ਜਸਪਾਲ ਬਿੱਟੂ ਚੱਠਾ ਨੇ ਲਵਾਈ ਧਾਰਮਿਕ ਸਮਾਗਮ ‘ਚ ਹਾਜਰੀ
ਭਾਈ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ 22ਵੇਂ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਮਹਿਰ ਭਾਈਚਾਰੇ ਨੇ ਦਿੱਤਾ ਸਮੱਰਥਨ
ਪਟਿਆਲਾ, 5 ਜਨਵਰੀ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਅੱਜ ਪਿੰਡ ਅਕਾਲੀ ਮਾਜਰੀਆਂ ਵਿਖੇ ਮਹਿਰ ਭਾਈਚਾਰੇ ਵੱਲੋਂ ਭਾਈ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ 22ਵੇਂ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਆਪਣੀ ਹਾਜਰੀ ਲਵਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਮਹਿਰ ਭਾਈਚਾਰੇ ਵੱਲੋਂ ਬਿੱਟੂ ਚੱਠਾ ਦਾ ਸਨਮਾਨ ਕਰਕੇ ਉਨ੍ਹਾਂ ਨੂੰ ਆਪਣਾ ਸਮਰਥਨ ਵੀ ਦਿੱਤਾ ਗਿਆ।
ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਸਾਨੂੰ ਪ੍ਰਮਾਤਮਾ ਤੋਂ ਦਿਖਾਏ ਰਾਹ ‘ਤੇ ਚੱਲਣਾ ਚਾਹੀਦਾ ਹੈ ਤਾਂ ਜੋ ਸਾਡਾ ਜੀਵਨ ਸਹੀ ਪਾਸੇ ਲਗ ਸਕੇ। ਇਸ ਦੌਰਾਨ ਉਨ੍ਹਾਂ ਵੱਲੋਂ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਦੁਨੀਆ ‘ਤੇ ਚੱਲ ਰਹੀ ਕਰੋਪੀ ਦਾ ਨਾਸ਼ ਹੋ ਸਕੇ। ਉਨ੍ਹਾਂ ਕਿਹਾ ਕਿ ਮਹਿਰ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।
ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਦੇ ਸੱਤਾ ‘ਚ ਆਉਂਦਿਆਂ ਹੀ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਮਨਪ੍ਰੀਤ ਸਿੰਘ ਮਾਜਰੀ, ਅਮਰਜੀਤ ਸਿੰਘ, ਹਰਜੀਤ ਸਿੰਘ ਪੰਚ, ਅਨੱਤ ਰਾਮ, ਦਿਲਜੀਤ ਸਿੰਘ, ਹਰਜੋਤ ਸਿੰਘ ਮਾਜਰੀ, ਜਸਵੰਤ ਸਿੰਘ, ਬਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ, ਬਲਜੀਤ ਸਿੰਘ ਭੋਲਾ, ਧਰਮ ਪਾਲ ਸਿੰਘ ਨੰਬਰਦਾਰ, ਸੱਤੂ ਮਾਜਰੀ, ਸਤਨਾਮ ਸਿੰਘ ਖਰੌਡ, ਵਰਿੰਦਰ ਸਿੰਘ ਖਰੌਡ, ਬਲਵਿੰਦਰ ਸਿੰਘ ਪੋਪੀ ਆਦਿ ਮੌਜੂਦ ਸਨ।

