ਪੰਜਾਬ

ਐਸ.ਵਾਈ.ਐਲ. ਨਹਿਰ ‘ਤੇ ਵਿਵਾਦ ਕਾਂਗਰਸ ਦੀ ਦੇਣ: ਪ੍ਰੋ. ਬਡੂੰਗਰ

ਕੇਂਦਰ ਗੁਰਦੁਆਰਾ ਸਾਹਿਬ ਬਹਾਦਰਗੜ੍ਹ ਦੇ ਲਾਂਘੇ ਨੂੰ ਲੈ ਕੇ ਸਥਿਤੀ ਸਪੱਸਟ ਕਰੇ
ਪਟਿਆਲਾ 9 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਐਸ.ਵਾਈ.ਐਲ. ਨਹਿਰ ਮਾਮਲੇ ਨੂੰ ਲੈ ਕੇ ਇਨੈਲੋ ਵੱਲੋਂ ਉਲੀਕੇ ਰਸਤਾ ਰੋਕੂ ਪ੍ਰੋਗਰਾਮ ਤਹਿਤ ਚੋਟਾਲਾ ਪਾਣੀਆਂ ਦੀ ਮੰਗ ਨੂੰ ਲੈ ਕੇ ਅਮਨ-ਸ਼ਾਂਤੀ ਨੂੰ ਭੰਗ ਨਾ ਕਰਨ, ਜਦ ਕਿ ਇਹ ਮਾਮਲਾ ਕਾਂਗਰਸ ਦੀ ਦੇਣ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੱਲਬਾਤ ਕਰਦਿਆਂ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ‘ਪਾੜੋ ਤੇ ਰਾਜ ਕਰੋ’ ਤਹਿਤ ਲੋਕਾਂ ਨੂੰ ਧਰਮ ਦੇ ਨਾਂ ‘ਤੇ ਲੜਾਇਆ ਅਤੇ ਐਸ.ਵਾਈ.ਐਲ. ਮਾਮਲਾ ਵੀ ਕਾਂਗਰਸ ਦੀ ਸ਼ਾਤਰ ਨੀਤੀਆਂ ਦੀ ਕਾਢ ਹੈ।
ਉਹਨਾਂ ਕਿਹਾ ਕਿ ਐਸ.ਵਾਈ.ਐਲ. ਮਾਮਲੇ ਉੱਤੇ ਰਸਤਾ ਰੋਕੂ ਪ੍ਰੋਗਰਾਮ ਤਹਿਤ ਅਮਨ-ਸ਼ਾਂਤੀ ਵਾਲੇ ਮਹੋਲ ਨੂੰ ਲਾਂਬੂ ਲਗਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ ਜਦ ਕਿ ਧਰਤੀ ਹੇਠ ਪਾਣੀ ਦੀ ਆਈ ਗਿਰਾਵਟ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਪਾਣੀ ਦੇ ਪੱਧਰ ‘ਚ ਆਈ ਗਿਰਾਵਟ ਦੇ ਚਲਦਿਆਂ ਐਸ.ਵਾਈ.ਐਲ. ਨਹਿਰ ਰਾਹੀਂ ਹਰਿਆਣਾ ਨੂੰ ਪਾਣੀ ਦੇਣਾ ਹਲਾਤਾਂ ਦੇ ਅਨਕੂਲ ਨਹੀਂ ਹੈ। ਉਹਨਾਂ ਕਿਹਾ ਕਿ ਚਾਹੇ ਲੜਾਈ ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਬੋਲਦੇ ਇਲਾਕੇ ਦੀ ਹੋਵੇ ਪਰੰਤੂ ਇਸ ਪਿੱਛੇ ਕਿਤੇ ਨਾ ਕਿਤੇ ਕਾਂਗਰਸ ਜਿੰਮੇਵਾਰ ਹੈ।
ਇਕ ਸਵਾਲ ਦੇ ਜਵਾਬ ਵਿਚ ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ (ਪਟਿਆਲਾ) ਨੂੰ ਲਾਂਘਾ ਨਾ ਦਿੱਤੇ ਜਾਣ ਕਾਰਣ ਇਲਾਕੇ ਦੀਆਂ ਸਿੱਖ ਸੰਗਤਾਂ ਵਿਚ ਰੋਸ ਹੈ। ਜਿਸ ਨੂੰ ਵੇਖਦੇ ਹੋਏ ਲਾਂਘੇ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਦੇਸ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਰਾਹੀਂ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਅਤੇ ਇਸ ਸਬੰਧੀ ਚਾਰਾਜੋਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇ ਕੇਂਦਰ ਨੇ ਗੁਰਦੁਆਰਾ ਸਾਹਿਬ ਨੂੰ ਲਾਂਘਾ ਨਾ ਦਿੱਤੇ ਜਾਣ ਦੀ ਸਥਿਤੀ ਸਪੱਸਟ ਨਾ ਕੀਤੀ ਗਈ ਤਾਂ ਸੰਗਤਾਂ ਸੰਘਰਸ਼ ਵਾਲਾ ਰਾਹ ਅਖਤਿਆਰ ਕਰ ਸਕਦੀਆਂ ਹਨ।

Leave a Reply

Your email address will not be published. Required fields are marked *