ਥਾਵਾਂ ਵਿਚ ਭੂਗੌਲਿਕ ਦੂਰੀ ਦੀ ਇਹ ਜ਼ਰੂਰਤ ਹੈ ਕਿ ਇਨ੍ਹਾਂ ਦਾ ਦੋਵਾਂ ਥਾਵਾਂ ਉੱਤੇ ਲਾਅ ਅਫਸਰਾਂ ਦੇ ਵੱਖਰੇ ਵੱਖਰੇ ਸੈਟ ਲਗਾਏ ਜਾਣ ਅਤੇ ਉਨ੍ਹਾਂ ਦੇ ਕੰਮ ਦਾ ਅਨੁਮਾਨ ਅਤੇ ਵਕੀਲਾਂ ਦੇ ਰੁਝੇਵੇਂ ਵੀ ਵੱਖਰੇ ਰੱਖੇ ਜਾਣ।
ਕੁਲ ਜ਼ਰੂਰਤਾਂ ਦਾ ਉਲੇਖ ਕਰਦੇ ਹੋਏ ਐਡਵੋਕੇਟ ਜਨਰਲ ਨੇ ਕਿਹਾ ਹੈ ਕਿ ਸਾਲ (2012 ਤੋਂ 2015) ਤੱਕ ਹਰੇਕ ਸਾਲ ਔਸਤਨ 25,000-26,000 ਨਵੇਂ ਕੇਸ ਦਾਇਰ ਹੋਏ ਹਨ ਅਤੇ ਇਹ ਅੰਕੜਾ ਸਾਲ 2016 ਦੌਰਾਨ 33,000 ਕੇਸਾਂ ਤੱਕ ਪਹੁੰਚ ਗਿਆ ਜੋ ਕਿ ਤਕਰੀਬਨ 27 ਫੀਸਦੀ ਵਾਧਾ ਸੀ। ਐਡਵੋਕੇਟ ਜਨਰਲ ਦੇ ਅਨੁਸਾਰ 2017 ਦੀ ਪਹਿਲੀ ਤਿਮਾਹੀ ਦੌਰਾਨ ਲੰਬਿਤ ਪਏ ਕੇਸਾਂ ਵਿਚ 114 ਫੀਸਦੀ ਦਾ ਵੱਡਾ ਵਾਧਾ ਹੋਇਆ ਹੈ ਜਿਸ ਦੇ ਵਾਸਤੇ ਕਾਨੂੰਨੀ ਦਖਲ ਦੀ ਜ਼ਰੂਰਤ ਹੈ। ਸਾਲ 2012 ਤੋਂ ਇਨ੍ਹਾਂ ਅੰਕੜਿਆਂ ਵਿਚ 428 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ 7,000 ਤੋਂ ਵੱਧ ਕੇ 30,000 ਕੇਸ ਹੋ ਗਏ ਹਨ।
ਸਮੁੱਚੇ ਤੌਰ ‘ਤੇ ਇਸ ਦਾ ਮਤਲਬ ਇਹ ਹੈ ਕਿ ਸਾਲ 2012-17 ਦੇ ਕਾਲ ਦੌਰਾਨ ਕੰਮ ਦੇ ਬੋਝ ਵਿਚ 160 ਫੀਸਦੀ ਦਾ ਵਾਧਾ ਹੋਇਆ ਹੈ ਜਿਸ ਨੂੰ ਸੱਤ ਅਦਾਲਤਾਂ ਦੇ ਰੂਪ ਵਿਚ ਵੀ ਦੇਖਿਆ ਜਾ ਸਕਦਾ ਹੈ ਜਿਸ ਦੇ ਅਨੁਸਾਰ ਤਕਰੀਬਨ 45 ਅਦਾਲਤਾਂ ਵਿਚ ਹਾਜ਼ਰੀ ਦੀ ਲੋੜ ਹੈ। ਐਡਵੋਕੇਟ ਜਨਰਲ ਨੇ ਅੱਗੇ ਕਿਹਾ ਕਿ ਅਦਾਲਤ ਵਿਚ ਤਿੰਨ ਕਾਨੂੰਨ ਅਫਸਰਾਂ ਦੇ ਮੌਜੂਦਾ ਚਲਣ ਉੱਤੇ 135 ਕਾਨੂੰਨ ਅਫਸਰਾਂ ਦੀ ਮੌਜੂਦਾ ਕੇਸਾਂ ਦੀ ਲੰਬਿਤਤਾ ਦੇ ਸਬੰਧ ਵਿਚ ਲੋੜ ਹੈ ਅਤੇ 160 ਫੀਸਦੀ ਦੀ ਦਰ ਨਾਲ ਵਾਧਾ ਹੋਣ ਦੇ ਨਾਲ 432 ਕਾਨੂੰਨ ਅਫਸਰਾਂ ਦੀ ਲੋੜ ਹੋਵੇਗੀ।
ਹਾਲਾਂਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਐਡਵੋਕੇਟ ਜਨਰਲ ਨੇ ਨਵੀਂ ਟੀਮ ਦੇ ਸਬੰਧ ਵਿਚ ਇੱਕ ਹੋਰ ਯਥਾਰਥਕ ਮੁਲਾਂਕਣ ਕੀਤੇ ਜਾਣ ਦਾ ਫੈਸਲਾ ਕੀਤਾ। ਅਦਾਲਤ/ਬੈਂਚ ਦਾ ਲਾਅ ਅਫਸਰਾਂ ਦੀ ਲੋੜ ਮੁਤਾਬਿਕ ਜਾਇਜ਼ਾ ਲੈਣ ਤੋਂ ਬਾਅਦ ਐਡਵੋਕੇਟ ਜਨਰਲ ਨੇ ਦਿੱਲੀ ਅਤੇ ਚੰਡੀਗੜ੍ਹ ਦੇ ਦੋਵਾਂ ਖੇਤਰਾਂ ਵਿਚ ਲਾਅ ਅਫਸਰ ਨਿਯੁਕਤ ਕਰਨ ਦਾ ਪ੍ਰਸਤਾਵ ਕੀਤਾ ਜਿਸ ਨੂੰ ਅਪਰਾਧਿਕ ਅਤੇ ਸਿਵਲ ਮਾਮਲਿਆਂ ਦੀ ਗਿਣਤੀ ਅਨੁਸਾਰ ਕੀਤਾ ਗਿਆ ਹੈ ਤਾਂ ਜੋ ਸਰੋਤਾਂ ਅਤੇ ਵਕੀਲਾਂ ਦੀ ਵਧੀਆ ਢੰਗ ਨਾਲ ਵਰਤੋਂ ਕੀਤੀ ਜਾ ਸਕੇ।
ਸ੍ਰੀ ਨੰਦਾ ਨੇ ਸਿਵਲ ਦੇ ਵਾਸਤੇ 70 ਲਾਅ ਅਫਸਰਾਂ ਦੀਆਂ ਸੇਵਾਵਾਂ ਲੈਣ ਅਤੇ ਅਪਰਾਧਿਕ ਮਾਮਲਿਆਂ ਵਿਚ 50 ਦੀਆਂ ਸੇਵਾਵਾਂ ਲੈਣ ਦਾ ਪ੍ਰਸਤਾਵ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਚੰਡੀਗੜ੍ਹ ਵਿਖੇ 2-3 ਨਿਗਰਾਣ ਅਧਿਕਾਰੀਆਂ ਦਾ ਵੀ ਪ੍ਰਸਤਾਵ ਕੀਤਾ। ਇਸ ਤਰ੍ਹਾਂ ਹੀ ਉਨ੍ਹਾਂ ਨੇ ਦਿੱਲੀ ਵਿਖੇ ਸੂਬਾ ਸਰਕਾਰ ਦੇ ਲੀਗਲ ਸੈਲ ਲਈ 31 ਲਾਅ ਅਫਸਰਾਂ ਦਾ ਪ੍ਰਸਤਾਵ ਸੂਬਾ ਸਰਕਾਰ ਨੂੰ ਭੇਜਿਆ ਤਾਂ ਜੋ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਹੋ ਸਕੇ।

—–
ਨਿਯੁਕਤੀਆਂ ਦੀ ਸੂਚੀ
ਐਡੀਸ਼ਨਲ ਐਡਵੋਕੇਟ ਜਨਰਲ
ਲੜੀ ਨੰਬਰ ਨਾਂ ਪਿਤਾ ਦਾ ਨਾਂ
1. ਅਮਰ ਅਸ਼ੋਕ ਪਾਠਕ ਪੁੱਤਰ ਹਰਸਰੂਪ ਸਿੰਘ ਪਾਠਕ
2. ਅੰਜੂ ਅਰੋੜਾ ਮਥਰਾ ਦਾਸ ਗਿਰਧਰ
3. ਅਨੂ ਚਤਰਥ ਗੋਪਾਲ ਕ੍ਰਿਸ਼ਨ ਚਤਰਥ
4. ਅਵਤਾਰ ਸਿੰਘ ਸੰਧੂ ਸੰਤੋਖ ਸਿੰਘ
5. ਬਲਬੀਰ ਸਿੰਘ ਸੇਵਕ ਹਜ਼ਾਰਾ ਸਿੰਘ
6. ਦਿਪਾਲੀ ਪੁਰੀ ਸੰਧੂ ਮੁਨੀਸ਼ਵਰ ਪੁਰੀ
7. ਗੌਰਵ ਲਿਬਰਹਨ ਆਰ.ਐਮ.ਵੀਬਰਹਾਨ
8. ਹਰਮੀਤ ਸਿੰਘ ਗਰੇਵਾਲ ਗੁਰਦਰਸ਼ਨ ਸਿੰਘ ਗਰੇਵਾਲ
9. ਹਰਸਿਮਰਨ ਸਿੰਘ ਸੇਠੀ ਰਜਿੰਦਰ ਸਿੰਘ ਸੇਠੀ
10. ਹਿਤਨ ਨੇਹਰਾ ਡਾ. ਐਸ.ਐਮ. ਨੇਹਰਾ
11. ਇੰਦਰ ਪਾਲ ਸਿੰਘ ਦੋਆਬੀਆ ਟੀ.ਐਸ ਦੋਆਬੀਆ
12. ਕਮਲਜੀਤ ਸਿੰਘ ਜਸਵੰਤ ਸਿੰਘ
13. ਮਨਜਰੀ ਨੇਹਰੂ ਕੌਲ ਰਾਵੀ ਕੁਮਾਰ ਨੇਹਰੂ, ਜਸਟਿਸ
14. ਮਨੋਜ ਬਜਾਜ ਆਰ ਪੀ ਬਜਾਜ
15. ਮੁਕੇਸ਼ ਚੰਦਰ ਬੈਰੀ ਐਮ.ਐਸ. ਬੈਰੀ
16. ਪੰਕਜ ਗੁਪਤਾ ਲਾਲ ਚੰਦ ਗੁਪਤਾ
17. ਪਰਦੀਪ ਸਿੰਘ ਬਾਜਵਾ ਜੇ.ਐਸ. ਬਾਜਵਾ
18. ਪਰਮਿੰਦਰ ਪਾਲ ਥੇਥੀ ਫਕੀਰ ਸਿੰਘ
19. ਰਾਜਬਰਿੰਦਰ ਸਿੰਘ ਚਾਹਲ ਜੋਗਿੰਦਰ ਸਿੰਘ ਚਾਹਲ
20. ਰਮੀਜ਼ਾ ਹਕੀਮ ਨਜ਼ੀਰ ਹਕੀਮ
21. ਸਕਿਆ ਸਿੰਘ ਚੌਧਰੀ ਬਾਸਬ ਚੌਧਰੀ
22. ਸੰਦੀਪ ਵਰਮਾਨੀ ਧਰਮ ਵੀਰ ਵਰਮਾਨੀ
23. ਸੁਦੀਪਤੀ ਸ਼ਰਮਾ ਅਮਰ ਨਾਥ ਸ਼ਾਸਤਰੀ
24. ਸੂਵੀਰ ਸੇਓਕੰਡ ਭੂਪ ਸਿੰਘ
25. ਵਿਕਾਸ ਮੋਹਨ ਗੁਪਤਾ ਰਵਿੰਦਰ ਮੋਹਨ ਗੁਪਤਾ

ਸਹਾਇਕ ਐਡਵੋਕੇਟ ਜਨਰਲ
ਲੜੀ ਨੰਬਰ ਨਾਂ ਪਿਤਾ ਦਾ ਨਾਂ
1. ਅਭੈ ਪਾਲ ਸਿੰਘ ਗਿੱਲ ਜੈਪਾਲ ਸਿੰਘ ਗਿੱਲ
2. ਆਦਿਤਿਆ ਸ਼ਾਰਦਾ ਡੀ.ਕੇ. ਸ਼ਾਰਦਾ
3. ਅਕਸ਼ਿਤਾ ਚੌਹਾਨ ਲੋਕੇਂਦਰ ਸਿੰਘ ਚੌਹਾਨ
4. ਆਕਾਂਸ਼ਾ ਬ੍ਰਿਜ ਪਾਲ ਸਿੰਘ
5. ਅਮਾਨਤ ਚਾਹਲ ਹਰਬੰਸ ਚਾਹਲ
6. ਅਮਨ ਪੰਵਰ ਰਿਸ਼ੀ ਪਾਲ ਪੰਵਰ
7. ਅੰਜੂ ਸ਼ਰਮਾ ਕੌਸ਼ਿਕ ਸਤਿੰਦਰ ਕੁਮਾਰ ਕੌਸ਼ਿਕ
8. ਅੰਕੁਰ ਸ਼ਰਮਾ ਸੁਰਜੀਤ ਸਿੰਘ
9. ਅਨਮੋਲ ਸਿੰਘ ਸੰਧੂ ਕਮਲਜੀਤ ਸਿੰਘ ਸੰਧੂ
10. ਅਨੁ ਪਾਲ ਜਸਟਿਸ ਐਚ.ਐਸ. ਬਰਾੜ
11. ਆਯੂਸ਼ ਸਰਨਾ ਦਿਨੇਸ਼ ਸਰਨਾ
12. ਅਤਿੰਦਰ ਪਾਲ ਸਿੰਘ ਹਰਿੰਦਰ ਸਿੰਘ
13. ਅਵਨੀਤ ਅਵਸਥੀ ਅਜੀਤ ਅਵਸਥੀ
14. ਭਾਰਤ ਭੂਸ਼ਨ ਮੈਨਨ ਸੁਖਦੇਵ ਰਾਮ
15. ਭੂਪਿੰਦਰ ਬੈਨੀਵਾਲ ਬਲਬੀਰ ਸਿੰਘ
16. ਚਰਨਪ੍ਰੀਤ ਸਿੰਘ ਗੁਰਭਜਨ ਸਿੰਘ
17. ਦਮਨਪ੍ਰੀਤ ਕੌਰ ਜਸਬੀਰ ਸਿੰਘ ਕੋਹਲੀ
18. ਦੇਵਕੀ ਅਨੰਦ ਸੁਲੱਰ ਅਸ਼ਵਨੀ ਅਨੰਦ
19. ਦਇਆ ਸੋਢੀ ਜਸਬੀਰ ਸਿੰਘ ਸੋਢੀ
20. ਗੁਲਨੂਰ ਘੁੰਮਣ ਆਰ.ਐਸ. ਘੁੰਮਣ
21. ਹਰਬੀਰ ਸੰਧੂ ਸੁਖਿੰਦਰ ਸਿੰਘ ਸੰਧੂ
22. ਹਰਸਿਮਰਤ ਸਿੱਤਾ ਨਰਿੰਦਰ ਸਿੰਘ ਸਿੱਤਾ
23. ਇਸ਼ਨੀਤ ਕੌਰ ਬਲਬੀਰ ਸਿੰਘ
24. ਜਸਲੀਨ ਕੌਰ ਸਿੱਧੂ ਬਲਵਿੰਦਰ ਸਿੰਘ ਸਿੱਧੂ
25. ਜਸਪ੍ਰੀਤ ਕੌਰ ਗੁਰਕਿਰਪਾਲ ਸਿੰਘ
26. ਕਨਿਸ਼ਠ ਗਨੇਰੀਵਾਲਾ ਡੀ.ਐਨ. ਗਨੇਰੀਵਾਲਾ
27. ਕਰਨਬੀਰ ਸਿੰਘ ਬਰਿੰਦਰ ਸਿੰਘ
28. ਲਵਨਯਾ ਪਾਲ ਵਿਜੇਂਦਰਾ ਪਾਲ
29. ਲਵਇੰਦਰ ਸੋਫਤ ਛੱਜੂ ਰਾਮ ਸੋਫਤ
30. ਮਾਲਵੀਕਾ ਸਿੰਘ ਕੁਸ਼ਾਲ ਪਾਲ ਸਿੰਘ
31. ਮੰਦਾਕੀਨੀ ਸਿੰਘ ਅਭੈ ਬੀ ਸਿੰਘ
32. ਮਨਪ੍ਰੀਤ ਸਿੰਘ ਨਾਗਰਾ ਤਪਿੰਦਰ ਸਿੰਘ ਨਾਗਰਾ
33. ਰਕੇਸ਼ਇੰਦਰ ਸਿੰਘ ਸਿੱਧੂ ਮਨਜੀਤ ਸਿੰਘ
34. ਰਾਣਾ ਹਰਜਸਦੀਪ ਸਿੰਘ ਅਜਮੇਰ ਸਿੰਘ
35. ਰਣਦੀਪ ਐਸ ਖਹਿਰਾ ਸੁਰਜੀਤ ਐਸ ਖਹਿਰਾ
36. ਰੁਚਿਕਾ ਸੱਭਰਵਾਲ ਸਤੀਸ਼ ਕਨਸਰਾ
37. ਰੁਖਸਾਰ ਸੰਧੂ ਕੁਲਦੀਪ ਸਿੰਘ
38. ਸੰਦੀਪ ਮਾਨ ਸੁਖਵੰਤ ਸਿੰਘ ਮਾਨ
39. ਸਰਬਜੀਤ ਸਿੰਘ ਗੁਰਸੇਵਕ ਸਿੰਘ
40. ਸਿਦਕਮੀਤ ਸੰਧੂ ਰਵਿੰਦਰ ਸੰਧੂ
41. ਸਿਧਾਰਥ ਸ਼ੰਕਰ ਰੇਅ ਦਲੀਪ ਰੇਅ
42. ਸਿਮਰਨਜੀਤ ਕੌਰ ਹਰਨੇਕ ਸਿੰਘ
43. ਸੁਖਬੀਰ ਸਿੰਘ ਅਮਨਦੀਪ ਸਿੰਘ
44. ਸੁਖਮਨੀ ਬਾਜਵਾ ਫਤਿਹ ਸਿੰਘ ਬਾਜਵਾ
45. ਸੂਨਿੰਤ ਕੌਰ ਸਕੰਦਰ ਸਿੰਘ
46. ਤਨਵੀਰ ਜੋਸ਼ੀ ਕੁਲਵੰਤ ਜੋਸ਼ੀ
47. ਉਪਾਸਨਾ ਵਤਸ ਰਿਪੁਦਮਨ ਵਤਸ
48. ਵਿਭੂਤੀ ਮਲਹੋਤਰਾ ਰਾਕੇਸ਼ ਮਲਹੋਤਰਾ
49. ਜ਼ੇਹਰਾ ਖਾਨ ਮੁਹੰਮਦ ਹਲੀਮ ਖਾਨ

ਡਿਪਟੀ ਐਡਵੋਕੇਟ ਜਨਰਲ
ਲੜੀ ਨੰਬਰ ਨਾਂ ਪਿਤਾ ਦਾ ਨਾਂ
1. ਅਜੈਪਾਲ ਸਿੰਘ ਗਿੱਲ ਜਗਪਾਲ ਸਿੰਘ
2. ਅਮਬਿਕਾ ਸੂਦ ਵਿਸ਼ਵਨਾਥ ਸੂਣ
3. ਅਮਿਤੋਜ ਸਿੰਘ ਧਾਲੀਵਾਲ ਦਲਬਰਾ ਸਿੰਘ
4. ਅਨੁਸ਼ਾ ਨਾਗਾਰਾਜਨ ਐਸ ਨਾਗਾਰਾਜਨ
5. ਅਰਪਿੰਦਰ ਸਿੰਘ ਸਿੱਧੂ ਹਰਪਾਲ ਸਿੰਘ ਸਿੱਧੂ
6. ਅਸ਼ਵਨੀ ਬੇਦੀ ਰਾਮ ਪ੍ਰਕਾਸ਼ ਬੇਦੀ
7. ਭਾਵਨਾ ਗੁਪਤਾ ਐਚ ਸੀ ਮੋਦੀ
8. ਬਿਕਰਮਜੀਤ ਸਿੰਘ ਬਾਠ ਅਨੂਪ ਸਿੰਘ
9. ਦਲਦੀਪ ਸਿੰਘ ਸੁਕਰਚੱਕੀਆ ਦਲਜੀਤ ਸਿੰਘ ਸੁਕਰਚੱਕੀਆ
10. ਦਵਿੰਦਰ ਬੀਰ ਸਿੰਘ ਕੁਲਦੀਪ ਸਿੰਘ
11. ਹਰਮਨਦੀਪ ਸੂਲੱਰ ਮਨਜੀਤ ਸਿੰਘ
12. ਜਗਮੋਹਨ ਸਿੰਘ ਘੁੰਮਣ ਏ ਐਸ ਘੁੰਮਣ
13. ਕਰਨ ਸਿੰਘ ਹਰਦੇਵ ਸਿੰਘ
14. ਕਿਰਤ ਸਿੰਘ ਸਿੱਧੂ ਪੀ ਐਸ ਸਿੱਧੂ
15. ਮਨਜੀਤ ਸਿੰਘ ਢਿੱਲੋਂ ਗੁਰਬਚਨ ਸਿੰਘ ਢਿੱਲੋਂ
16. ਮੋਨੀਕਾ ਜਲੋਟਾ ਫਕੀਰ ਚੰਦ ਜਲੋਟਾ
17. ਨਰਿੰਦਰ ਬੰਕਾ ਪ੍ਰੇਮ ਦੱਤ ਬੰਕਾ
18. ਨਵਦੀਪ ਛਾਬੜਾ ਐਚ. ਐਲ. ਛਾਬੜਾ
19. ਰਾਹੁਲ ਰਾਠੌਰ ਭੂਪਿੰਦਰ ਸਿੰਘ ਰਾਠੌਰ
20. ਰਾਜਕਮਲ ਰਾਜੇਸ਼ ਕੁਮਾਰ ਵਰਮਾ
21. ਰਾਕੇਸ਼ ਵਰਮਾ ਸੰਸਾਰੀ ਲਾਲ ਵਰਮਾ
22. ਰਣਧੀਰ ਸਿੰਘ ਥਿੰਦ ਕਰਨੈਲ ਸਿੰਘ
23. ਰਤਨ ਸਿੱਧੂ ਬਰਾੜ ਰਵਿੰਦਰਜੀਤ ਸਿੰਘ ਬਰਾੜ
24. ਸਾਹਿਲ ਸ਼ਰਮਾ ਐਚ. ਕੇ. ਸ਼ਰਮਾ
25. ਸਮੀਰ ਚੌਧਰੀ ਪ੍ਰੋ. ਰਤੀ ਰਾਮ ਚੌਧਰੀ
26. ਸਮੀਨਾ ਧੀਰ ਨਰਿੰਦਰ ਪਾਲ ਪਾਸੀ
27. ਸੰਦੀਪ ਕੁਮਾਰ ਜਸਮੇਰ ਸਿੰਘ
28. ਸੌਰਵ ਖੁਰਾਨਾ ਅਸ਼ੋਕ ਖੁਰਾਨਾ
29. ਸੀਮਾ ਮੰਡ ਗੁਰਜੀਤ ਸਿੰਘ
30. ਤਜਿੰਦਰ ਪਾਲ ਸਿੰਘ ਚਾਵਲਾ ਜਗਜੀਤ ਸਿੰਘ ਚਾਵਲਾ

ਸੀਨੀਅਰ ਡਿਪਟੀ ਐਡਵੋਕੇਟ ਜਨਰਲ
ਲੜੀ ਨੰਬਰ ਨਾਂ ਪਿਤਾ ਦਾ ਨਾਂ
1. ਅੰਬਿਕਾ ਲੁਥਰਾ ਏ.ਐਸ. ਲੁਥਰਾ
2. ਅਮਨਦੀਪ ਸਿੰਘ ਗਿੱਲ ਮਹਿਤਾਬ ਸਿੰਘ ਗਿੱਲ
3. ਅਮਿਤ ਮਹਿਤਾ ਆਰ.ਐਲ. ਮਹਿਤਾ
4. ਅਸ਼ੋਕ ਕੁਮਾਰ ਸਿੰਗਲਾ ਸੋਹਨ ਲਾਲ
5. ਚਮਨ ਲਾਲ ਪਵਾਰ ਗੰਗਾ ਰਾਮ
6. ਧਰੁਵ ਦਿਆਲ ਰੂਪ ਦਿਆਲ
7. ਗੌਰਵ ਗਰਗ ਗਿਆਨ ਚੰਦ ਗਰਗ ਧੂਰੀਵਾਲ
8. ਜਸਦੀਵ ਸਿੰਘ ਵਾਲੀਆ ਗੁਰਸ਼ਰਨਜੀਤ ਸਿੰਘ ਵਾਲੀਆ
9. ਜਸਵਿੰਦਰ ਸਿੰਘ ਗੁਰਦੇਵ ਸਿੰਘ
10. ਕੁਲਦੀਪ ਸਿੰਘ ਮੇਵਾ ਸਿੰਘ
11. ਮੋਨਿਕਾ ਛਿਬਰ ਸ਼ਰਮਾ ਏ.ਕੇ.ਛਿਬਰ
12. ਪਵਨ ਸ਼ਾਰਦਾ ਐਨ. ਐਲ. ਸ਼ਾਰਦਾ
13. ਰਾਕੇਸ਼ ਕੁਮਾਰ ਭਾਰਦਵਾਜ ਐਚ. ਐਸ ਸੰਧੂ
14. ਰਜਨੀ ਗੁਪਤਾ ਮਥੁਰਾ ਦਾਸ
15. ਰਾਜੇਸ਼ ਕੁਮਾਰ ਭਾਰਦਵਾਜ ਓ.ਪੀ. ਭਾਰਦਵਾਜ
16. ਸਿਰੇਸ਼ ਗੁਪਤਾ ਬਲਰਾਮ ਕੇ. ਗੁਪਤਾ
17. ਵੇਨੂ ਗੋਪਾਲ ਜੌਹਰ ਹਰੀ ਭਗਵਾਨ ਜੌਹਰ

Leave a Reply

Your email address will not be published. Required fields are marked *