ਪੰਜਾਬ ਸਰਕਾਰ ਔਰਤਾਂ ਦੇ ਸਨਮਾਨ ਅਤੇ ਅਧਿਕਾਰਾਂ ਪ੍ਰਤੀ ਵਚਨਬੱਧਤਾ ਨਿਭਾਏਗੀ : ਬ੍ਰਹਮ ਮੁਹਿੰਦਰਾ
ਚੰਡੀਗੜ੍ਹ, 10 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਔਰਤਾਂ ਦੇ ਸਨਮਾਨ ਅਤੇ ਅਧਿਕਾਰਾਂ ਪ੍ਰਤੀ ਆਪਣੀ ਵਚਨਬੱਧਤਾ ਨਿਭਾਏਗੀ, ਰਾਜ ਸਰਕਾਰ ਅਤੇ ਸਾਡਾ ਸਮਾਜ ਅੋਰਤਾਂ ਦੇ ਹੱਕਾਂ ਪ੍ਰਤੀ ਪੂਰੀ ਤਰਾਂ ਸੁਚੇਤ ਹੈ ਇਸ ਗੱਲ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇਥੇ ਫੋਟੋ ਜਰਨਿਲਸਟ ਭਲਾਈ ਐਸੋਸੀਏਸ਼ਨ ਦੁਆਰਾ “ਬੇਟੀ ਬਚਾਓ ਬੇਟੀ ਪੜ੍ਹਾਓ” ਵਿਸ਼ੇ ‘ਤੇ ਆਯੋਜਿਤ ਸੈਮੀਨਾਰ ਦੌਰਾਨ ਕੀਤਾ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ “ਬੇਟੀ ਬਚਾਓ ਬੇਟੀ ਪੜ੍ਹਾਓ” ਇਕ ਸੰਵੇਦਨਸ਼ੀਲ ਵਿਸ਼ਾ ਹੈ ਜੋ ਅੱਜ ਦੇ ਇਸ ਆਧੁਨਿਕ ਯੁੱਗ ਵਿਚ ਵੀ ਵਿਚਾਰਨ ਯੋਗ ਹੈ। ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਕਿਨ੍ਹਾਂ ਕਾਰਨਾਂ ਕਰਕੇ, ਅਸੀਂ ਅੱਜ ਵੀ ਲੜਕੀਆਂ ਦੇ ਅਧਿਕਾਰਾਂ ਅਤੇ ਦੇਸ਼ ਦੇ ਵਿਗੜੇ ਹੋਏ ਲਿੰਗ ਅਨੁਪਾਤ ਲਈ ਚਿੰਤਤ ਹਾਂ। ਉਨਾਂ੍ਹ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਔਰਤਾਂ ਦੇ ਅਧਿਕਾਰਾਂ ਲਈ ਅੱਗੇ ਵੱਧ ਕੇ ਫੈਸਲੇ ਲਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆ ਸਥਾਨਕ ਸਰਕਾਰਾਂ ਵਿਚ ਔਰਤਾਂ ਦੀ ਰਿਜ਼ਰਵੇਸ਼ਨ ਵਿਚ ਵਾਧਾ ਕਰਦੇ ਹੋਏ ਔਰਤਾਂ ਨੂੰ 50 ਪ੍ਰਤੀਸ਼ਤ ਦਾ ਹਿਸੇਦਾਰ ਬਣਾਇਆ ਹੈ।
ਮੰਤਰੀ ਨੇ ਕਿਹਾ ਕਿ ਅਮਰੀਕਾ ਵਰਗੇ ਵਿਕਸਿਤ ਦੇਸ਼ ਵਿਚ ਵੀ ਅਜੇ ਤੱਕ ਕੋਈ ਮਹਿਲਾ ਰਾਸ਼ਟਰਪਤੀ ਨਹੀਂ ਬਣੀ ਹੈ ਜੱਦ ਕਿ ਸਾਡਾ ਦੇਸ਼ ਦੀ ਪਹਿਲੀ ਅੋਰਤ ਪ੍ਰਧਾਨ ਮੰਤਰੀ ਹੋਣ ਦਾ ਮਾਣ ਇੰਦਰਾ ਗਾਂਧੀ ਜੀ ਨੂੰ ਮਿਲਿਆ ਅਤੇ ਇਸੇ ਤਰਾਂ ਮੀਰਾ ਕੁਮਾਰ ਜੀ ਨੂੰ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਬਣਨ ਦਾ ਮੌਕਾ ਮਿਲਿਆ ਅਤੇ ਹੁੱਣ ਵੀ ਲੋਕ ਸਭਾ ਦੇ ਸਪੀਕਰ ਮਹਿਲਾ ਹੀ ਹਨ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਵੱਚਨਬੱਧਤਾ ਨਿਭਾਉਂਦੇ ਹੋਏ ਲੜਕੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਸ਼ਰੂ ਤੋਂ ਲੈਕੇ ਪੀ.ਐਚ.ਡੀ. ਤੱਕ ਦੀ ਸਿੱਖਿਆ ਮੁੱਫਤ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਲੜਕੀਆਂ ਨੂੰ ਪੋਸ਼ਟਿਕ ਅਹਾਰ ਅਤੇ ਮਿਆਰੀ ਸਹਿਤ ਸੇਵਾਵਾਂ ਵੀ ਉਪਲਬਦ ਕਰਵਾਇਆ ਜਾਣਗੀਆਂ।
ਇਸ ਖਾਸ ਮੌਕੇ ‘ਤੇ ਮਹਿਲਾ ਪੱਤਰਕਾਰ ਅਰਚਨਾ ਸੇਠੀ ਪੰਜਾਬ ਕੇਸਰੀ, ਕਮਲਾ ਸ਼ਰਮਾ ਚੜਦੀਕਲਾ, ਮਨਰਾਜ ਗਰੇਵਾਲ ਹਿੰਦੋਸਤਾਨ ਟਾਈਮਜ਼, ਮੋਨੀਕਾਸ਼ਰਮਾ ਹਿੰਦੋਸਤਾਨ ਟਾਈਮਜ਼, ਸੁਖਦੀਪ ਕੌਰ ਹਿੰਦੋਸਤਾਨ ਟਾਈਮਜ਼, ਨਿਸ਼ਾ ਸ਼ਰਮਾ ਨੈਸ਼ਨਲ ਸਹਾਰਾ, ਰੰਜੂ ਏਰੀ ਦੈਨਿਕ ਟ੍ਰਿਬਿਊਨ, ਨਿਸ਼ਾ ਸਚਦੇਵਾ ਅਧਿਆਪਕ ਅਤੇ ਸਮਾਜ ਸੇਵਿਕਾ ਅਤੇ ਹੋਰ ਸੀਨੀਅਰ ਪਤੱਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਹੋਰਾਂ ਤੋਂ ਇਲਾਵਾ ਇਸ ਵਿਸ਼ੇਸ਼ ਸਮਾਗਮ ਵਿਚ ਸਤਿੰਸਰ ਸੱਤੀ ਪੰਜਾਬ ਕਲਾ ਕਾਉਂਸਿਲ , ਅਨੂ ਚਤਰਿਤ ਅਡੀਸ਼ਨਲ ਐਡਵੋਕੇਟ ਜਨਰਲ, ਸੀਨੀਅਰ ਪਤੱਰਕਾਰ ਅਤੇ ਹੋਰ ਫੋਟੋਜਰਨਿਲਸਟ ਵੀ ਹਾਜਰ ਸਨ।ਇਸ ਵਿਸ਼ੇਸ਼ ਸਮਾਗਮ ਵਿਚ ਫੋਟੋਜਰਨਿਲਸਟਾਂ ਦੁਆਰਾ ਤਸਵੀਰਾਂ ਦੀ ਇਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ।

