ਅਮਰਨਾਥ ਯਾਤਰੀਆਂ ‘ਤੇ ਹੋਏ ਹਮਲੇ ਵਿਰੁੱਧ ਸ਼ਿਵ ਸੈਨਾ ਵੱਲੋਂ ਪੰਜਾਬ ਬੰਦ ਦਾ ਸੱਦਾ
14 ਜੁਲਾਈ ਨੂੰ ਬੰਦ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਨੇ ਬੈਠਕ ਕੀਤੀ ਗਈ
ਪਟਿਆਲਾ 12 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੀ ਅਮਰਨਾਥ ਯਾਤਰਾ ਤੋਂ ਵਾਪਸ ਆ ਰਹੇ ਯਾਤਰੀਆਂ ਤੇ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਖੇ ਹੋਏ ਅੱਤਵਾਦੀ ਹਮਲੇ ਦੀ ਦੇਸ਼ ਭਰ ਦੀਆਂ ਹਿੰਦੂ ਸੰਸਥਾਵਾਂ ਵੱਲੋਂ ਨਿੰਦਾ ਕਰਦਿਆਂ ਵਿਰੋਧ ਕੀਤਾ ਗਿਆ ਤੇ ਦੇਸ਼ ਭਰ ‘ਚ ਪਾਕਿਸਤਾਨ ਦੇ ਝੰਡੇ ਸਾੜੇ ਗਏ।
ਇਸ ਘਟਨਾ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਮੁੱਖ ਸ਼੍ਰੀ ਪਵਨ ਗੁਪਤਾ ਵੱਲੋਂ 14 ਜੁਲਾਈ ਨੂੰ ਸੂਬੇ ਦੀਆਂ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਨਾਲ ਮੀਟਿੰਗ ਕਰਦੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਤੋਂ ਸ਼੍ਰੀ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ।
14 ਜੁਲਾਈ ਨੂੰ ਹਿੰਦੂ ਸੰਸਥਾਵਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਸ਼ਿਵ ਸੈਨਾ ਹਿੰਦੁਸਤਾਨ ਤੇ ਹੋਰਨਾਂ ਸੰਸਥਾਵਾਂ ਵੱਲੋਂ ਇਸ ਦਿਨ ਲਈ ਲੋਕਾਂ ਨੂੰ ਮੀਟਿੰਗਾਂ ਕੀਤੀਆਂ ਜਾ ਰਹਿਆਂ ਹਨ ਤਾਂ ਜੋ ਇਸ ਦਿਨ ਨੂੰ ਸਾਂਝੇ ਤੌਰ ਤੇ ਰੋਸ ਵਜੋਂ ਬੰਦ ਰੱਖਿਆ ਜਾ ਸਕੇ। ਇਸੇ ਦੀਆਂ ਤੈ ਆਰੀਆਂ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਮਾਲਵਾ ਜੌਨ ਦੇ ਪ੍ਰਧਾਨ ਪਰਵੀਤ ਕਥੂਰੀਆ ਅਤੇ ਜ਼ਿਲ੍ਹਾ ਪ੍ਰਧਾਨ ਸ਼ਮਾਕਾਂਤ ਪਾਂਡੇ ਵੱਲੋਂ ਜ਼ਿਲ੍ਹਾ ਪ੍ਰਧਾਨ ਸਮੇਤ ਸ਼ਿਵ ਸੈਨਾ ਦੇ ਵੱਖ ਵੱਖ ਵਿੰਗਾ ਦੇ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ ਗਈ। ਜਿਸ ਚ ਉਨ੍ਹਾਂ ਵੱਲੋਂ 14 ਜੁਲਾਈ ਨੂੰ ਪਟਿਆਲਾ ਨੂੰ ਪੁਰੀ ਤਰਾਂ ਬੰਦ ਰੱਖਣ ਲਈ ਵਿਚਾਰਧਾਰਾ ਤਿਆਰ ਕੀਤੀ ਗਈ।
ਇਸ ਸਬੰਧੀ ਪਰਵੀਤ ਕਥੂਰੀਆ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ 14 ਜੁਲਾਈ ਨੂੰ ਪਟਿਆਲਾ ਬੰਦ ਰੱਖਣ ਲਈ ਉਨ੍ਹਾਂ ਦਾ ਸਮਰਥਨ ਕਰਨ ਤਾਂ ਜੋ ਇਸ ਘਟਨਾ ਦੌਰਾਨ ਮਾਰੇ ਗਏ ਹਿੰਦੂਆਂ ਦੀ ਆਤਮਾ ਨੂੰ ਸ਼ਾਂਤੀ ਦਿੱਤੀ ਜਾ ਸਕੇ ਤੇ ਅੱਤਵਾਦੀਆਂ ਨੂੰ ਦੱਸਿਆ ਜਾ ਸੱਕੇ ਕਿ ਲੋੜ ਪੈਣ ਤੇ ਹਿੰਦੂ-ਸਿੱਖ ਇਕੱਠੇ ਹਨ। ਕਥੂਰੀਆ ਨੇ ਲੋਕਾਂ ਨੂੰ ਇਸ ਦਿਨ ਆਪਣਿਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ਼੍ਰੀ ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੁੜ ਕੇ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਸ਼ਿਵ ਸੈਨਾ ਅੱਗੇ ਵੱਧ ਕੇ ਇਸ ਦਾ ਵਿਰੋਧ ਕਰੇਗੀ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਡਿਤ ਸੈੱਲ ਦੇ ਪ੍ਰਧਾਨ ਪੰਡਿਤ ਬਦਰੀ ਪ੍ਰਸ਼ਾਦ, ਪਵਨ ਸਡਾਣਾ ਸਮੇਤ ਵੱਡੀ ਗਿਣਤੀ ਚ ਸ਼ਿਵ ਸੈਨਿਕ ਹਾਜ਼ਰ ਰਹੇ।

