ਬਿਜਲੀ ਨਿਗਮ ਦੀ ਮਨੈਜਮੇਟ ਵੱਲੋ ਕਲੈਰੀਕਲ ਕੇਡਰ ਖਤਮ ਕਰਨ ਦੀ ਤਿਆਰੀ
ਕਲੈਰੀਕਲ ਕੇਡਰ ਦੀਆਂ ਖਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ: ਚਾਹਲ
ਪਟਿਆਲਾ 12 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਰਾਜ ਬਿਜਲੀ ਨਿਗਮ ਦੀ ਮਨੈਜਮੇਟ ਨੇ ਬਿਜਲੀ ਨਿਗਮ ਵਿੱਚੋ ਕਲੈਰੀਕਲ ਕੇਡਰ ਖਤਮ ਕਰਨ ਦੀ ਤਿਆਰੀ ਕਰ ਲਈ ਹੈ।ਬਿਜਲੀ ਨਿਗਮ ਨੇ ਕਲੈਰੀਕਲ ਅਮਲੇ ਵਿੱਚੋ ਤਰੱਕੀ ਕਰਕੇ ਪਹੁੰਚਣ ਵਾਲੇ ਉਪ ਸਕੱਤਰ ਦੀਆ 16 ਅਸਾਮੀਆਂ ਤੇ ਪਹਿਲਾ 6 ਕਾਰਜਕਾਰੀ ਇੰਜ: ਤਾਇਨਾਤ ਕਰ ਦਿੱਤੇ ਹਨ।
ਜਾਣਕਾਰੀ ਦੇਦੇ ਹੋਏ ਇੰਪਲਾਈਜ਼ ਫੈਡਰੇਸ਼ਨ ਦੇ ਸੁਬਾਈ ਸਕੱਤਰ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਮੈਨੇਜਮੇਟ ਨੇ ਇਸੇ ਤਰਾ੍ਹ ਅਧੀਨ ਸਕੱਤਰ ਦੀਆਂ 17 ਅਸਾਮੀਆਂ ਵਿੱਚੋ 5 ਅਸਾਮੀਆਂ ਤੇ ਡਿਪਟੀ ਮਨੈਜਰ ਐਚ.ਆਰ ਤਾਇਨਾਤ ਕਰ ਦਿੱਤੇ ਹਨ।ਇਸੇ ਤਰਾ੍ਹ ਸੂਪਰਡੈਟ ਗ੍ਰੇਡ 1 ਦੀਆਂ 52 ਅਸਾਮੀਆਂ ਵਿੱਚੋ 22 ਅਸਾਮੀਆਂ ਤੇ ਏ.ਐਮ ਐਚ ਆਰ ਤਾਇਨਾਤ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਇਹਨਾਂ ਅਸਾਮੀਆਂ ਤੇ ਐਚ.ਆਰ ਤੇ ਕਾਰਜਕਾਰੀ ਇੰਜਨੀਅਰ ਤਾਇਨਾਤ ਹੋਣ ਨਾਲ ਸੀ.ਸਹਾਇਕਾ,ਉਚ ਸ੍ਰੇਣੀ ਤੇ ਹੇਠਲੀ ਸ੍ਰੇਣੀ ਕਲਰਕਾ ਦੀਆਂ ਤਰੱਕੀਆਂ ਵਿੱਚ ਬਹੁਤ ਵੱਡੀ ਖੜਾਉਤ ਆਵੇਗੀ।ਜਿਸ ਕਾਰਨ ਸੈਕੜੇ ਕਲੈਰੀਕਲ ਕਰਮਚਾਰੀ ਪ੍ਰਭਾਵਤ ਹੋਣਗੇ।ਇਸ ਸਬੰਧੀ ਮੁੱਖ ਦਫਤਰ ਦੇ ਦੋ ਦਰਜ਼ਨ ਕਲੈਰੀਕਲ ਮੁਲਾਜਮਾਂ ਨੇ ਲਲਿਤ ਜਿੰਦਲ,ਗੁਰਪਰੀਤ ਸਿੰਘ, ਬੁਟਾ ਸਿੰਘ, ਮਨੀਸ਼ ਕੁਮਾਰ ਜ਼ਸਵੀਰ ਸਿੰਘ,ਹੈਪੀ ਸਿੰਘ,ਰਮਜਾ ਖਾਨ,ਮੁਨੀਸ ਬਾਸ਼ਲ,ਜ਼ਸਵਿੰਦਰ ਸਿੰਘ,ਅਮਰਬੀਰ ਸਿੰਘ,ਹਰਪ੍ਰੀਤ ਸਿੰਘ,ਜ਼ਸਮੀਤ ਸਿੰਘ ਅਤੇ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਆਪਣਾ ਮੰਗ ਪੱਤਰ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਪ੍ਰਮੱਖ ਆਗੂਆਂ ਨੂੰ ਦਿੱਤਾ।ਮੰਗ ਪੱਤਰ ਰਾਹੀ ਮੰਗ ਕੀਤੀ ਗਈ ਕਿ ਕਲੈਰੀਕਲ ਅਸਾਮੀਆਂ ਤੇ ਕਲੈਰੀਕਲ ਕਾਮਿਆਂ ਦੀ ਤਰੱਕੀ ਪਹਿਲਾ ਦੀ ਤਰਾਂ ਬਹਾਲ ਕੀਤੀ ਜਾਵੇ। ਬਿਜਲੀ ਮੁਲਾਜਮ ਏਕਤਾਂ ਮੰਚ ਪੰਜਾਬ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ,ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਅਤੇ ਸੁਬਾਈ ਆਗੂਆਂ ਮਨਜੀਤ ਸਿੰਘ ਚਾਹਲ,ਨਰਿੰਦਰ ਸਿੰਘ ਸੈਣੀ,ਜਰਨੈਲ ਸਿੰਘ ਚੀਮਾ,ਪੁਰਨ ਸਿੰਘ ਖਾਈ,ਮਹਿੰਦਰ ਸਿੰਘ,ਕਮਲ ਕੁਮਾਰ ਪਟਿਆਲਾ,ਦਵਿੰਦਰ ਸਿੰਘ ਪਸੋਰ ਨੇ ਹੈਡ ਆਫਿਸ ਦੇ ਕਲੈਰੀਕਲ ਕਾਮਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਚ ਵੱਲੋ ਬਿਜਲੀ ਮੁਲਾਜਮਾਂ ਦੀਆਂ ਮੰਗਾ ਸਬੰਧੀ ਸਬੰਧੀ 13 ਜੁਲਾਈ ਨੁੰ ਮੰਗ ਪੱਤਰ ਮਨੈਜਮੇਟ ਨੂੰ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਕਲੈਰੀਕਲ ਕਾਮਿਆਂ ਦੀਆਂ ਮੰਗਾਂ ਵੱਲ ਵਿਸੇਸ਼ ਧਿਆਨ ਦਿੱਤਾ ਜਾਵੇਗਾ।।

